Heavy rains expected : ਚੰਡੀਗੜ੍ਹ : ਆਸਮਾਨ ‘ਚ ਛਾਏ ਬੱਦਲਾਂ ਨਾਲ ਸ਼ਹਿਰ ਦਾ ਮੌਸਮ ਸੁਹਾਵਨਾ ਹੋ ਗਿਆ ਹੈ। ਸ਼ਹਿਰ ਦਾ ਜ਼ਿਆਦਾਤਰ ਤਾਪਮਾਨ 29 ਡਿਗਰੀ ਦਰਜ ਕੀਤਾ ਗਿਆ ਹੈ ਤੇ ਨਾਲ ਹੀ ਬੁੱਧਵਾਰ ਨੂੰ ਮੀਂਹ ਪੈਣ ਦੇ ਆਸਾਰ ਹਨ। ਇਸ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੇ ਹੁਮਸ ਤੋਂ ਰਾਹਤ ਮਿਲੇਗੀ ਤੇ ਇਸ ਦੇ ਨਾਲ ਹੀ ਅਗਲੇ 3 ਦਿਨਾਂ ਤਕ ਭਾਰੀ ਮੀਂਹ ਦਾ ਅਨੁਮਾਨ ਵੀ ਲਗਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਪੰਜਾਬ ਤੇ ਚੰਡੀਗੜ੍ਹ ਵਿਚ ਅਗਲੇ 3 ਦਿਨਾਂ ਤਕ ਭਾਰੀ ਮੀਂਹ ਪੈਣ ਸਕਦਾ ਹੈ।
ਇਸ ਤੋਂ ਪਹਿਲਾਂ ਚੰਡੀਗੜ੍ਹ ‘ਚ ਐਤਵਾਰ ਦੇਰ ਰਾਤ ਪਏ ਮੀਂਹ ਤੋਂ ਬਾਅਦ ਸੋਮਵਾਰ ਸਵੇਰ ਤੋਂ ਹੀ ਸ਼ਹਿਰ ਵਿੱਚ ਤੇਜ਼ ਧੁੱਪ ਨਿਕਲ ਗਈ ਸੀ। ਤੇਜ਼ ਧੁੱਪ ਨਾਲ ਸ਼ਹਿਰ ‘ਚ ਗਰਮੀ ਤੇ ਹੁਮਸ ਵਧ ਗਈ। ਲੋਕ ਗਰਮੀ ਤੋਂ ਬਚਦੇ ਹੋਏ ਦਿਖਾਈ ਦਿੱਤੇ। ਆਪਣੇ ਘਰਾਂ ‘ਚ ਕੂਲਰ ਤੇ ਏ. ਸੀ. ਦੇ ਅੱਗੇ ਹੀ ਬੈਠੇ ਰਹੇ। ਸ਼ਹਿਰ ਦਾ ਤਾਪਮਾਨ 31 ਡਿਗਰੀ ਤਕ ਪਹੁੰਚ ਗਿਆ। ਉਥੇ ਸ਼ਾਮ ਤੱਕ ਸ਼ਹਿਰ ਦੇ ਤਾਪਮਾਨ ਵਿੱਚ ਹੋਰ ਵੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਸ਼ਨੀਵਾਰ ਨੂੰ ਵੀ ਸ਼ਹਿਰ ਵਿੱਚ ਦਿਨ ਭਰ ਧੁੱਪ ਰਹੀ। ਗਰਮੀ ਤੇ ਹੁਮਸ ਨਾਲ ਲੋਕ ਬੇਹਾਲ ਦਿਖਾਈ ਦਿੱਤੇ। ਦਿਨਭਰ ਲੋਕ ਇਸ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋਏ ਦਿਖਾਈ ਦਿੱਤੇ। ਸਵੇਰ ਦੇ ਸਮੇਂ ਤੋਂ ਹੀ ਲੋਕਾਂ ਦੀ ਭੀੜ ਸੁਖਨਾ ਲੇਕ ਅਤੇ ਪਾਰਕਾਂ ‘ਚ ਘੱਟ ਹੀ ਦਿਖਾਈ ਦਿੱਤੀ।