Husband and wife posted : ਸੂਬੇ ਵਿਚ ਕੋਰੋਨਾ ਭਿਆਨਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਸ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਫਿਰੋਜ਼ਪੁਰ ਵਿਖੇ ਪਤੀ-ਪਤਨੀ ਜੋ ਕਿ ਵੱਖ-ਵੱਖ ਬੈਂਕਾਂ ਵਿਚ ਕੰਮ ਕਰਦੇ ਹਨ, ਕੋਰੋਨਾ ਪਾਜੀਟਿਵ ਪਾਏ ਗਏ ਹਨ। ਇਨ੍ਹਾਂ ਦੀ ਰਿਪੋਰਟ ਪਾਜੀਟਿਵ ਆਉਣ ਨਾਲ ਬੈਂਕ ਵਿਖੇ ਕੰਮ ਕਰ ਰਹੇ ਹੋਰਨਾਂ ਮੁਲਾਜ਼ਮਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਵਲੋਂ ਜਲਦੀ ਹੀ ਉਨ੍ਹਾਂ ਲੋਕਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜੇ ਇਨ੍ਹਾਂ ਪਤੀ-ਪਤਨੀ ਦੇ ਸੰਪਰਕ ਵਿਚ ਸਨ।
ਪਠਾਨਕੋਟ ਵਿਖੇ ਕੋਰੋਨਾ ਦੇ 7 ਨਵੇਂ ਕੇਸ ਸਾਹਮਣੇ ਆਏ ਹਨ। ਜਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ 189 ਹੋ ਗਈ ਹੈ ਜਿਨ੍ਹਾਂ ਵਿਚੋਂ 131 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 53 ਐਕਟਿਵ ਮਾਮਲੇ ਹਨ। ਜਿਲ੍ਹੇ ਵਿਚ ਕੋਰੋਨਾ ਨਾਲ 5 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।
ਸੂਬੇ ਵਿਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ। ਇਸ ਨਾਲ ਪੀੜਤਾਂ ਦੀ ਗਿਣਤੀ 4100 ਤੋਂ ਵਧ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਇਸ ਤਰ੍ਹਾਂ ਹੈ। ਅੰਮ੍ਰਿਤਸਰ ‘ਚ 781, ਜਲੰਧਰ ‘ਚ 521, ਲੁਧਿਆਣਾ ‘ਚ 561, ਤਰਨਤਾਰਨ ‘ਚ 191, ਮੋਹਾਲੀ ‘ਚ 217, ਹੁਸ਼ਿਆਰਪੁਰ ‘ਚ 164, ਪਟਿਆਲਾ ‘ਚ 209, ਸੰਗਰੂਰ ‘ਚ 207, ਨਵਾਂਸ਼ਹਿਰ ‘ਚ 123, ਗੁਰਦਾਸਪੁਰ ‘ਚ 181 ਕੇਸ, ਮੁਕਤਸਰ ‘ਚ 83, ਫਤਿਹਗੜ੍ਹ ਸਾਹਿਬ ‘ਚ 88, ਕਪੂਰਥਲਾ ‘ਚ 65, ਰੋਪੜ ‘ਚ 89, ਬਠਿੰਡਾ ‘ਚ 64 ਤੇ ਪਠਾਨਕੋਟ ‘ਚ 184 ਕੋਰੋਨਾ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਸੂਬੇ ਵਿਚ ਕੋਰੋਨਾ ਵਾਇਰਸ ਨਾਲ ਹੁਣ ਤਕ 101 ਮੌਤਾਂ ਹੋ ਚੁੱਕੀਆਂ ਹਨ।