I. S. Bindra of : ਮੋਹਾਲੀ ਦਾ IS ਬਿੰਦਰਾ ਸਟੇਡੀਅਮ ਮਹਿੰਦਰ ਸਿੰਘ ਧੋਨੀ ਲਈ ਹਮੇਸ਼ਾ ਲੱਕੀ ਰਿਹਾ ਹੈ। ਇਸ ਸਟੇਡੀਅਮ ‘ਚ ਧੋਨੀ ਦੇ ਨਾਂ ਇਕ ਅਨੋਖਾ ਰਿਕਾਰਡ ਵੀ ਹੈ। ਮੋਹਾਲੀ ਦੇ ਸਟੇਡੀਅਮ ਦਾ ਉਦਘਾਟਨ 1993 ‘ਚ ਹੋਇਆ ਸੀ ਅਤੇ ਇਸ ‘ਚ ਪਹਿਲਾ ਵਨਡੇ ਮੈਚ 22 ਨਵੰਬਰ 1993 ਨੂੰ ਇੰਡੀਆ ਅਤੇ ਵੈਸਟਇੰਡੀਜ਼ ‘ਚ ਖੇਡਿਆ ਗਿਆ ਸੀ। ਇਸ ਦੇ ਬਾਵਜੂਦ 21 ਮੈਚਾਂ ਤਕ ਕੋਈ ਭਾਰਤੀ ਖਿਡਾਰੀ ਇਸ ਸਟੇਡੀਅਮ ‘ਚ ਸੈਂਕੜਾ ਨਹੀਂ ਬਣਾ ਸਕਿਆ। ਸਾਲ 2013-14 ‘ਚ ਆਸਟ੍ਰੇਲੀਆ ਖਿਲਾਫ ਖੇਡਦੇ ਹੋਏ ਧੋਨੀ ਨੇ ਨਾਟਆਊਟ 139 ਦੌੜਾਂ ਦੀ ਪਾਰੀ ਖੇਡਦੇ ਹੋਏ ਇਹ ਰਿਕਾਰਡ ਬਣਾਇਆ। ਹਾਲਾਂਕਿ ਧੋਨੀ ਨੇ ਪਹਿਲਾਂ ਇਸ ਸਟੇਡੀਅਮ ‘ਚ 6 ਵਿਦੇਸ਼ੀ ਖਿਡਾਰੀ ਸੈਂਕੜੇ ਜਮਾ ਚੁੱਕੇ ਸਨ। ਇਸ ਤੋਂ ਇਲਾਵਾ ਧੋਨੀ ਨੇ ਟੀ-20 ‘ਚ ਆਪਣੀ ਸਭ ਤੋਂ ਵੱਡੀ ਪਾਰੀ ਇਸ ਸਟੇਡੀਅਮ ‘ਚ ਖੇਡੀ। ਉਨ੍ਹਾਂ ਨੇ 2018 ‘ਚ ਕਿੰਗਸ ਇਲੈਵਨ ਪੰਜਾਬ ਖਿਲਾਫ 44 ਗੇਂਦਾਂ ‘ਚੋਂ 79 ਦੌੜਾਂ ਬਣਾਈਆਂ ਸਨ।
ਮਹਿੰਦਰ ਸਿੰਘ ਧੋਨੀ ਤੋਂ ਪਹਿਲਾਂ ਸਚਿਨ ਤੇਂਦੁਲਕਰ ਇਸ ਰਿਕਾਰਡ ਨੂੰ ਸਾਲ 2007 ‘ਚ ਬਣਾ ਦਿੰਦੇ ਪਰ ਪਾਕਿਸਤਾਨ ਖਿਲਾਫ ਮੈਚ ‘ਚ 99 ਦੌੜਾਂ ‘ਤੇ ਆਊਟ ਹੋ ਗੇ। ਇਸ ਦੇ 7 ਸਾਲ ਬਾਅਦ ਕੋਈ ਭਾਰਤੀ ਖਿਡਾਰੀ ਇਸ ਸਟੇਡੀਅਮ ‘ਚ ਆਪਣਾ ਸੈਂਕੜਾ ਪੂਰਾ ਕਰ ਸਕਿਆ। ਇਸ ਲਿਹਾਜ਼ ਨਾਲ ਇਹ ਸਟੇਡੀਅਮ ਮਹਿੰਦਰ ਸਿੰਘ ਧੋਨੀ ਲਈ ਕਾਫੀ ਲੱਕੀ ਸਾਬਤ ਹੋਇਆ। ਸਟੇਡੀਅਮ ‘ਚ ਖੇਡੇ ਜਾ ਰਹੇ ਵਨਡੇ ਮੈਚਾਂ ‘ਚ ਸਭ ਤੋਂ ਵਧ ਦੌੜਾਂ ਬਣਾਉਣ ਵਾਲੇ ਖਿਡਾਰੀਆਂ ਦਾ ਜ਼ਿਕਰ ਕੀਤਾ ਜਾਵੇ ਤਾਂ ਇਸ ਸਟੇਡੀਅਮ ‘ਚ ਰੋਹਿਤ ਸ਼ਰਮਾ ਨੇ ਸਭ ਤੋਂ ਵਧ 410 ਦੌੜਾਂ ਬਣਾਈਆਂ। ਸਟੇਡੀਅਮ ‘ਚ ਸਭ ਤੋਂ ਵਧ 10 ਮੈਚ ਖੇਡਣ ਦਾ ਰਿਕਾਰਡ ਵੀ ਧੋਨੀ ਦੇ ਨਾਂ ਹੈ। ਇਸ ‘ਚ 7 ਬਤੌਰ ਕਪਤਾਨ ਉਨ੍ਹਾਂ ਨੇ ਇਸ ਸਟੇਡੀਅਮ ‘ਚ ਖੇਡੇ ਹਨ।
IPL ਦੇ ਪਹਿਲੇ ਸੀਜ਼ਨ ‘ਚ ਚੇਨਈ ਸੁਪਰ ਕਿੰਗਜ਼ ਨੂੰ ਪਹਿਲੀ ਜਿੱਤ ਮੋਹਾਲੀ ‘ਚ ਹੀ ਮਿਲੀ ਸੀ। 19 ਅਪ੍ਰੈਲ 2008 ਨੂੰ ਉਨ੍ਹਾਂ ਨੇ ਕਿੰਗਜ਼ ਇਲੈਵਨ ਪੰਜਾਬ ਨੂੰ 33 ਦੌੜਾਂ ਤੋਂ ਹਰਾਇਆ ਸੀ। ਮੋਹਾਲੀ ‘ਚ ਧੋਨੀ ਨੇ ਦੋ ਟੀ-20 ਮੈਚ ਖੇਡੇ ਤੇ ਦੋਵੇਂ ਹੀ ਜਿੱਤੇ। ਚਾਰ ਟੈਸਟ ਮੈਚ ਖੇਡੇ, ਜਿਨ੍ਹਾਂ ‘ਚੋਂ ਤਿੰਨ ਦਿੱਤੇ ਤੇ ਇਕ ਡਰਾਅ।