In Amritsar SDM : ਅੰਮ੍ਰਿਤਸਰ ਵਿਖੇ SDM ਦੀਪਕ ਦੀ ਪਤਨੀ ਉਰਵਸ਼ੀ ਨੇ ਆਪਣੇ ਪਤੀ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੀਪਕ ਉਨ੍ਹਾਂ ਕੋਲੋਂ ਦਾਜ ਦੀ ਮੰਗ ਕਰਦਾ ਹੈ ਅਤੇ ਇਸ ਲਈ ਉਨ੍ਹਾਂ ਨੂੰ ਬਹੁਤ ਤੰਗ-ਪ੍ਰੇਸ਼ਾਨ ਕਰਦਾ ਹੈ। ਉਰਵਸ਼ੀ ਦਾ ਕਹਿਣਾ ਹੈ ਕਿ ਜਦੋਂ ਤੋਂ ਉਨ੍ਹਾਂ ਦਾ ਪਤੀ ਐੱਸ. ਡੀ. ਐੱਮ. ਬਣਿਆ ਹੈ ਉਨ੍ਹਾਂ ਦੇ ਤੇਵਰ ਹੀ ਬਦਲ ਗਏ ਹਨ ਉਹ ਹੁਣ ਉਸ ਨੂੰ ਛੱਡ ਦੇਣ ਦੀਆਂ ਗੱਲਾਂ ਕਰਦੇ ਹਨ। ਉਰਵਸ਼ੀ ਨੇ ਇਹ ਵੀ ਦੋਸ਼ ਲਗਾਇਆ ਕਿ ਦੀਪਕ ਉਨ੍ਹਾਂ ਦੀ ਧੀ ਨਾਲ ਵੀ ਪਿਆਰ ਨਹੀਂ ਕਰਦੇ ਅਤੇ ਕਹਿੰਦੇ ਹਨ ਕਿ ਉਹ ਇਸ ਨੂੰ ਆਪਣੇ ਕੋਲ ਨਹੀਂ ਰੱਖਣਾ ਚਾਹੁੰਦੇ। ਇਸ ਸਭ ਤੋਂ ਤੰਗ ਆ ਕੇ ਉਰਵਸ਼ੀ ਕਈ ਨੇਤਾਵਾਂ ਨੂੰ ਇਸ ਬਾਰੇ ਲਿਖ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਮੈਂ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖ ਚੁੱਕੀ ਹਾਂ ਪਰ ਮੈਨੂੰ ਅਜੇ ਤਕ ਇਨਸਾਫ ਨਹੀਂ ਮਿਲਿਆ।
ਦੂਜੇ ਪਾਸੇ ਐੱਸ. ਡੀ.ਐੱਮ. ਦੀਪਕ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਵਲੋਂ ਲਗਾਏ ਗਏ ਦੋਸ਼ ਸਰਾਸਰ ਗਲਤ ਹਨ। ਉਹ ਆਪਣੀ ਧੀ ਨੂੰ ਬਹੁਤ ਪਿਆਰ ਕਰਦੇ ਹਨ ਤੇ ਨਾਲ ਹੀ ਦੀਪਕ ਦਾ ਕਹਿਣਾ ਹੈ ਕਿ ਉਲਟਾ ਉਨ੍ਹਾਂ ਦੀ ਪਤਨੀ ਮੈਨੂੰ ਤੰਗ-ਪ੍ਰੇਸ਼ਾਨ ਕਰਦੀ ਹੈ ਤੇ ਗਾਲ੍ਹਾਂ ਕੱਢਦੀ ਹੈ। ਦੀਪਕ ਨੇ ਆਪਣੇ ਪਤਨੀ ਵਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ।