In Chandigarh 4 : ਕੋਰੋਨਾ ਖਿਲਾਫ ਪੂਰਾ ਵਿਸ਼ਵ ਜੰਗ ਲੜ ਰਿਹਾ ਹੈ। ਵੀਰਵਾਰ ਨੂੰ 36 ਸਾਲ ਦੇ ਇਕ ਕੋਰੋਨਾ ਪਾਜੀਟਿਵ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਨੌਜਵਾਨ ਮਧੂਬਨੀ ਦਾ ਰਹਿਣ ਵਾਲਾ ਸੀ। ਦੂਜੇ ਪਾਸੇ ਵੀਰਵਾਰ ਨੂੰ ਪੀ. ਜੀ. ਆਈ. ਵਿਚ ਇਕ ਕੋਰੋਨਾ ਪਾਜੀਟਿਵ ਮਰੀਜ਼ ਨੂੰ ਇਲਾਜ ਲਈ ਭਰਤੀ ਕੀਤਾ ਗਿਆ। ਪੀ. ਜੀ. ਆਈ. ਵਿਚ ਇਸ ਸਮੇਂ 25 ਕੋਰੋਨਾ ਪਾਜੀਟਿਵ ਮਰੀਜ਼ ਭਰਤੀ ਹਨ ਜਿਨ੍ਹਾਂ ਵਿਚੋਂ 10 ਆਈ. ਸੀ. ਯੂ. ਵਿਚ ਅਤੇ 15 ਜਨਰਲ ਵਾਰਡ ਵਿਚ ਹਨ। ਪੀ. ਜੀ. ਆਈ. ਵਿਚ ਹੁਣ ਤਕ ਕੋਰੋਨਾ ਮਰੀਜ਼ਾਂ ਦੀ ਗਿਣਤੀ 207 ਹੋ ਗਈ ਹੈ। ਜਦੋਂ ਕਿ 176 ਮਰੀਜ਼ ਡਿਸਚਾਰਜ ਹੋ ਚੁੱਕੇ ਹਨ।
ਤਿੰਨ ਨਵੇਂ ਕੋਰੋਨਾ ਪਾਜੀਟਿਵ ਕੇਸ ਦਰਜ ਕੀਤੇ ਗਏ। ਇਨ੍ਹਾਂ ਵਿਚ ਚਾਰ ਸਾਲ ਦੀ ਬੱਚੀ, 7 ਸਾਲ ਦਾ ਬੱਚਾ ਅਤੇ 32 ਸਾਲ ਦੀ ਔਰਤ ਪਾਜੀਟਿਵ ਪਾਈ ਗਈ। ਸ਼ਹਿਰ ਵਿਚ ਹੁਣ ਤਕ 423 ਲੋਕ ਕੋਰੋਨਾ ਇੰਫੈਕਟਿਡ ਪਾਏ ਗਏ। ਸ਼ਹਿਰ ਵਿਚ ਫਿਲਹਾਲ ਐਕਟਿਵ ਕੇਸ 88 ਹਨ ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਕਲ ਸੈਕਟਰ-29 ਵਿਚ 37 ਸਾਲ ਦੀ ਮਹਿਲਾ ਕੋਰੋਨਾ ਪਾਜੀਟਿਵ ਪਾਈ ਗਈ। ਇਸ ਔਰਤ ਦੇ ਸੰਪਰਕ ਵਿਚ ਆਏ ਪਰਿਵਾਰ ਦੇ ਤਿੰਨ ਅਤੇ ਹੋਰ 10 ਲੋਕਾਂ ਨੂੰ ਕੁਆਰੰਟਾਈਨ ਕਰਕੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਗਏ ਹਨ।
ਵੀਰਵਾਰ ਨੂੰ ਸ਼ਹਿਰ ਦੇ 7 ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ। ਇਨ੍ਹਾਂ ਵਿਚ ਸੈਕਟਰ-26 ਦੇ 40 ਸਾਲ ਦੇ ਵਿਅਕਚੀ, ਸੈਕਟਰ-25 ਦੀ 51 ਸਾਲਾ ਔਰਤ, 20 ਸਾਲ ਦੀ ਲੜਕੀ, 35 ਸਾਲ ਦਾ ਵਿਅਕਤੀ, 30 ਸਾਲ ਦੀ ਲੜਕੀ ਤੇ 25 ਸਾਲਾ ਲੜਕੀ ਨੂੰ ਡਿਸਚਾਰਜ ਕੀਤਾ ਗਿਆ ਹੈ। ਮੋਹਾਲੀ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ 232 ਹੋ ਗਈ ਜਿਨ੍ਹਾਂ ਵਿਚੋਂ 51 ਐਕਟਿਵ ਮਾਮਲੇ ਹਨ ਜਦੋਂ ਕਿ 178 ਮਰੀਜ਼ ਠੀਕ ਹੋ ਕੇ ਘਰ ਜਾ ਚੁੱਕੇ ਹਨ।