In Patiala 52 positive : ਕੋਰੋਨਾ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਸੂਬੇ ਵਿਚ ਕੋਰੋਨਾ ਦੇ ਪਾਜੀਟਿਵ ਕੇਸਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵਧ ਰਹੀ ਹੈ। ਪਿਛਲੇ 24 ਘੰਟਿਆਂ ਦਰਮਿਆਨ ਪ੍ਰਾਪਤ ਹੋਈਆਂ 674 ਰਿਪੋਰਟਾਂ ਵਿਚੋ 624 ਕੋਵਿਡ ਨੈਗੇਟਿਵ ਅਤੇ 52 ਕੋਵਿਡ ਪਾਜ਼ੀਟਿਵ ਪਾਏ ਗਏ ਹਨ। ਇਸ ਤਰ੍ਹਾਂ ਜ਼ਿਲ੍ਹੇ ਵਿਚ ਪਾਜ਼ੀਟਿਵ ਕੇਸਾ ਦੀ ਗਿਣਤੀ 553 ਹੋ ਗਈ ਹੈ 52 ਕੇਸਾਂ ਵਿਚੋਂ 20 ਸਮਾਣਾ, 27 ਪਟਿਆਲਾ ਸ਼ਹਿਰ , ਇੱਕ ਪਾਤੜਾਂ ਅਤੇ ਇੱਕ ਰਾਜਪੁਰਾ ਅਤੇ ਤਿੰਨ ਵੱਖ ਵੱਖ ਪਿੰਡਾ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ 37 ਪਾਜ਼ੀਟਿਵ ਕੇਸਾਂ ਦੇ ਸੰਪਰਕ ਵਿਚ ਆਉਣ ਅਤੇ 15 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਮਰੀਜ਼ ਹਨ। ਜਿਹਨਾਂ ਵਿਚ ਤਿੰਨ ਹੈਲਥ ਕੇਅਰ ਵਰਕਰ, ਦੋ ਕੈਦੀ, ਇੱਕ ਪੁਲਿਸ ਮੁਲਾਜਮ, ਇੱਕ ਟੀ.ਬੀ. ਦਾ ਮਰੀਜ਼, ਇੱਕ ਅਪਰੇਸ਼ਨ ਕਰਵਾਉਣ ਲਈ ਹਸਪਤਾਲ ਵਿਚ ਦਾਖਲ ਹੋਇਆ ਹੈ।
ਤੋਪ ਖਾਨਾ ਮੋੜ ਅਤੇ ਨਾਲ ਲਗਦੇ ਏਰੀਏ ਵਿਚੋ 39 ਦੇ ਕਰੀਬ ਕੋਵਿਡ ਪਾਜ਼ੀਟਿਵ ਕੇਸ ਆਉਣ ਤੇ ਤੋਪਖਾਨਾ ਮੋੜ ਦੇ ਮਾਈਕਰੋ ਕੰਟੈਨਮੈਂਟ ਏਰੀਏ ਵਿਚ ਵਾਧਾ ਕਰਦੇ ਹੋਏ ਅਨਾਰਦਾਣਾ ਚੋਂਕ ਤੋਂ ਲੈਕੇ ਰੋਜਗਾਰਡਨ ਸਕੂਲ,ਫੀਲਖਾਨਾ ਸਕੂਲ, ਪੀਲੀ ਸੜਕ, ਕੜਾਹ ਵਾਲਾ ਚੌਂਕ, ਚਾਂਦਨੀ ਚੋਂਕ ਤੱਕ ਏਰੀਏ ਨੂੰ ਅੱਗਲੇ 14 ਦਿਨਾਂ ਤੱਕ ਸੀਲ ਕਰ ਦਿਤਾ ਗਿਆ ਹੈ ਇਸ ਤੋਂ ਇਲਾਵਾ ਪਿੰਡ ਲੁਹੰਡ,ਧੀਰੂ ਕੀ ਮਾਜਰੀ ਅਤੇ ਅਨੰਦ ਨਗਰ ਐਕਸਟੈਂਸ਼ਨ ਵਿਚ ਬਣਾਏ ਕੰਟੈਨਮੈਂਟ ਜੋਨ ਅਜੇ ਵੀ ਲਾਗੂ ਹਨ। ਪਟਿਆਲਾ ਸ਼ਹਿਰ ਦੇ ਦੋ ਵਿਅਕਤੀ ਜਿਹਨਾਂ ਵਿਚ ਆਦਰਸ਼ ਨਗਰ ਦਾ ਰਹਿਣ ਵਾਲਾ 56 ਸਾਲ ਵਿਅਕਤੀ ਸਾਹ ਵਿਚ ਤਕਲੀਫ ਹੋਣ ਤੇਂ ਰਾਜਿੰਦਰਾ ਹਸਪਤਾਲ ਵਿਖੇ ਦਾਖਲ਼ ਸੀ ਅਤੇ ਬਿਸ਼ਨ ਨਗਰ ਦਾ ਰਹਿਣ ਵਾਲਾ 36 ਸਾਲਾ ਵਿਅਕਤੀ ਪੈਨਕ੍ਰੀਆਂਟਿਕਸ ਦੀ ਬਿਮਾਰੀ ਕਾਰਣ ਜੋ ਕਿ ਪੀ.ਜੀ.ਆਈ ਚੰਡੀਗੜ੍ਹ ਵਿਖੇ ਦਾਖਲ਼ ਸੀ ਅਤੇ ਕੋਰੋਨਾ ਪਾਜ਼ੀਟਿਵ ਸਨ, ਦੀ ਬੀਤੀ ਦੇਰ ਰਾਤ ਮੌਤ ਹੋ ਗਈ ਸੀ ।
ਸਿਵਲ ਸਰਜਨ ਨੇ ਦੱਸਦਿਆਂ ਕਿਹਾ ਕਿ ਅੱਜ ਜ਼ਿਲ੍ਹੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 737 ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ ਪਾਜ਼ੀਟਿਵ ਕੇਸਾਂ ਦੇ ਨੇੜੇ ਦੇ ਸੰਪਰਕ ਵਿਚ ਆਏ ਵਿਅਕਤੀਆਂ ਆਦਿ ਦੇ ਲਏ ਸੈਂਪਲ ਸ਼ਾਮਲ ਹਨ। ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਕੋਵਿਡ ਜਾਂਚ ਸਬੰਧੀ 29081 ਸੈਂਪਲ ਲਏ ਜਾ ਚੁੱਕੇ ਹਨ। ਜਿਹਨਾਂ ਵਿਚੋ ਜ਼ਿਲ੍ਹਾ ਪਟਿਆਲਾ ਦੇ 553 ਕੋਵਿਡ ਪਾਜ਼ੀਟਿਵ, 26969 ਨੈਗਟਿਵ ਅਤੇ 1489 ਦੀ ਰਿਪੋਰਟ ਆਉਣੀ ਪੈਂਡਿੰਗ ਹੈ।