Jalandhar-based software: ਟਿਕ ਟਾਕ ਸਮੇਤ ਦੇਸ਼ ਵਿਚ 59 ਚਾਈਨੀਜ ਐਪ ‘ਤੇ ਰੋਕ ਲਗਾਉਣ ਤੋਂਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ‘ਤੇ ਜਲੰਧਰ ਦੇ ਰਹਿਣ ਵਾਲੇ ਸਾਫਟਵੇਅਰ ਇੰਜੀਨੀਅਰ ਸੋਮੇਸ਼ ਨੇ ਟਿਕਟ ਟਾਕ (Tic-Tok) ਦਾ ਭਾਰਤੀ ਵਰਜਨ ਤਿਆਰ ਕੀਤਾ ਹੈ. ਹੁਣ ਇਸ ਐਪ ਨੂੰ ਡਾਊਨਲੋਡ ਕਰਕੇ ਉਸ ‘ਤੇ ਆਪਣਾ ਵੀਡੀਓ ਬਣਾਉਣ ਵਾਲੇ ਨੂੰ ਲਾਈਕ ਅਨੁਸਾਰ ਪੈਸੇ ਵੀ ਮਿਲਣਗੇ। ਭਾਰਤੀ ਟਿਕਟ ਟਾਕ ਐਪ ਬਣਾਉਣ ਵਾਲੇ ਸੋਮੇਸ਼ ਨੇ ਕੈਨੇਡਾ ਤੋਂ ਇੰਜੀਨੀਅਰਿੰਗ ਕੀਤੀ ਹੈ। ਜਲੰਧਰ ਦੇ ਪੰਜਾਬ ਐਵੇਨਿਊ ਦੇ ਰਹਿਣ ਵਾਲੇ ਸੋਮੇਸ਼ ਨੇ ਪੀ. ਐੱਚ. ਡੀ. ਕੀਤੀ ਹੈ। ਜਾਣਕਾਰੀ ਦਿੰਦਿਆਂ ਸੋਮੇਸ਼ ਨੇ ਦੱਸਿਆ ਕਿ ਜਿਸ ਦਿਨ ਤੋਂ ਚਾਈਨਿਜ ਟਿਕ ਟਾਕ ਬੰਦ ਹੋਇਆ ਉਨ੍ਹਾਂ ਨੇ ਉਸੇ ਦਿਨ ਤੋਂ ਇਸ ‘ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਭਾਰਤੀ ਟਿਕ ਟਾਕ ਵਿਚ ਚਾਈਨਿਜ਼ ਟਿਕ ਟਾਕ ਦੇ ਮੁਕਾਬਲੇ ਅੰਗਰੇਜ਼ੀ ਦੇ ਇਕ ਅੱਖਰ ਵਿਚ ਤਬਦੀਲੀ ਕੀਤੀ ਗਈ ਹੈ।
ਸੋਮੇਸ਼ ਨੇ ਦੱਸਿਆ ਕਿ ਉਨ੍ਵਾਂ ਦੇ ਟਿਕ ਟਾਕ ਐਪ ਗੂਗਲ ਪਲੇਅ ਸਟੋਰ ‘ਤੇ ਆ ਚੁੱਕਾ ਹੈ। 6 ਦਿਨ ਪਹਿਲਾਂ ਹੀ ਇਸ ਨੂੰ ਲਾਂਚ ਕੀਤਾ ਗਿਆਸੀ ਤੇ ਹੁਣ 10 ਹਜ਼ਾਰ ਲੋਕ ਇਸ ਨੂੰ ਡਾਊਨਲੋਡ ਵੀ ਕਰ ਚੁੱਕੇ ਹਨ ਪਰ ਅਜੇ ਪਲੇਅ ਸਟੋਰ ‘ਤੇ ਇਹ ਸ਼ੋਅ ਨਹੀਂ ਹੋ ਰਿਹਾ ਹੈ ਕਿਉਂਕਿ ਚਾਈਨਿਜ਼ ਹੈਕਰ ਇਸ ਨੂੰ ਸਟ੍ਰਾਈਕ ਕਰ ਰਹੇ ਹਨ। ਸੋਮੇਸ਼ ਨੇ ਦੱਸਿਆ ਕਿ ਭਾਰੀਤ ਟਿਕ ਟਾਕ ਵਿਚ ਨਵੇਂ ਫੀਚਰ ਵੀ ਐਡ ਕੀਤੇ ਗਏ ਹ। ਹੁਣ ਜੋ ਟਿਕ ਟਾਕ ਯੂਜ਼ਰ ਹੋਵੇਗਾ ਉਸ ਦੀ ਅਪਲੋਡ ਵੀਡੀਓ ‘ਤੇ ਕਿੰਨੇ ਲਾਈਕ ਆਉਂਦੇ ਹਨ ਉਸ ਹਿਸਾਬ ਨਾਲ ਉਸ ਨੂੰ ਪ੍ਰਤੀ ਮਹੀਨੇਪੈਸੇ ਭੇਜੇ ਜਾਣਗੇ। ਇਸ ਤੋਂ ਇਲਾਵਾ ਹਰ 15 ਦਿਨ ‘ਚ ਨਵੇਂ ਫੀਚਰ ਇਸ ਵਿਚ ਜੋੜੇ ਜਾਣਗੇ।