Jalandhar: Proclin and : ਜਲੰਧਰ ਵਿਖੇ ਵਰਿਆਣਾ ਡੰਪ ‘ਤੇ ਹਾਲਾਤ ਖਰਾਬ ਬਣੇਹੋਏ ਹਨ। ਦੋ ਦਿਨ ਤੋਂ ਕੂੜਾ ਨਹੀਂ ਚੁੱਕਿਆ ਜਾ ਰਿਹਾ ਪਰ ਬੀਤੇ ਹਫਤੇ 5 ਦਿਨ ਕੰਮ ਪ੍ਰਭਾਵਿਤ ਹੋਣ ਕਾਰਨ ਕਈ ਡੰਪ ਦੀ ਹੁਣ ਤਕ ਸਫਾਈ ਨਹੀਂ ਹੋ ਸਕੀ ਹੈ। ਹੈਲਥ ਐਂਡ ਸੈਨੀਟੇਸ਼ਨ ਐਡਹਾਕ ਕਮੇਟੀ ਦੇ ਚੇਅਰਮੈਨ ਕੌਂਸਲਰ ਬਲਰਾਜ ਠਾਕੁਰ ਨੇਕਿਹਾ ਕਿ ਇਸ ਲਈ ਵਰਿਆਣਾ ਡੰਪ ‘ਤੇ ਹੁਣ ਦੋ ਸ਼ਿਫਟਾਂ ਵਿਚ ਰੋਜ਼ਾਨਾ 12 ਘੰਟੇ ਡੋਜਰ ਅਤੇ ਪ੍ਰੋਕਲਿਨ ਚੱਲੇਗੀ ਤਾਂ ਕਿ ਦੇਰ ਸ਼ਾਮ ਤਕ ਡੰਪ ‘ਤੇ ਕੂੜਾ ਸੁੱਟਣ ਦਾ ਕੰਮ ਹੋ ਸਕੇ। ਪ੍ਰਸ਼ਾਸਨ ਨੇ ਸਿਟੀ ਦੇ ਕਮਰਸ਼ੀਅਲ ਏਰੀਆ ਵਿਚ ਕੂੜਾ ਚੁੱਕਣ ਲਈ 30 ਈ-ਰਿਕਸ਼ਾ ਮੰਗਵਾਏ ਸਨ। ਵਾਰਡ ਪੱਧਰ ‘ਤੇ ਪੈਂਦੇ ਦੁਕਾਨ ਤੇ ਮਾਰਕੀਟ ਵਿਚ ਸਵੇਰੇ ਕੂੜਾ ਰੇਹੜੀ ਵਾਲਿਆਂ ਦੇ ਮੁਕਾਬਲੇ ਜਲਦੀ ਇਕੱਠਾ ਹੋ ਜਾਵੇ।
ਛੁੱਟੀ ਵਾਲੇ ਦਿਨ ਵੀ ਠੇਕੇਦਾਰ ਦੀ ਮਸ਼ੀਨਰੀ ਵਲੋਂ ਕੂੜਾ ਚੁੱਕਿਆ ਜਾਵੇਗਾ। ਇਸ ਨਾਲ ਕੰਮ ਵਾਲੇ ਦਿਨ ਨਿਗਮ ਟੀਮ ‘ਤੇ ਬੋਝ ਨਹੀਂ ਵਧੇਗਾ। ਘੱਟ ਤੋਂ ਘੱਟ ਠੇਕੇਦਾਰ ਨੂੰ ਜੋ ਇਕ ਦਰਜਨ ਡੰਪ ਦੀ ਜ਼ਿੰਮੇਵਾਰੀ ਦਿੱਤੀ ਹੈ ਉਸਡੰਪ ਦੀ ਸਫਾਈ ਲਾਜ਼ਮੀ ਹੋ ਜਾਵੇਗੀ। ਇਸ ਤੋਂ ਇਲਾਵਾ ਵਾਰਡ ਨੰ. 26 ਵਿਚ ਜੋਤੀ ਨਗਰ ਡੰਪ ਨੂੰ ਜਲਦ ਹੀ ਸ਼ਿਫਟ ਕੀਤਾ ਜਾਵੇਗਾ। ਚੁੱਗਿਟੀ ਫਲਾਈਓਵਰ ਨਾਲ ਬਣੇ ਡੰਪ ਨੂੰ ਦੂਜੇ ਪਾਸੇ ਪਾਵਰਕਾਮ ਦੇ ਟਾਵਰ ਦੇ ਹੇਠਾਂ ਝੁੱਗੀ ਦੇ ਨਾਲ ਪਈ ਖਾਲੀ ਜ਼ਮੀਨ ‘ਤੇ ਸ਼ਿਫਟ ਕੀਤਾ ਜਾਵੇਗਾ।
। 6 ਮਹੀਨੇ ਵਿਚ ਈ-ਰਿਕਸ਼ਾ ਦਾ ਰਜਿਸਟ੍ਰੇਸ਼ਨ ਤਕ ਨਾ ਹੋਣ ਤੋਂ ਬਾਅਦ ਹੁਣ ਕਮੇਟੀ ਨੇ ਚਾਰੋਂ ਹਲਕਿਆਂ ‘ਚ 23 ਈ-ਰਿਕਸ਼ਾ ਦੇਣ ਦਾ ਫੈਸਲਾ ਕੀਤਾ ਹੈ ਜੋ ਐੱਮ. ਐੱਲ. ਏ. ਦੀ ਮਨਜ਼ੂਰੀ ਨਾਲ ਵਾਰਡ ਪੱਧਰ ‘ਤੇ ਸੁਸਾਇਟੀ ਨੂੰ ਦਿੱਤਾ ਜਾਵੇਗਾ। ਸਾਲਿਡ ਵੇਸਟ ਮੈਨੇਜਮੈਂਟ ਰੂਲ ਤਹਿਤ ਡੇਢ ਸਾਲ ਬਾਅਦ ਵੀ ਗਿੱਲਾ ਕੂੜਾ ਆਪਣੇ ਪੱਧਰ ‘ਤੇ ਪ੍ਰੋਸੈਸ ਨਾ ਕਰਨ ਵਾਲੇ ਬਲਕ ਵੇਸਟ ਜਨਰੇਟਰਾਂ ਦੀ ਪਹਿਲੀ ਵਾਰ ਨਿਗਮ ਦੀ ਹੈਲਥ ਸੈਨੀਟੇਸ਼ਨ ਕਮੇਟੀ ਨੇ ਜਾਂਚ ਸ਼ੁਰੂ ਕੀਤੀ ਹੈ। ਕਮੇਟੀ ਦੇ ਚੇਅਰਮੈਨ ਨੇ ਦੱਸਿਆ ਕਿ ਰੋਜ਼ਾਨਾ100 ਕਿਲੋ ਖਾਦ ਬਣਾਉਣ ਵਾਲੀ ਮਸ਼ੀਨ ਕੰਮ ਕਰ ਰਹੀ ਹੈ। ਨਿਗਮ ਟੀਮ ਨੇ ਸ਼ਹਿਰ ਵਿਚ 128 ਬਲਕ ਵੇਸਟ ਜਨਰੇਟਰ ਦੀ ਪਛਾਣ ਕੀਤੀ ਹੈ ਜਿਸ ਵਿਚ 43 ਆਪਣੇ ਪੱਧਰ ‘ਤੇ ਕੂੜੇ ਨੂੰ ਪ੍ਰੋਸੈਸ ਕਰ ਰਹੇ ਹਨ। ਹੁਣ ਤਕ 85 ਹੋਟਲ, ਰੈਸਟੋਰੈਂਟ ਮੈਰਿਜ ਪੈਲੇਸ ਸਮੇਤ ਬਲਕ ਵੇਸਟ ਜਨਰੇਟਰ ਹਨ ਜੋ ਹੁਣ ਇਸ ਦੀ ਪਾਲਣਾ ਨਹੀਂ ਕਰ ਰਹੇ ਹਨ। ਅਜਿਹੇ ਲੋਕਾਂ ਨੂੰ ਜਲਦ ਹੀ ਨੋਟਿਸ ਭੇਜਿਆ ਜਾਵੇਗਾ। ਤੇ ਸਾਲਿਡ ਵੇਸਟ ਰੂਲ ਤਹਿਤ 25 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤਕ ਜੁਰਮਾਨਾ ਵਸੂਲਣ ਦੇ ਨਾਲ ਨਿਗਮ ਵਲੋਂ ਉਨ੍ਹਾਂ ਦਾ ਕੂੜਾ ਚੁੱਕਣਾ ਬੰਦ ਹੋ ਜਾਵੇਗਾ।