ਕਪੂਰਥਲਾ ਦੇ ਪਿੰਡ ਧਾਰੀਵਾਲ ਦਾ ਇੱਕ ਨੌਜਵਾਨ ਬਿਆਸ ਦਰਿਆ ਦੇ ਤੇਜ਼ ਵਹਾਅ ਵਿੱਚ ਰੁੜ੍ਹ ਗਿਆ। ਇਸ ਦਾ ਪਤਾ ਲੱਗਦਿਆਂ ਹੀ ਆਸ-ਪਾਸ ਰਹਿੰਦੇ ਕੁਝ ਗੋਤਾਖੋਰਾਂ ਨੇ 9 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਉਸ ਦੀ ਲਾਸ਼ ਨੂੰ ਬਾਹਰ ਕੱਢਿਆ। ਜਿਸ ਦੀ ਪਛਾਣ 35 ਸਾਲਾ ਹਰਜੀਤ ਸਿੰਘ ਉਰਫ ਹਰੀ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਧਾਲੀਵਾਲ ਬੇਟ ਵਜੋਂ ਹੋਈ ਹੈ।
ਚਸ਼ਮਦੀਦ ਸਰਬਣ ਸਿੰਘ ਅਨੁਸਾਰ ਜਿਵੇਂ ਹੀ ਹਰਜੀਤ ਸਿੰਘ ਆਪਣੇ ਡੇਰੇ ਜਾਣ ਲਈ ਬਿਆਸ ਦਰਿਆ ਵਿੱਚ ਵੜਿਆ ਤਾਂ ਤੇਜ਼ ਵਹਾਅ ਕਾਰਨ ਉਹ ਰੁੜ੍ਹ ਗਿਆ। ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
ਘਟਨਾ ਸਮੇਂ ਮੌਕੇ ‘ਤੇ ਮੌਜੂਦ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਥਾਣਾ ਢਿਲਵਾਂ ਦੇ ਐੱਸਐੱਚਓ ਬਲਵੀਰ ਸਿੰਘ ਤੁਰੰਤ ਪੁਲਸ ਪਾਰਟੀ ਨਾਲ ਮੌਕੇ ‘ਤੇ ਪਹੁੰਚੇ ਅਤੇ ਉਸ ਦੀ ਕਾਫੀ ਭਾਲ ਕੀਤੀ, ਪਰ ਉਹ ਨਹੀਂ ਮਿਲਿਆ। ਜਿਸ ਤੋਂ ਬਾਅਦ ਹੁਣ ਉਸ ਦੀ ਲਾਸ਼ ਮਿਲੀ ਹੈ।