Lack of facilities : ਜਲੰਧਰ : ਕੋਵਿਡ-19 ਕਾਰਨ ਸਿਵਲ ਹਸਪਤਾਲ ਦੀ ਓ. ਪੀ. ਡੀ. ਨੂੰ ਪਿਛਲੇ ਦੋ ਮਹੀਨੇ ਤੋਂ ਸ਼ਹੀਦ ਊਧਮ ਸਿੰਘ ਨਗਰ ਸਥਿਤ ESI ਹਸਪਤਾਲ ਵਿਚ ਸ਼ਿਫਟ ਕੀਤਾ ਗਿਆ ਹੈ ਪਰ ਮਰੀਜ਼ਾਂ ਨੂੰ ਈ. ਐੱਸ. ਆੀ. ਹਸਪਤਾਲ ਵਿਚ ਜਾਣ ‘ਤੇ ਇਹ ਪਤਾ ਨਹੀਂ ਲੱਗ ਰਿਹਾ ਕਿ ਦਵਾਈ ਕਿਥੋਂ ਲੈਣੀ ਹੈ। ਉਨ੍ਹਾਂ ਨੂੰ ਇਲਾਜ ਲਈ ਕਈ-ਕਈ ਘੰਟੇ ਇਧਰ-ਉਧਰ ਭਟਕਣਾ ਪੈ ਰਿਹਾ ਹੈ। ਐਮਰਜੈਂਸੀ ਵਿਚ ਬੈਠੇ ਡਾਕਟਰ ਮਰੀਜ਼ ਨੂੰ ਦਵਾਈ ਲਿਖ ਕੇ ਤਾਂ ਦੇ ਰਹੇ ਹਨ ਪਰ ਜੇਕਰ ਉਨ੍ਹਾਂ ਨੇ ਹਸਪਤਾਲ ਵਿਚ ਦਾਖਲ ਹੋਣਾ ਹੈ ਤਾਂ ਪਹਿਲਾਂ ਪਰਚੀ ਬਣਾਉਣ ਅਤੇ ਫਿਰ ਫਾਈਲ ਬਣਾਉਣ ਵਿਚ ਕਾਫੀ ਸਮਾਂ ਲੱਗ ਰਿਹਾ ਹੈ। ਜੇਕਰ ਮਰੀਜ਼ ਕਿਸੇ ਤਰ੍ਹਾਂ ਹਸਪਤਾਲ ਵਿਚ ਦਾਖਲ ਹੋ ਜਾਂਦਾ ਹੈ ਤਾਂ ਮਰੀਜ਼ ਨੂੰ ਨਹੀਂ ਪਤਾ ਕਿ ਉਹ ਠੀਕ ਹੋਵੇਗਾ ਵੀ ਜਾਂ ਨਹੀਂ ਕਿਉਂਕਿ ਉਥੇ ਗੰਦਗੀ ਦਾ ਭਰਮਾਰ ਹੈ ਤੇ ਸਿਹਤਮੰਦ ਇਨਸਾਨ ਵੀ ਉਥੇ ਕਿਸੇ ਨਾ ਕਿਸੇ ਬੀਮਾਰੀ ਨਾਲ ਗ੍ਰਸਤ ਹੋ ਸਕਦਾ ਹੈ।
ਹਸਪਤਾਲ ਵਿਚ ਨਾ ਤਾਂ ਸਫਾਈ ਹੈ ਅਤੇ ਨਾ ਹੀ ਬਾਇਓਮੈਡੀਕਲ ਵੇਸਟ ਚੁੱਕਿਆ ਜਾ ਰਿਹਾ ਹੈ। ਮਰੀਜ਼ਾਂ ਦੇ ਬੈੱਡ ਦੇ ਨਾਲ ਹੀ ਬਾਇਓ ਮੈਡੀਕਲ ਵੇਸਟ ਸੁੱਟਿਆ ਗਿਆ ਹੈ। ਇਥੋਂ ਤਕ ਕਿ ESI ਹਸਪਤਾਲ ਦੀਮੈਡੀਕਲ ਸੁਪਰਡੈਂਟ ਡਾ. ਲਵਲੀਨ ਗਰਗ ਦਾ ਕਹਿਣਾ ਹੈ ਕਿ ਇਥੋਂ ਦੇ ਸਿਵਲ ਮਰੀਜ਼ਾਂ ਨੂੰ ਵੱਖਰਾ ਰੱਖਿਆ ਗਿਆ ਹੈਤੇ ਉਨ੍ਹਾਂ ਦਾ ਇਲਾਜ ਸਿਵਲ ਦੇ ਡਾਕਟਰ ਹੀ ਕਰਨਗੇ। ਈ. ਐੱਸ. ਆਈ. ਹਸਪਤਾਲ ਵਿਚ ਮੈਡੀਕਲ ਸਟਾਫ ਤੇ ਡਾਕਟਰਾਂ ਦਾ ਮਰੀਜ਼ਾਂ ਵਲ ਬਿਲਕੁਲ ਧਿਆਨ ਨਹੀਂ ਹੈ। ਜੇਕਰ ਸਿਵਲ ਦਾ ਮਰੀਜ਼ ਈ. ਐੱਸ. ਆਈ. ਹਸਪਤਾਲ ਵਿਚ ਜਾਂਦਾ ਹੈ ਤਾਂ ਉਥੇ ਡਾਕਟਰ ਮੌਜੂਦ ਨਹੀਂ ਹੁੰਦੇ। ਜੇਕਰ ਮਰੀਜ਼ ਕਿਸੇ ਦੂਜੇ ਡਾਕਟਰ ਕੋਲ ਜਾਂਦਾ ਹੈ ਤਾਂ ਉਹ ਸਿਵਲ ਦੀ ਪਰਚੀ ਦੇਖ ਕੇ ਕਮਰੇ ਵਿਚ ਨਹੀਂ ਆਉਣ ਦਿੰਦਾ।
ਈ. ਐੱਸ. ਆਈ. ਹਸਪਤਾਲ ਵਿਚ ਕਿਸੇ ਮਰੀਜ਼ ਨੂੰ ਐਮਰਜੈਂਸੀ ਵਿਚ ਡਾਕਟਰੀਸਹੂਲਤ ਮਿਲ ਜਾਵੇ ਇਸ ਦੀ ਕੋਈ ਗਾਰੰਟੀ ਨਹੀਂ ਕਿਉਂਕਿ ਮਰੀਜ਼ ਦੇ ਇਲਾਜ ਨਾਲ ਲੈਬਾਰਟਰੀ ਦਾ ਟੈਸਟ ਵੀ ਜ਼ਰੂਰੀ ਹੈ ਪਰ ਇਥੇ ਲੈਬ ਵਿਚ ਪੂਰਾ ਸਟਾਫ ਨਾ ਹੋਣ ਕਾਰਨ ਸਮੇਂ ‘ਤੇ ਟੈਸਟ ਵੀ ਨਹੀਂ ਹੋ ਰਹੇ। ਹੁਣ ਤਕ ESI ਵਿਚ ਸਿਵਲ ਹਸਪਤਾਲ ਦੀਆਂ 19 ਹਜ਼ਾਰ ਤੋਂ ਵਧ ਓ. ਪੀ. ਡੀ. ਹੋ ਚੁੱਕੀਆਂ ਹਨ। ਰੋਜ਼ 400 ਦੇ ਲਗਭਗ ਮਰੀਜ਼ ਇਥੇ ਆਉਂਦੇ ਹਨ। ਹਸਪਤਾਲ ਵਿਚ ਕੁੱਲ 60 ਬੈੱਡ ਹਨ ਉਥੇ ਮਰੀਜ਼ਾਂ ਦੇ ਪਰਿਵਾਰਕ ਮੈਂਬਰ ਹੀ ਬੈਠੇ ਰਹਿੰਦੇ ਹਨ, ਜਿਸ ਕਾਰਨ ਇੰਫੈਕਸ਼ਨ ਦਾ ਖਤਰਾ ਬਣਿਆ ਰਹਿੰਦਾ ਹੈ। ਡਾਕਟਰ ਸਿਰਫ ਮਰੀਜ਼ ਨੂੰ ਹੀ ਦੇਖਣ ਆਉਂਦਾ ਹੈ ਜਿਸ ਦਾ ਆਪ੍ਰੇਸ਼ਨ ਹੋਇਆ ਹੈ, ਬਾਕੀ ਹੋਰ ਕਿਸੇ ਮਰੀਜ਼ ਬਾਰੇ ਨਹੀਂ ਪੁੱਛਿਆ ਜਾ ਰਿਹਾ ਹੈ।