Liquor scam probe : ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵਲੋਂ ਪੰਜਾਬ ਵਿਚ ਸ਼ਰਾਬ ਘਪਲੇ ਦੀ ਜਾਂਚ ਦਾ ਕੰਮ ਸ਼ੁਰੂ ਹੁੰਦੇ ਹੀ ਸੂਬੇ ਵਿਚ ਸ਼ਰਾਬ ਮਾਫੀਆ, ਕਈ ਸਿਆਸੀ ਨੇਤਾ ਅਤੇ ਅਫਸਰਾਂ ਦੀ ਨੀਂਦ ਗਾਇਬ ਹੋ ਗਈ ਹੈ। ਈ. ਡੀ. ਨੇ ਸ਼ਰਾਬ ਘਪਲੇ ਨਾਲ ਸਬੰਧਤ ਸਾਰੇ ਦਸਤਾਵੇਜ਼ ਉਪਲਬਧ ਕਰਾਉਣ ਨੂੰ ਕਿਹਾ ਹੈ ਜਦੋਂ ਕਿ ਸੂਬੇ ਦੀ ਪੁਲਿਸ ਤੇ ਐਕਸਾਈਜ ਵਿਭਾਗ ਆਨਾਕਾਨੀ ਕਰ ਰਹੇ ਹਨ। ਈ. ਡੀ. ਵਲੋਂ ਪੰਜਾਬ ਪੁਲਿਸ ਨੂੰ ਸ਼ਰਾਬ ਘਪਲੇ ਨੂੰ ਲੈ ਕੇ ਦਰਜ ਕੀਤੀਆਂ ਗਈਆਂ FIR, ਜਾਂਚ ਦੇ ਨਤੀਜੇ ਅਤੇ ਘਪਲੇ ਵਿਚ ਸ਼ਾਮਲ ਲੋਕਾਂਦੇ ਬੈਂਕ ਦੇ ਵੇਰਵੇ ਵੀ ਉਪਲਬਧ ਕਰਵਾਉਣ ਲਈ ਕਿਹਾ ਗਿਆ ਸੀ ਪਰ ਅਜੇ ਤਕ ਈ. ਡੀ. ਨੂੰ ਕੋਈ ਦਸਤਾਵੇਜ਼ ਨਹੀਂ ਮਿਲਿਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦਾ ਦਾਅਵਾ ਹੈ ਕਿ ਨਾਜਾਇਜ਼ ਸ਼ਰਾਬਦੇ ਵਪਾਰ ਵਿਚ ਸੂਬੇ ਦੇ ਖਜ਼ਾਨੇ ਨੂੰ 5600 ਕਰੋੜ ਰੁਪਏ ਦਾ ਚੂਨਾ ਲੱਗਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਘਪਲੇ ਦੇ ਦੋਸ਼ੀਆਂ ‘ਤੇ ਸਖਤ ਕਾਰਵਾਈ ਕਰਨ ਦਾ ਵਾਅਦਾ ਕਰਦੇ ਹੋਏ SIT ਦਾ ਗਠਨ ਕੀਤਾ ਗਿਆ ਪਰ ਅਜੇ ਤਕ ਜਾਂਚ ਕਿਸੇ ਸਿੱਟੇ ‘ਤੇ ਨਹੀਂ ਪੁੱਜੀ। ਸ਼ਰਾਬ ਘਪਲੇ ਵਿਚ ਕਾਂਗਰਸ ਦੇ ਵਿਧਾਇਕ ਵੀ ਸ਼ਾਮਲ ਹਨ ਜਿਸ ਕਾਰਨ ਜਾਂਚ ਵਿਚ ਸਫਲਤਾ ਨਹੀਂ ਮਿਲ ਸਕੀ ਹੈ।
ਇਸ ਘਪਲੇ ਦਾ ਖੁਲਾਸਾ ਲੌਕਡਾਊਨ ਦੌਰਾਨ ਮਈ ਵਿਚ ਹੋਇਆ ਸੀ ਜਦੋਂ ਪਟਿਆਲਾ ਦੇ ਸ਼ੰਭੂ ਇਲਾਕੇ ਵਿਚ ਨਾਜਾਇਜ਼ ਸ਼ਰਾਬ ਦੀ ਫੈਕਟਰੀ ਫੜੀ ਗਈ ਸੀ। ਇਸ ਤੋਂ ਬਾਅਦ ਪਟਿਆਲਾ ਦੇ ਘਨੌਰ ਦੇ ਪਾਬਰੀ ਪਿੰਡ ਵਿਚ ਵੀ ਕੱਚੀ ਸ਼ਰਾਬ ਬਰਾਮਦ ਕੀਤੀ ਗਈ। ਖੰਨਾ ਵਿਚ ਵੀ ਇਕ ਨਾਜਾਇਜ਼ ਡਿਸਟਲਰੀ ਫੜੀ ਗਈ ਅਤੇ ਪੁਲਿਸ ਨੇ ਇਸ ਲਈ ਲੁਧਿਆਣਾ ਦੀਆਂ ਕਈ ਥਾਵਾਂ ‘ਤੇ ਛਾਪੇਮਾਰੀ ਵੀ ਮਾਰੀ। ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਵਿਚ ਐਕਸਾਈਜ਼ ਵਿਭਾਗ ਦੇ ਅਫਸਰਾਂ ਦੇ ਸ਼ਾਮਲ ਹੋਣ ਦੀ ਗੱਲ ਵੀ ਸਾਹਮਣੇ ਆਈ ਜਿਸ ਕਾਰਨ ਵੱਡੇ ਪੱਧਰ ‘ਤੇ ਵਿਭਾਗ ਦੇ ਅਫਸਰਾਂ ਦੇ ਟਰਾਂਸਫਰ ਕੀਤੇ ਗਏ।