Lockdown decision saves : ਕੋਰੋਨਾ ਮਹਾਮਾਰੀ ਦੌਰਾਨ ਮੁੱਖ ਮੰਤਰੀ ਪੰਜਾਬ ਵੱਲੋਂ ਸਮੇਂ ਸਿਰ ਕਰਫਿਊ ਅਤੇ ਲਾਕਡਾਊਨ ਦਾ ਫੈਸਲਾ ਲੈ ਕੇ ਪੰਜਾਬ ਦੇ ਲੱਖਾਂ ਲੋਕਾਂ ਦੀ ਜਾਨ ਬਚਾਈ ਹੈ। ਇਹ ਸ਼ਬਦ ਅੱਜ ਇੱਥੇ ਜੱਚਾ ਬੱਚਾ 30 ਬੈਡਾਂ ਦੇ ਹਸਪਤਾਲ ਦਾ ਨੀਂਹ ਪੱਥਰ ਰੱਖਦਿਆਂ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਕਹੇ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਕਰੋਨਾ ਯੌਧਿਆ ਨੇ ਅਗਲੀ ਕਤਾਰ ਵਿੱਚ ਖੜ੍ਹੇ ਹੋ ਕੇ ਲੜਾਈ ਲੜੀ ਹੈ। ਉਨ੍ਹਾਂ ਪੰਜਾਬ ਦੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਕਿ ਮੁੱਖ ਮੰਤਰੀ ਦੇ ਫਤਿਹ ਮਿਸ਼ਨ ਨੂੰ ਮੁਕੰਮਲ ਕਰਨ ਲਈ ਕੋਰੋਨਾ ਅਹਿਤਿਆਤ ਵਜੋਂ ਹਦਾਇਤਾ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਦਿੱਲੀ ਵਿਖੇ ਫੈਲੀ ਮਹਾਮਾਰੀ ਦੌਰਾਨ ਹਸਪਤਾਲਾਂ ਵਿੱਚ ਲਾਸ਼ਾਂ ਦੇ ਕੋਲ ਹੀ ਕਰੋਨਾਂ ਮਰੀਜ ਇਲਾਜ ਕਰਵਾਉਣ ਲਈ ਮਜਬੂਰ ਹਨ ਅਤੇ ਰੌਜਾਨਾਂ ਸੈਕੜੇ ਲੋਕ ਦਿੱਲੀ ਤੋਂ ਆ ਕੇ ਪੰਜਾਬ ਵਿੱਚ ਇਲਾਜ ਕਰਵਾਉਣ ਲਈ ਕਾਹਲੇ ਹਨ।
ਪੰਜਾਬ ਵਿੱਚ ਕੋਰੋਨਾ ਮਰੀਜਾਂ ਦੀ ਵੱਧਦੀ ਗਿਣਤੀ ਨੂੰ ਮੱਦੇਨਜਰ ਰੱਖਦਿਆਂ ਪੰਜਾਬ ‘ਚ ਮੁੜ ਤੋਂ ਲਾਕਡਾਊਣ ਕਰਨ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ 500 ਤੋਂ 800 ਤੱਕ ਵਾਹਨ ਰੋਜ਼ਾਨਾ ਦਿੱਲੀ ਤੋਂ ਪੰਜਾਬ ਵਿੱਚ ਦਾਖਲ ਹੋ ਰਹੇ ਹਨ ਨੂੰ ਰੋਕਣ ਲਈ ਸ਼ਨੀਵਾਰ, ਐਤਵਾਰ ਅਤੇ ਬਾਕੀ ਸਰਕਾਰੀ ਛੁੱਟੀਆ ਕਾਰਨ ਲਾਕਡਾਊਣ ਲਗਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ. ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਾਹਵਧੂ ਸੋਚ ਸਦਕਾ ਸਿਹਤ ਵਿਭਾਗ ਨੇ ਕੋਰੋਨਾ ਦੇ ਖਿਲਾਫ ਜੰਗ ਨੂੰ ਲੜਿਆ ਹੈ। ਇਸ ਮੌਕੇ ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ 25 ਦੇ ਕਰੀਬ ਜੱਚਾ ਬੱਚਾ ਹਸਪਤਾਲ ਮੁਕੰਮਲ ਹੋ ਚੁੱਕੇ ਹਨ ਜਿਨ੍ਹਾਂ ਵਿੱਚੋਂ ਕੁਝ ਦੇ ਉਦਘਾਟਨ ਬਾਕੀ ਹਨ ਜੋ ਆਉਣ ਵਾਲੇ ਸਮੇਂ ਵਿੱਚ ਲੋਕਾਂ ਦੇ ਸਪੁਰਦ ਕਰ ਦਿੱਤੇ ਜਾਣਗੇ। ਬੁਢਲਾਡਾ ਵਿੱਚ 6 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਜੱਚਾ ਬੱਚਾ ਹਸਪਤਾਲ ਜੋ ਸਾਰਿਆ ਸਹੂਲਤਾਂ ਨਾਲ ਲੈਸ ਹੋਵੇਗਾ ਇੱਕ ਸਾਲ ਦੇ ਸਮੇਂ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਇਸ ਮੌਕੇ ਤੇ ਜਿਲ੍ਹਾਂ ਕਾਂਗਰਸ ਕਮੇਟੀ ਦੀ ਪ੍ਰਧਾਨ ਡਾ. ਮਨੋਜ਼ ਮੰਜੂ ਬਾਂਸਲ ਨੇ ਸਿਹਤ ਮੰਤਰੀ ਦਾ ਜਿਲ੍ਹੇ ਵਿੱਚ ਆਉਣ ਤੇ ਸਵਾਗਤ ਕੀਤਾ ਗਿਆ ਉੱਥੇ ਕੋਰੋਨਾ ਮਹਾਮਾਰੀ ਜੰਗ ਦੌਰਾਨ ਮਾਨਸਾ ਜਿਲ੍ਹੇ ਦੀ ਸਿਹਤ ਵਿਭਾਗ ਅਤੇ ਪੁਲਿਸ ਵੱਲੋਂ ਕੀਤੇ ਗਏ ਕਾਰਜਾਂ ਦੀ ਸਲਾਘਾ ਕੀਤੀ ਗਈ। ਇਸ ਕੋਰੋਨਾ ਮਹਾਮਾਰੀ ਦੀ ਜੰਗ ਦੌਰਾਨ ਪਹਿਲੀ ਕਤਾਰ ਵਿੱਚ ਖੜੇ ਹੋ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਲੜਾਈ ਲੜੀ। ਮੈਂ ਸਮੁੱਚੀ ਜਿਲ੍ਹਾ ਕਾਗਰਸ ਕਮੇਟੀ ਵੱਲੋਂ ਇਨ੍ਹਾਂ ਨੂੰ ਸੈਲਿਊਟ ਕਰਦੀ ਹਾਂ। ਇਸ ਮੌਕੇ ‘ਤੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਵੀ ਹਲਕੇ ਦੀਆਂ ਸਿਹਤ ਸਹੂਲਤਾਂ ਸੰਬੰਧੀ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ‘ਤੇ ਸਿਵਲ ਸਰਜਨ ਮਾਨਸਾ ਲਾਲ ਚੰਦ ਠੁਕਰਾਲ ਨੇ ਜਿਲ੍ਹੇ ਦੀਆਂ ਸਮੱਸਿਆਵਾਂ ਅਤੇ ਪ੍ਰਾਪਤੀਆਂ ਸੰਬੰਧੀ ਜਾਣੂ ਕਰਵਾਇਆ। ਇਸ ਮੋਕੇ ਤੇ ਐਸ ਡੀ ਐਮ ਆਈ ਏ ਐਸ ਸਾਗਰ ਸੇਤੀਆ, ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ, ਰਣਜੀਤ ਕੋਰ ਭੱਟੀ, ਡੀ ਐਸ ਪੀ ਜ਼ਸਪਿੰਦਰ ਸਿੰਘ, ਡਾ. ਰਣਜੀਤ ਰਾਏ ਮਾਨਸਾ, ਹਰਬੰਸ ਸਿੰਘ ਖਿੱਪਲ, ਐਸ ਐਸ ਬੋਰਡ ਦੇ ਮੈਬਰ ਬਿਹਾਰੀ ਸਿੰਘ, ਖੇਮ ਸਿੰਘ ਜਟਾਣਾ, ਰਣਜੀਤ ਸਿੰਘ ਦੋਦੜਾ, ਰਾਜ ਕੁਮਾਰ, ਗੁਰਿੰਦਰ ਮੋਹਨ, ਤੀਰਥ ਸਿੰਘ, ਕਾਲਾ ਵਰਮਾ, ਲਵਲੀ ਬੋੜਾਵਾਲਿਆਂ, ਯੂਥ ਕਾਂਗਰਸ ਆਗੂ ਡਾ. ਮਨਜੀਤ ਰਾਣਾ, ਡਾ. ਹਰਦੀਪ ਸ਼ਰਮਾ, ਡਾ. ਸ਼ਾਲਿਕਾ, ਡਾ. ਮਨਪ੍ਰੀਤ ਕੋਰ, ਡਾ. ਪਰਵੀਰ ਆਦਿ ਹਾਜ਼ਰ ਸਨ।