Low cost negative : ਜ਼ਿਲ੍ਹਾ ਰੂਪਨਗਰ ਵਿਚ ਸਰਕਾਰੀ ਸਿਹਤ ਕੇਂਦਰਾਂ ਵਿਚ ਘੱਟ ਲਾਗਤ ਵਾਲੇ ਨਕਾਰਾਤਮਕ ਦਬਾਅ ਏਕਾਂਤ ਚੈਂਬਰ ਸਥਾਪਿਤ ਕਰਨ ਦੇ ਲਈ ਇੰਡੀਅਨ ਇੰਸਟੀਚਿਊਟ ਆਫ਼ ਤਕਨੋਲੌਜੀ ਰੋਪੜ ਨੇ ਐਨਸਿਸ ਸਾਫਟਵੇਅਰ ਪ੍ਰਾਈਵੇਟ ਲਿਮੇਟਿਡ (ਐਨਸਿਸ ਇੰਕ. ਦੀ ਭਾਰਤੀ ਸਹਾਇਕ ਕੰਪਨੀ) ਦੇ ਨਾਲ ਤਾਲਮੇਲ ਸਥਾਪਿਤ ਕੀਤਾ ਹੈ। ਐਨਸਿਸ ਨੇ ਇਨ੍ਹਾਂ ਚੈਂਬਰਾਂ ਨੂੰ ਲਗਾਉਣ ਹਿਤ ਸੀ. ਐਸ. ਆਰ ਸਮਝੌਤੇ ਦੇ ਤਹਿਤ ਆਈ. ਆਈ. ਟੀ ਰੋਪੜ ਨੂੰ ਫ਼ੰਡ ਪ੍ਰਦਾਨ ਕੀਤਾ ਹੈ। ਆਈ. ਆਈ. ਟੀ ਰੋਪੜ ਵਲੋਂ ਖੋਜ ਤੇ ਵਿਕਾਸ ਕਾਰਜਾਂ ਤਹਿਤ ਐਨਸਿਸ ਦੀ ਸਿਮੂਲੇਸ਼ਨ ਤਕਨੀਕ ਦੀ ਸਹਾਇਤਾ ਦੇ ਨਾਲ ਮੈਕੇਨੀਕਲ ਇੰਜੀਨੀਅਰਿੰਗ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਧੀਰਜ ਕੇ ਮਹਾਜਨ ਦੇ ਮਾਰਗਦਰਸ਼ਨ ਵਿਚ ਕੋਵਿਡ–19 ਮਰੀਜ਼ਾਂ ਨੂੰ ਇਕਾਂਤ ਕਰਨ ਹਿੱਤ ਘੱਟ ਲਾਗਤ ਵਾਲੇ ਨਕਰਾਤਮਕ ਦਬਾਅ ਏਕਾਂਤ ਚੈਂਬਰ ਈਜ਼ਾਦ ਕੀਤੇ ਹਨ।
ਦੱਸਣਯੋਗ ਹੈ ਕਿ ਹਸਪਤਾਲਾਂ ਅਤੇ ਸਿਹਤ ਕੇਂਦਰਾਂ ਦੇ ਲਈ ਵਿਸ਼ੇਸ਼ ਤੌਰ ਤੇ ਵਿਕਸਿਤ ਇਹ ਨਕਾਰਾਤਮਕ ਦਬਾਅ ਚੈਂਬਰ ਇਹ ਯਕੀਨੀ ਬਣਾਉਣਗੇ ਕਿ ਹਵਾ ‘ਚ ਕੀਟਾਣੂਆਂ ਦਾ ਬਾਹਰ ਰਿਸਾਅ ਨਾ ਹੋਵੇ ਸਗੋਂ ਵੈਂਟੀਲੇਸ਼ਨ ਪ੍ਰਣਾਲੀ ਰਾਹੀਂ ਇਨ੍ਹਾਂ ਨੂੰ ਹਟਾਇਆ ਜਾਵੇ। ਇਸ ਵਿਚ ਇੱਕ ਸੀਲਬੱਧ ਪਲਾਸਟਿਕ ਸ਼ਮਿਆਨਾਨੁਮਾ, ਰੋਗੀ ਦੇ ਬਿਸਤਰੇ ਦੇ ਚਾਰੇ ਪਾਸੇ ਇੱਕ ਦੁਆਰ ਅਤੇ ਨਕਾਰਾਤਮਕ ਦਬਾਅ ਨੂੰ ਬਣਾਏ ਰੱਖਣ ਤੋਂ ਇਲਾਵਾ ਫਿਲਟਰ ਦੇ ਨਾਲ ਹਵਾ ‘ਚ ਮੌਜੂਦ ਕੀਟਾਣੁਆਂ ਨੂੰ ਕੁਸ਼ਲਤਾਪੂਰਣ ਹਟਾਉਣ ਦੇ ਲਈ ਇੱਕ ਅਨੌਖੇ ਕਿਸਮ ਦਾ ਈਜ਼ਾਦ ਕੀਤਾ ਗਿਆ ਵੇਂਟੀਲੇਸ਼ਨ ਪ੍ਰਣਾਲੀ ਸ਼ਾਮਲ ਹੈ।
ਇਹ ਨਕਾਰਾਤਮਕ ਦਬਾਅ ਵਾਲੇ ਚੈਂਬਰ ਭਾਰਤ ਨੂੰ ਕੋਵਿਡ -19 ਨਾਲ ਲੜਨ ਲਈ ਸਵੈ-ਨਿਰਭਰ ਬਣਾਉਣ ਵਿੱਚ ਸਹਿਯੋਗੀ ਸਾਬਤ ਹੋਣਗੇ।ਉਤਪਾਦ ਡਿਜ਼ਾਈਨ, ਟੈਸਟਿੰਗ ਅਤੇ ਸੰਚਾਲਨ ਦੇ ਲਈ ਆਪਣੇ ਮਲਟੀਫਿਜ਼ਿਕਸ ਇੰਜੀਨੀਅਰਿੰਗ ਸਿਮੂਲੇਸ਼ਨ ਸਾੱਫਟਵੇਅਰ ਦੁਆਰਾ ਇਹ ਨਕਾਰਾਤਮਕ ਦਬਾਅ ਚੈਂਬਰ ਐਸਿਸ ਦੇ ਸਮਰਥਨ ਦੇ ਕਾਰਨ ਹਕੀਕਤ ਬਣ ਗਏੇ। ਆਪਣੀ ਸੀ. ਐਸ. ਆਰ ਪਹਿਲ ਦੇ ਹਿੱਸੇ ਵਜੋਂ, ਐਨਸਿਸ ਹੁਣ ਪੰਜਾਬ ਦੇ ਰੂਪਨਗਰ ਜ਼ਿਲ੍ਹੇ ਦੇ ਸਰਕਾਰੀ ਮੈਡੀਕਲ ਸੈਂਟਰਾਂ ਵਿੱਚ ਆਈ. ਆਈ. ਟੀ ਰੋਪੜ ਦੁਆਰਾ ਘੱਟ ਲਾਗਤ ਵਾਲੇ ਨਕਾਰਾਤਮਕ ਦਬਾਅ ਚੈਂਬਰ ਸਥਾਪਤ ਕਰਨ ਲਈ ਸੀ. ਐਸ. ਆਰ ਫੰਡ ਦੇ ਵਿਚ ਆਪਣੇ ਯੋਗਦਾਨ ਰਾਹੀਂ ਆਈ. ਆਈ. ਟੀ ਰੋਪੜ ਦਾ ਸਹਿਯੋਗ ਕਰ ਰਹੀ ਹੈ।