Ludhiana was hit : ਕੋਰੋਨਾ ਜਿਲ੍ਹੇ ਵਿਚ ਤੇਜੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਸੋਮਵਾਰ ਨੂੰ 19 ਲੋਕ ਪਾਜੀਟਿਵ ਪਾਏ ਗਏ। ਇਨ੍ਹਾਂ ਵਿਚੋਂ 2 ਮਰੀਜ਼ ਜਲੰਧਰ ਤੇ ਬਾਕੀ ਸਾਰੇ ਮਰੀਜ਼ ਲੁਧਿਆਣਾ ਜਿਲ੍ਹੇ ਨਾਲ ਸਬੰਧਤ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ ਬੱਗਾ ਨੇ ਦੱਸਿਆ ਕਿ ਓਮੈਕਸ ਰਾਇਲ ਰੈਜੀਡੈਂਸੀ ਤੋਂ ਦੋ ਨਵੇਂ ਕੇਸ ਆਏ ਹਨ। ਇਸ ਵਿਚ ਇਕ ਸਾਲ ਦੀ ਬੱਚੀ ਅਤੇ 35 ਸਾਲ ਦਾ ਵਿਅਕਤੀ ਕੋਰੋਨਾ ਦੀ ਲਪੇਟ ਵਿਚ ਆਇਆ ਹੈ। ਦੋਵੇਂ ਬਾਪ ਬੇਟੀ ਹਨ। ਇਸ ਤੋਂ ਇਲਾਵਾ ਖੰਨਾ ਦੇ ਨਿੱਜੀ ਹਸਪਤਾਲ ਦੇ ਸੰਚਾਲਕ 57 ਸਾਲਾ ਅਤੇ 54 ਸਾਲਾ ਡਾਕਟਰ ਜੋੜਾ ਤੇ ਉਨ੍ਹਾਂ ਦੇ ਸਟਾਫ ਵਿਚ ਸ਼ਾਮਲ 47 ਸਾਲ ਦਾ ਪੁਰਸ਼ ਅਤੇ 29 ਸਾਲ ਦੀ ਮਹਿਲਾ 19-19 ਸਾਲ ਦੀਆਂ ਦੋ ਕੁੜੀਆਂ ਸ਼ਾਮਲ ਹਨ।
ਇਸ ਤੋਂ ਇਲਾਵਾ ਇਸਲਾਮਗੰਜ ਕੁਸ਼ਠ ਆਸ਼ਰਮ ਦੇ ਨੇੜੇ ਰਹਿਣ ਵਾਲਾ ਇਕ 32, ਤਾਜਪੁਰ ਰੋਡ ਸਥਿਤ ਵਿਸ਼ਵਕਰਮਾ ਕਾਲੋਨੀ ਨਿਵਾਸ 48 ਸਾਲਾ ਵਿਅਕਤੀ ਤੇ ਪਿੰਡ ਬਿਜਲੀਪੁਰ ਨਿਵਾਸੀ 29 ਸਾਲ ਦੀ ਕੁੜੀ ਇੰਫੈਕਟਿਡ ਪਾਈ ਗਈ। ਇਸ ਤੋਂ ਇਲਾਵਾ ਦਸਮੇਸ਼ ਨਗਰ ਤੋਂ 30 ਸਾਲ, ਨੂਰਵਾਲਾ ਰੋਡ ਵਿਵੇਕ ਧਾਮ ਤੋਂ 40 ਸਾਲਾ ਇਕ ਅੰਡਰ ਟ੍ਰਾਇਲ ਕੈਦੀ ਇੰਫੈਕਟਿਡ ਪਾਇਆ ਗਿਆ ਜਦੋਂ ਕਿ GMCH ਵਿਚ ਭਰਤੀ ਜਲੰਧਰ ਦੇ ਦੋ ਮਰੀਜ਼ ਵੀ ਕੋਰੋਨਾ ਪਾਜੀਟਿਵ ਪਾਏ ਗਏ। ਸੋਮਵਾਰ ਨੂੰ 614 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਸੋਮਵਾਰ ਨੂੰ 53 ਰੈਪਿਡ ਰਿਸਪਾਂਸ ਟੀਮਾਂ ਵੱਖ-ਵੱਖ ਇਲਾਕਿਆਂ ਵਿਚ ਗਈਆਂ ਜਿਸ ਤਹਿਤ 385 ਲੋਕਾਂ ਦੀ ਸਕਰੀਨਿੰਗ ਕੀਤੀ ਗਈ ਤੇ 264 ਲੋਕਾਂ ਨੂੰ ਕੁਆਰੰਟਾਈਨ ਕੀਤਾ ਗਿਆ।
ਲੁਧਿਆਣਾ ਵਾਲੇ ਡਾਕਟਰ ਜੋੜੇ ਦੇ ਪਿਤਾ ਅਤੇ ਸੋਮਵਾਰ ਨੂੰ ਪਾਜੀਟਿਵ ਪਾਇਆ ਗਿਆ ਡਾਕਟਰ ਜੋੜਾ ਖੰਨਾ ਦੇ ਗੁਰੂ ਅਮਰਦਾਸ ਮਾਰਕੀਟ ਵਿਚ ਇਕ ਪ੍ਰਾਈਵੇਟ ਹਸਪਤਾਲ ਚਲਾਉਂਦੇ ਹਨ। ਇਸ ਤੋਂ ਪਹਿਲਾਂ ਲੁਧਿਆਣਾ ਦੇ ਡਾਕਟਰ ਜੋੜੇ ਦੀ ਬੱਚੀ, ਮਾਤਾ, ਪਿਤਾ, ਇਕ ਡਰਾਈਵਰ, ਇਕ ਨੌਕਰਾਣੀ, ਆਪ੍ਰੇਸ਼ਨ ਕਰਾਉਣ ਵਾਲਾ ਖੰਨਾ ਦਾ ਇਕ ਮਰੀਜ਼ ਤੋਂ ਇਲਾਵਾ 6 ਨਵੇਂ ਮਰੀਜ਼ ਇਸ ਸੰਪਰਕ ਲਾਈਨ ਵਿਚੋਂ ਪਾਜੀਟਿਵ ਪਾਏ ਗਏ ਹਨ। ਇਸ ਵਿਚਕਾਰ ਖੰਨਾ ਸਿਵਲ ਹਸਪਤਾਲ ਵਿਚ 38 ਹੋਰ ਲੋਕਾਂ ਦੇ ਸੈਂਪਲ ਲਏ ਗਏ।