Majithia objected to : ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਵਿਚ ਸਮਾਰਟਫੋਨ ਵੰਡੇ ਗਏ ਪਰ ਸੂਬਾ ਸਰਕਾਰ ਵਲੋਂ ਦਿੱਤੇ ਗਏ ਸਮਾਰਟਫੋਨਾਂ ‘ਤੇ ਮਜੀਠੀਆ ਵਲੋਂ ਕਾਫੀ ਸਵਾਲ ਚੁੱਕੇ ਗਏ ਹਨ। ਅੱਜ ਜਾਰੀ ਕੀਤੇ ਗਏ ਸਮਾਰਟਫੋਨਾਂ ‘ਤੇ ਕੈਪਟਨ ਦੀ ਫੋਟੋ ‘ਤੇ ਮਜੀਠੀਆ ਵਲੋਂ ਇਤਰਾਜ਼ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿ ਅਕਾਲੀ ਸਰਕਾਰ ਸਮੇਂ ਕਾਂਗਰਸੀਆਂ ਵਲੋਂ ਇਸ ਗੱਲ ‘ਤੇ ਇਤਰਾਜ਼ ਪ੍ਰਗਟਾਇਆ ਜਾਂਦਾ ਸੀ ਕਿ ਹਰ ਸਕੀਮ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲਗਾਈ ਜਾ ਰਹੀ ਹੈ ਤੇ ਹੁਣ ਕੈਪਟਨ ਸਾਹਿਬ ਤਾਂ ਸਮਾਰਟਫੋਨ ਦੇ ਅੱਗੇ ਅਤੇ ਪਿੱਛੇ ਤੇ ਦੋਵਾਂ ਪਾਸੇ ਆਪਣੀ ਫੋਟੋ ਲਗਾਈ ਬੈਠੇ ਹਨ?
ਮਜੀਠੀਆ ਨੇ ਕਿਹਾ ਕਿ ਕੈਪਟਨ ਦੇ ਫੋਨ ਵੀ ਸਰਕਾਰ ਦੀ ਤਰ੍ਹਾਂ ਜ਼ਿਆਦਾ ਸਮਾਂ ਚੱਲਣ ਵਾਲੇ ਨਹੀਂ ਹਨ। ਇਸ ਤੋਂ ਇਲਾਵਾ ਕੈਪਟਨ ਸਰਕਾਰ ਵਲੋਂ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਦੇ ਹਰ ਨੌਜਵਾਨ ਨੂੰ ਸਮਾਰਟਫੋਨ ਮੁਹੱਈਆ ਕਰਵਾਇਆ ਜਾਵੇਗਾ ਪਰ ਉਨ੍ਹਾਂ ਵਲੋਂ ਕੀਤਾ ਗਿਆ ਕੋਈ ਵੀ ਵਾਅਦਾ ਅਜੇ ਤਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਐਂਬੂਲੈਂਸ ‘ਤੇ ਲਗਾਉਣ ਦਾ ਇਤਰਾਜ਼ ਕਾਂਗਰਸੀਆਂ ਵਲੋਂ ਕੀਤਾ ਜਾਂਦਾ ਸੀ ਪਰ ਹੁਣ ਕੈਪਟਨ ਸਰਕਾਰ ਵਲੋਂ ਕੀ ਕੀਤਾ ਜਾ ਰਿਹਾ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਮੁੱਖ ਮੰਤਰੀ ਵਲੋਂ ਦਿੱਤੇ ਇਸ ਸਮਾਰਟਫੋਨ ਨੂੰ ਆਨ ਕਰਦੇ ਹੀ ਕੈਪਟਨ ਦੀ ਫੋਟੋ ਆ ਜਾਂਦੀ ਹੈ।