Major revelation in : ਚੰਡੀਗੜ੍ਹ : ਦਿੱਲੀ ‘ਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਲਈ ਹਮੇਸ਼ਾ ਤੋਂ ਪੰਜਾਬ ਨੂੰ ਜ਼ਿੰਮੇਵਾਰ ਠਹਿਰਾਏ ਜਾਂਦਾ ਰਿਹਾ ਹੈ। ਦਿੱਲੀ ਸਰਕਾਰ ਦਾ ਕਹਿਣਾ ਹੈ ਕਿ ਪੰਜਾਬ ‘ਚ ਪਰਾਲੀ ਸਾੜਨ ਨਾਲ ਪੈਦਾ ਹੋਣ ਵਾਲੇ ਧੂੰਏਂ ਨਾਲ ਦਿੱਲੀ ‘ਚ ਪ੍ਰਦੂਸ਼ਣ ਪੈਦਾ ਹੁੰਦਾ ਹੈ ਪਰ ਇਹ ਸੱਚਾਈ ਨਹੀਂ ਹੈ। ਅਸਲ ‘ਚ ਦਿੱਲੀ ‘ਚ ਪ੍ਰਦੂਸ਼ਣ ਦਾ ਜ਼ਿੰਮੇਵਾਰ ਪੰਜਾਬ ਨਹੀਂ ਹੈ। PAU (ਪੰਜਾਬ ਖੇਤੀਬਾੜੀ ਯੂਨੀਵਰਸਿਟੀ) ਵੱਲੋਂ ਪਿਛਲੇ ਤਿੰਨ ਸਾਲ 2017, 2018 ਤੇ 2019 ਦੌਰਾਨ ਅਕਤੂਬਰ, ਨਵੰਬਰ ਤੇ ਦਸੰਬਰ ‘ਚ ਹਵਾ ਦੀ ਦਿਸ਼ਾ ਅਤੇ ਇਸ ਦੀ ਰਫਤਾਰ ‘ਤੇ ਕੀਤੇ ਗਏ ਅਧਿਐਨ ‘ਚ ਇਹ ਪੁਸ਼ਟੀ ਹੋਈ ਹੈ ਕਿ ਦਿੱਲੀ ‘ਚ ਵਧਦੇ ਪ੍ਰਦੂਸ਼ਣ ਲਈ ਪੰਜਾਬ ਦੀ ਪਰਾਲੀ ਦੀ ਕੋਈ ਭੂਮਿਕਾ ਨਹੀਂ ਹੈ।
ਪੰਜਾਬ ਖੇਤੀ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਕਲਾਈਮੇਟ ਚੇਂਜ ਐਂਡ ਐਗਰੀਕਲਚਰ ਮੈਟ੍ਰੋਲਾਜੀ ਦੇ ਮੁਖੀ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਪਿਛਲੇ ਕੁਝ ਸਾਲ ਤੋਂ ਗੁਆਂਢੀ ਸੂਬਾ ਅਕਸ ਪ੍ਰਦੂਸ਼ਣ ਲਈ ਪੰਜਾਬ ‘ਚ ਸਾੜੀ ਜਾਣ ਵਾਲੀ ਪਰਾਲੀ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਜੇਕਰ ਹਵਾ ਦੀ ਰਫਤਾਰ 6 ਕਿਲੋਮੀਟਰ ਤੋਂ ਵੱਧ ਹੁੰਦੀ ਤਾਂ ਦਿੱਲੀ ਤੱਕ ਪਰਾਲੀ ਦਾ ਪ੍ਰਦੂਸ਼ਣ ਪਹੁੰਚਦਾ ਪਰ ਇਨ੍ਹਾਂ ਮਹੀਨਿਆਂ ‘ਚ ਹਮੇਸ਼ਾ ਹਵਾ ਦੀ ਰਫਤਾਰ ਇਸ ਤੋਂ ਘੱਟ ਰਹੀ ਅਤੇ ਦਿਸ਼ਾ ਵੀ ਉਲਟ ਰਹੀ। ਅਧਿਐਨ ‘ਚ ਸਾਹਮਣੇ ਆਇਆ ਕਿ 2017 ‘ਚ 77 ‘ਚੋਂ 58, 2018 ‘ਚ 42 ਅਤੇ 2019 ‘ਚ 44 ਦਿਨ ਕਾਮ ਕੰਡੀਸ਼ਨ ਯਾਨੀ ਹਵਾ ਸ਼ਾਂਤ ਰਹੀ। ਕਾਮ ਕੰਡੀਸ਼ਨ ਦਰਮਿਆਨ ਹਵਾ ਦੀ ਰਫਤਾਰ ਦੋ ਕਿਲੋਮੀਟਰ ਪ੍ਰਤੀ ਘੰਟੇ ਤੋਂ ਵੀ ਘੱਟ ਰਹਿੰਦੀ ਹੈ। ਇਸ ਹਾਲਤ ‘ਚ ਹਵਾ ਦੀ ਮੂਵਮੈਂਟ ਨਹੀਂ ਹੁੰਦੀ। ਹਵਾ ਹਲਕੀ ਹੋ ਕਾਰਨ ਰਫਤਾਰ ਪ੍ਰਤੀ ਘੰਟਾ 2 ਤੋਂ 5 ਕਿਲੋਮੀਟਰ ਵਿਚ ਰਹਿੰਦੀ ਹੈ। 77 ਦਿਨ ਦੌਰਾਨ ਸਿਰਫ 7 ਨਵੰਬਰ 2019 ਨੂੰ ਲਾਈਟ ਬ੍ਰਿਜ ਰਿਕਾਰਡ ਕੀਤੀ ਗਈ। ਲਾਈਟ ਬ੍ਰਿਜ ‘ਚ ਹਵਾ ਕੀਤੀ ਰਫਤਾਰ 6 ਤੋਂ 11 ਕਿਲੋਮੀਟਰ ਪ੍ਰਤੀ ਘੰਟੇ ਵਿੱਚ ਰਹਿੰਦੀ ਹੈ ਪਰ ਇਸ ਦਿਨ ਪੰਜਾਬ ‘ਚ ਲਾਈਟ ਬ੍ਰਿਜ ‘ਚ ਹਵਾ ਦੀ ਰਫਤਾਰ 5.9 ਕਿ. ਮੀ. ਪ੍ਰਤੀ ਘੰਟਾ ਰਿਕਾਰਡ ਕੀਤੀ ਗਈ ਅਤੇ ਦਿਸ਼ਾ ਦੱਖਣ ਪੂਰਬ ਰਹੀ। ਇਸ ਦਾ ਮਤਲਬ ਇਹ ਕਿ ਹਵਾ ਦਿੱਲੀ-ਹਰਿਆਣਾ ਤੋਂ ਪੰਜਾਬ ਵੱਲ ਚੱਲ ਰਹੀ ਸੀ।
5 ਕਿਲੋਮੀਟਰ ਪ੍ਰਤੀ ਘੰਟੇ ਦੇ ਹਿਸਾਬ ਨਾਲ ਜੇਕਰ ਹਵਾ ਚੱਲਦੀ ਹੈ ਤਾਂ ਹੀ ਪੰਜਾਬ ਤੋਂ ਧੂੰਆਂ ਦਿੱਲੀ ਤੱਕ ਪਹੁੰਚ ਸਕਦਾ ਹੈ ਪਰ ਪਿਛਲੇ ਤਿੰਨ ਸਾਲਾਂ ਦੌਰਾਨ 1 ਅਕਤੂਬਰ ਤੋਂ 16 ਦਸੰਬਰ ਤੱਕ ਕਦੇ ਵੀ 5 ਕਿਲੋਮੀਟਰ ਤੋਂ ਵੱਧ ਰਫਤਾਰ ਨਾਲ ਹਵਾ ਨਹੀਂ ਚੱਲੀ ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਕਾਰਨ ਦਿੱਲੀ ‘ਚ ਪ੍ਰਦੂਸ਼ਣ ਨਹੀਂ ਫੈਲਿਆ। ਹਵਾ ਦੀ ਮੂਵਮੈਂਟ ਨਾ ਹੋਣ ਕਾਰਨ ਪਰਾਲੀ ਦਾ ਪ੍ਰਦੂਸ਼ਣ ਤਾਂ ਪੰਜਾਬ ‘ਚ ਹੀ ਰਿਹਾ ਜਿਸ ਦਾ ਅਸਰ ਪੰਜਾਬੀਆਂ ‘ਤੇ ਪੈ ਰਿਹਾ ਹੈ। ਡਾ. ਪ੍ਰਭਜੋਤ ਕੌਰ ਦਾ ਕਹਿਣਾ ਹੈ ਕਿ ਅਕਤੂਬਰ ਤੇ ਨਵੰਬਰ ਦੌਰਾਨ ਤਾਪਮਾਨ ‘ਚ ਆਈ ਗਿਰਾਵਟ ਹਵਾ ਚੱਲਣ ਦੇ ਆਸਾਰ ਨੂੰ ਘਟਾਉਂਦੀ ਹੈ। ਉੱਤਰ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਖਾਸ ਕਰਕੇ ਝੋਨਾ ਉਗਾਉਣ ਵਾਲੇ ਸੂਬਿਆਂ ‘ਚ ਹਰੇਕ ਸੂਬਾ ਆਪਣੇ ਪ੍ਰਦੂਸ਼ਣ ਲਈ ਖੁਦ ਹੀ ਜ਼ਿੰਮੇਵਾਰ ਹੈ। ਇਨ੍ਹਾਂ ਖੇਤਰਾਂ ‘ਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਲਈ ਦੂਜਿਆਂ ਸੂਬਿਆਂ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾ ਸਕਦਾ। ਪੰਜਾਬ ਦਿੱਲੀ ਤੋਂ ਲਗਭਗ 300 ਕਿਲੋਮੀਟਰ ਦੂਰ ਹੈ। ਦਿੱਲੀ ਤੱਕ ਪੰਜਾਬ ‘ਚ ਪਰਾਲੀ ਦੇ ਧੂੰਏਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਪਹੁੰਚਣ ਲਈ 6 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਹਵਾ ਦੀ ਰਫਤਾਰ ਤੇ ਇਸ ਦੀ ਦਿਸ਼ਾ ਉੱਤਰ-ਪੱਛਣ ਵੱਲ ਹੋਣੀ ਚਾਹੀਦੀ ਪਰ 3 ਸਾਲਾਂ ‘ਚ ਹਵਾ ਦੀ ਰਫਤਾਰ 2 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਨਹੀਂ ਰਹੀ।