Manisha Chaudhary becomes : ਚੰਡੀਗੜ੍ਹ ਦੀ ਪਹਿਲੀ ਮਹਿਲਾ SSP ਟ੍ਰੈਫਿਕ ਐਂਡ ਸਕਿਓਰਿਟੀ ਕੇਡਰ ਮਨੀਸ਼ਾ ਚੌਧਰੀ ਹੋਵੇਗੀ। 2011 ਬੈਚ ਦੀ IPS ਮਨੀਸ਼ਾ ਚੌਧਰੀ ਮੌਜੂਦਾ ਸਮੇਂ ਵਿਚ ਪਾਨੀਪਤ ‘ਚ ਸੁਪਰੀਡੈਂਟ ਆਫ ਪੁਲਿਸ ਵਿਚ ਤਾਇਨਾਤ ਹੈ। ਹਰਿਆਣਾ ਸਰਕਾਰ ਵਲੋਂ ਐੱਸ.ਐੱਸ. ਲਈ ਆਏ ਤਿੰਨ ਅਫਸਰਾਂ ਵਿਚ ਯੂ.ਟੀ. ਪ੍ਰਸ਼ਾਸਨ ਨੇ ਮਨੀਸ਼ਾ ਚੌਧਰੀ ਦਾ ਨਾਂ ਫਾਈਨਲ ਕਰਕੇ ਐੱਮ. ਐੱਚ. ਏ. ਨੂੰ ਭੇਜਿਆ ਹੈ। ਮਨੀਸ਼ਾ ਚੌਧਰੀ ਹਿਸਾਰ ਸਮੇਤ ਕਈ ਜਿਲ੍ਹਿਆਂ ‘ਚ ਐੱਸ. ਪੀ. ਰਹਿ ਚੁੱਕੀ ਹੈ।
ਪਹਿਲਾਂ ਉਹ ਕ੍ਰਾਈਮ ਅਗੇਂਸਟ ਵੂਮੈਨ ਸੈੱਲ ਵਿਚ ਪੰਚਕੂਲਾ ਦੀ ਐੱਸ. ਪੀ. ਵੀ ਰਹੀ ਹੈ। 29 ਜੁਲਾਈ ਨੂੰ 2006 ਬੈਚ ਦੇ IPS ਸ਼ੰਸ਼ਾਕ ਆਨੰਦ ਨੂੰ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਬਾਅਦ ਰਿਲੀਵ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਇਸ ਦਾ ਟੈਂਪਰੇਰੀ ਚਾਰਜ SP ਹੈੱਡਕੁਆਰਟਰ ਅਤੇ ਕ੍ਰਾਈਮ ਬ੍ਰਾਂਚ ਆਈ. ਪੀ.ਐੱਸ.ਮਨੋਜ ਕੁਮਾਰ ਮੀਨਾ ਕੋਲ ਹੈ। ਚੰਡੀਗੜ੍ਹ ਵਿਚ ਐੱਸ.ਐੱਸ. ਪੀ. ਯੂ. ਟੀ. ਪੰਜਾਬ ਤੇ ਐੱਸ.ਐੱਸ. ਪੀ.ਟ੍ਰੈਫਿਕ ਐਂਡ ਸਕਿਓਰਿਟੀ ਹਰਿਆਣਾ ਕੈਡਰ ਦੇ ਆਈ. ਪੀ. ਐੱਸ. ਅਧਿਕਾਰੀ ਬਣਦੇ ਹਨ। ਹਰਿਆਣਾ ਸਰਕਾਰ ਨੇ 3 ਨਾਂ ਭੇਜੇ ਸਨ ਜਿਨ੍ਹਾਂ ਵਿਚੋਂ 2010 ਬੈਚ ਦੇ ਆਈ. ਪੀ. ਐੱਸ. ਸੁਰਿੰਦਰ ਪਾਲ ਸਿੰਘ, 2011 ਬੈਚ ਦੇ ਆਈ. ਪੀ. ਐੱਸ. ਵੀਰੇਂਦਰ ਸਿੰਘ ਤੇ ਮਨੀਸ਼ਾ ਚੌਧਰੀ ਸ਼ਾਮਲ ਸਨ।
ਚੰਡੀਗੜ੍ਹ ‘ਚ ਹਰਿਆਣਾ-ਪੰਜਾਬ ਤੋਂ ਇਲਾਵਾ ਦੂਜੇ ਰਾਜਾਂ ਦੇ ਮੁੱਖ ਮੰਤਰੀ, ਵਿਧਾਇਕ, ਰਾਜਪਾਲ ਸਮੇਤ ਆਈ. ਏ.ਐੱਸ., ਆਈ. ਪੀ.ਐੱਸ. ਅਧਿਕਾਰੀਆਂ ਦੀ ਮੂਵਮੈਂਟ ਹੁੰਦੀ ਹੈ।ਸਭ ਤੋਂ ਵਧ ਪੁਲਿਸ ਫੋਰਸ ਵੀ. ਆਈ.ਪੀ. ਮੂਵਮੈਂਟ ਡਿਊਟੀ ‘ਚ ਤਾਇਨਾਤ ਕੀਤੀ ਜਾਂਦੀ ਹੈ। SSP ਟ੍ਰੈਫਿਕ ਐਂਡ ਸਕਿਓਰਿਟੀ ਦੇ ਮੋਢੇ ‘ਤੇ ਸਾਰਿਆਂ ਦੀ ਜ਼ਿੰਮੇਵਾਰੀ ਹੁੰਦੀ ਹੈ। ਇਸ ਤੋਂ ਇਲਾਵਾ ਟ੍ਰੈਫਿਕ ਨਿਯਮਾਂ ਦੀ ਪਾਲਣਾ ‘ਤੇ ਵੀ ਨਜ਼ਰ ਰੱਖਣੀ ਹੁੰਦੀ ਹੈ। ਚੰਡੀਗੜ੍ਹ ਦੀ ਪਹਿਲੀ ਮਹਿਲਾ ਐੱਸ.ਐੱਸ. ਪੀ.ਯੂ. ਟੀ. ਪੰਜਾਬ ਕੈਡਰ ਤੋਂ2008 ਬੈਚ ਦੀ ਆਈ. ਪੀ. ਐੱਸ.ਨੀਲਾਂਬਰੀ ਵਿਜੇ ਜਗਦਲੇ ਦਾ ਇਸੇ ਮਹੀਨੇ ਕਾਰਜਕਾਲ ਖਤਮ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਪੈਨਲ ‘ਚ 2011 ਬੈਚ ਦੇ ਆਈ. ਪੀ. ਐੱਸ.ਵਿਵੇਕ ਸ਼ੀਲ ਸੋਨੀ, 2010 ਬੈਚ ਦੇ ਆਈ. ਪੀ.ਐੱਸ. ਡਾ. ਕੇਤਨ ਪਾਟਿਲ ਤੇ 2009 ਬੈਚ ਦੇ ਆਈ. ਪੀ. ਐੱਸ. ਕੁਲਦੀਪ ਚਹਿਲ ਦਾ ਨਾਂ ਭੇਜਿਆ ਸੀ ਜਿਸ ਵਿਚ ਯੂ. ਟੀ. ਪ੍ਰਸ਼ਾਸਨ ਨੇ ਆਈ. ਪੀ. ਐੱਸ.ਵਿਵੇਕ ਸ਼ੀਲ ਸੋਨੀ ਦਾ ਨਾਂ ਤੈਅ ਕਰਕੇ ਭੇਜਿਆ ਹੈ।