Mask making work : ਬਠਿੰਡਾ : ਕੋਰੋਨਾ ਮਹਾਮਾਰੀ ਖਿਲਾਫ ਜੰਗ ਵਿਚ ਸੂਬੇ ਦੀਆਂ ਔਰਤਾਂ ਨੂੰ ਹੁਣ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਸੂਬਾ ਸਰਕਾਰ ਹੁਣ 10 ਲੱਖ ਮਾਸਕ ਤਿਆਰ ਕਰਵਾਉਣ ਜਾ ਰਹੀ ਹੈ। ਇਸ ‘ਤੇ ਮਿਸ਼ਨ ਫਤਿਹ ਦਾ ਲੋਗੋ ਵੀ ਲਗਾਇਆ ਜਾਵੇਗਾ। ਮਾਸਕ ਤਿਆਰ ਕਰਨ ਲਈ ਪੰਜਾਬ ਦੇ ਸਾਰੇ ਜਿਲਿਆਂ ਦੇ ਡੀ. ਸੀ. ਨੂੰ ਨਿਰਦੇਸ਼ ਦਿੱਤੇ ਗਏ ਹਨ। ਲੁਧਿਆਣਾ ਦੇ ਡੀ. ਸੀ. ਨੂੰ ਇਸ ਲਈ ਨੋਡਲ ਅਫਸਰ ਲਗਾਇਆ ਗਿਆ ਹੈ।
ਹਰੇਕ ਮਾਸਕ ਨੂੰ ਤਿਆਰ ਕਰਨ ਲਈ 5 ਰੁਪਏ ਦਿੱਤੇ ਜਾਣਗੇ। ਇਸ ਤਰ੍ਹਾਂ 10 ਲੱਖ ਮਾਸਕ ਤਿਆਰ ਕਰਨ ਨਾਲ ਉਨ੍ਹਾਂ ਨੂੰ ਆਮਦਨ ਹੋਵੇਗੀ। ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਇਹ ਮਾਸਕ ਫ੍ਰੀ ਉਪਲਬਧ ਕਰਵਾਏ ਜਾਣਗੇ। ਮਾਸਕ ਤਿਆਰ ਕਰਨ ਦੀ ਜ਼ਿੰਮੇਵਾਰੀ ਸੈਲਫ ਗਰੁੱਪ ਦੇ ਮੈਂਬਰਾਂ ਨੂੰ ਦਿੱਤੀ ਗਈ ਹੈ। ਇਕ ਗਰੁੱਪ ਵਿਚ 10 ਔਰਤਾਂ ਹੁੰਦੀਆਂ ਹਨ ਅਤੇ ਇਕ ਔਰਤ ਰੋਜ਼ਾਨਾ 100 ਦੇ ਲਗਭਗ ਮਾਸਕ ਤਿਆਰ ਕਰਦੀ ਹੈ। ਹਰੇਕ ਮਾਸਕ ਨੂੰ ਤਿਆਰ ਕਰਨ ‘ਤੇ ਲਗਭਗ 15 ਰੁਪਏ ਦਾ ਖਰਚ ਆਉਂਦਾ ਹੈ। ਸਾਰਾ ਸਾਮਾਨ ਜਿਲ੍ਹਾ ਪ੍ਰੀਸ਼ਦ ਤਹਿਤ ਚੱਲਣ ਵਾਲੇ ਨੈਸ਼ਨਲ ਰੂਰਲ ਲਾਈਵਹੁੱਡ ਮਿਸ਼ਨ ਤਹਿਤ ਮੁਹੱਈਆ ਕਰਵਾਇਆ ਜਾਵੇਗਾ।
ਪੰਜਾਬ ਸਰਕਾਰ ਵਲੋਂ ਜਾਰੀ ਹੋਈ ਲਿਸਟ ਮੁਤਾਬਕ ਫਰੀਦਕੋਟ ‘ਚ 30 ਹਜ਼ਾਰ, ਫਾਜ਼ਿਲਕਾ ‘ਚ 40 ਹਜ਼ਾਰ, ਫਿਰੋਜ਼ਪੁਰ ‘ਚ 50 ਹਜ਼ਾਰ, ਗੁਰਦਾਸਪੁਰ ‘ਚ 50 ਹਜ਼ਾਰ, ਮਾਨਸਾ ‘ਚ 40 ਹਜ਼ਾਰ, ਮੋਗਾ ‘ਚ 45 ਹਜ਼ਾਰ, ਪਠਾਨਕੋਟ ‘ਚ 30 ਹਜ਼ਾਰ, ਰੂਪਨਗਰ ‘ਚ 30 ਹਜ਼ਾਰ, ਸਾਹਿਬਜਾਦਾ ਅਜੀਤ ਸਿੰਘ ਨਗਰ ‘ਚ 55 ਨਗਰ, ਤਰਨਤਾਰਨ ‘ਚ 45 ਹਜ਼ਾਰ, ਅੰਮ੍ਰਿਤਸਰ ‘ਚ 60 ਹਜ਼ਾਰ, ਬਰਨਾਲਾ ‘ਚ 40 ਹਜ਼ਾਰ ਦੇ ਲਗਭਗ ਮਾਸਕ ਤਿਆਰ ਕਰਵਾਏ ਜਾ ਰਹੇ ਹਨ।