Medical students already doing : ਪੰਜਾਬ ਸਰਕਾਰ ਨੇ ਸੂਬੇ ਦੇ ਮੈਡੀਕਲ ਕਾਲਜਾਂ ਦੀ ਫੀਸ ਵਿਚ ਵਾਜ੍ਹਬ ਵਾਧਾ ਕੀਤਾ ਹੈ। ਇਹ ਗੱਲ ਵੀਰਵਾਰ ਨੂੰ ਚਕਿਸਤਾ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਹੀ। ਉਨ੍ਹਾਂ ਕਿਹਾ ਕਿ ਵਧੀ ਹੋਈ ਫੀਸ ਨਵੇਂ ਸੈਸ਼ਨ ਤੋਂ ਲਾਗੂ ਹੋਵੇਗੀ ਅਤੇ ਪਹਿਲਾਂ ਤੋਂ ਹੀ ਚਕਿਸਤਾ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ‘ਤੇ ਇਸ ਫੀਸ ਵਾਧੇ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਸੋਨੀ ਨੇ ਕਿਹਾ ਕਿ ਸਰਕਾਰ ਨੇ ਪਹਿਲਾਂ 2010 ਅਤੇ 2015 ਵਿਚ ਮੈਡੀਕਲ ਕਾਲਜਾਂ ਦੀ ਫੀਸ ਵਿਚ ਸੋਧ ਕੀਤੀ ਸੀ ਜੋ ਹੁਣ ਕੀਤੀ ਗਈ ਵਾਧੇ ਤੋਂ ਵਧ ਸੀ। ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ 2010 ਵਿਚ ਫੀਸਾਂ ਵਿਚ 98 ਫੀਸਦੀ ਵਾਧਾ ਕੀਤਾ ਸੀ ਅਤੇ 2015 ਵਿਚ 225 ਫੀਸਦੀ ਵਾਧਾ ਕੀਤਾ ਗਿਆ ਸੀ। ਮੌਜੂਦਾ ਸਰਕਾਰ ਨੇ ਸਿਰਫ 77 ਫੀਸਦੀ ਵਾਧਾ ਕੀਤਾ ਹੈ।
ਉਨ੍ਹਾਂ ਕਿਹਾ ਕਿ ਫੀਸ ਵਾਧਾ ਬਹੁਤ ਜ਼ਰੂਰੀ ਸੀ। ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਗਠਿਤ ਡਾ. ਕੇ. ਕੇ. ਤਲਵਾੜ ਦੀ ਅਗਵਾਈ ਵਾਲੀ ਚਕਿਸਤਾ ਸਿੱਖਿਆ ਸਬੰਧੀ ਸਲਾਹਕਾਰ ਸੰਮਤੀ ਨੇ ਸਿਫਾਰਸ਼ ਕੀਤੀ ਸੀ। ਇਸ ਤੋਂ ਇਲਾਵਾ ਮਹਿੰਗਾਈ ਕਾਰਨ ਸਰਕਾਰੀ ਮੈਡੀਕਲ ਕਾਲਜਾਂ ‘ਤੇ ਵਿੱਤੀ ਬੋਝ ਦਿਨੋ-ਦਿਨ ਵਧ ਰਿਹਾ ਸੀ। ਉਨ੍ਹਾਂ ਕਿਹਾ ਕਿ ਇਕ ਡਾਕਟਰ ਨੂੰ ਤਿਆਰ ਕਰਨ ਵਿਚ ਸੂਬਾ ਸਰਕਾਰ ਨੂੰ ਘੱਟ ਤੋਂ ਘੱਟ 13-14 ਲੱਖ ਰੁਪਏ ਸਾਲਾਨਾ ਖਰਚ ਹੋ ਜਾਂਦਾ ਹੈ। ਨਿੱਜੀ ਕਾਲਜਾਂ ਵਿਚ MBBS ਦੇ ਪੂਰੇ ਸਿਲੇਬਸ ਦੀ ਫੀਸ ਸਰਕਾਰੀ ਮੈਡੀਕਲ ਕਾਲਜ ਦੇ ਮੁਕਾਬਲੇ ਕਈ ਗੁਣਾ ਵਧ ਹੈ। ਸਰਕਾਰ ਨਿੱਜੀ ਮੈਡੀਕਲ ਕਾਲਜਾਂ ਦੀ ਫੀਸ ਵਿਚ ਸਮਾਨਤਾ ਲਿਆਉਣ ਲਈ ਕਈ ਕੋਸ਼ਿਸ਼ਾਂ ਕਰ ਰਹੀ ਹੈ।
ਸਰਕਾਰੀ ਕਾਲਜਾਂ ਵਿਚ ਹੁਣ ਤਕ ਪੂਰੇ ਕੋਰਸ ਲਈ ਸਾਢੇ ਚਾਰ ਲੱਖ ਰੁਪਏ ਫੀਸ ਲਈ ਜਾ ਰਹੀ ਸੀ ਇਸ ਨੂੰ ਹੁਣ ਵਧਾ ਕੇ 7.5 ਲੱਖ ਰੁਪਏ ਕੀਤਾ ਗਿਆ ਹੈ। ਪ੍ਰਾਈਵੇਟ ਕਾਲਜਾਂ ਵਿਚ ਸਰਕਾਰੀ ਕੋਟੇ ਦੀ ਫੀਸ ਹੁਣ ਤਕ ਸਾਢੇ 13 ਲੱਖ ਰੁਪਏ ਸੀ, ਜਿਸ ਨੂੰ ਹੁਣ ਸਾਢੇ 18 ਲੱਖ ਰੁਪਏ ਕੀਤਾ ਗਿਆ ਹੈ। ਇਸੇ ਤਰ੍ਹਾਂ ਪ੍ਰਾਈਵੇਟ ਕਾਲਜਾਂ ਵਿਚ ਮੈਨੇਜਮੈਂਟ ਕੋਟਾ ਦੀ ਫੀਸ ਜੋ ਹੁਣ ਤਕ 40.50 ਲੱਖ ਰੁਪਏ ਸੀ, ਨੂੰ ਵਧਾ ਕੇ 47 ਲੱਖ ਰੁਪਏ ਕੀਤਾ ਗਿਆ ਹੈ।