Moga police seize : ਲੌਕਡਾਊਨ ਦੌਰਾਨ ਵੀ ਕ੍ਰਾਈਮ ਦੀਆਂ ਵਾਰਦਾਤਾਂ ਨਿਤ ਦਿਨ ਵਧ ਰਹੀਆਂ ਹਨ। ਇੰਝ ਲੱਗਦਾ ਹੈ ਕਿ ਲੋਕਾਂ ਦੇ ਮਨਾਂ ਵਿਚ ਪੁਲਿਸ ਦਾ ਖੌਫ ਖਤਮ ਹੁੰਦਾ ਜਾ ਰਿਹਾ ਹੈ। ਅੱਜ ਮੋਗਾ ਪੁਲਿਸ ਵਲੋਂ ਲੱਖਾਂ ਰੁਪਏ ਦਾ ਚੂਰਾ ਪੋਸਤ, ਅਫੀਮ ਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਘਟਨਾ ਨੂੰ ਅੰਜਾਮ ਦੇਣ ਵਾਲਿਆਂ ਵਿਚ ਪਿਓ ਤੇ ਪੁੱਤਰ ਸ਼ਾਮਲ ਸਨ ਜਿਨ੍ਹਾਂ ਵਿਚੋਂ ਪੁੱਤਰ ਫਿਲਹਾਲ ਫਰਾਰ ਹੈ। ਕਲ ਰਾਤ ਸੀ. ਆਈ. ਏ. ਸਟਾਫ ਵਲੋਂ ਲੱਖਾਂ ਰੁਪਏ ਦਾ ਚੂਰਾ ਪੋਸਤ ਬਰਾਮਦ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ SPI ਹਰਿੰਦਰਪਾਲ ਸਿੰਘ ਨੇ ਦੱਸਿਆ ਕਿ ਮੋਗਾ ਦੇ ਇੰਚਾਰਜ ਤਿਰਲੋਚਨ ਸਿੰਘ ਤੇ ਸਹਾਇਕ ਥਾਣੇਦਾਰ ਗੁਰਬਖਸ਼ ਸਿੰਘ ਜਦੋਂ ਗਸ਼ਤ ‘ਤੇ ਸਨ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਬਲਵੀਰ ਸਿੰਘ ਤੇ ਉਸ ਦਾ ਪਿਤਾ ਨਛੱਤਰ ਸਿੰਘ ਵਾਸੀ ਪਿੰਡ ਮਾਣੂੰਕੇ ਚੂਰਾ ਪੋਸਦ ਦਾ ਕਾਰੋਬਾਰ ਕਰਦੇ ਹਨ। ਇਸ ਲਈ ਪੁਲਿਸ ਵਲੋਂ ਲੌਕਡਾਊਨ ਦੌਰਾਨ ਬਲਵੀਰ ਸਿੰਘ ਤੇ ਉਸ ਦੇ ਪਿਤਾ ਨੱਛਤਰ ਜਦੋਂ ਸਕੂਟਰ ‘ਤੇ ਸਵਾਰ ਹੋ ਕੇ ਜਾ ਰਹੇ ਸਨ ਤਾਂ ਪੁਲਿਸ ਨੇ ਉਨ੍ਹਾਂ ਨੂੰ ਰੁਕਮ ਲਈ ਕਿਹਾ ਪਰ ਪੁਲਿਸ ਨੂੰ ਦੇਖ ਕੇ ਬਲਵੀਰ ਸਿੰਘ ਸਕੂਟਰ ਛੱਡ ਕੇ ਭੱਜ ਗਿਆ ਤੇ ਪੁਲਿਸ ਵਲੋਂ ਉਸ ਦੇ ਪਿਤਾ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਕੋਲੋਂ 5 ਬੋਰੀਆਂ ਵਿਚ 75 ਕਿਲੋ ਡੋਡੇ ਪੋਸਤ ਬਰਾਮਦ ਕੀਤਾ ਗਿਆ।
ਸੀ. ਆਈ. ਏ. ਦੇ ਇੰਚਾਰਜ ਤਿਰਲੋਚਨ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਲਵੀਰ ਸਿੰਘ ਦੀ ਭਾਲ ਲਈ ਉਸ ਦੇ ਸ਼ੱਕੀ ਟਿਕਾਣਿਆਂ ਦੀ ਛਾਣਬੀਣ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਉਸ ਨੂੰ ਕਾਬੂ ਕਰ ਲਿਆ ਜਾਵੇਗਾ ਤੇ ਨਾਲ ਹੀ ਕਾਬੂ ਆਏ ਨਛੱਤਰ ਸਿੰਘ ਤੋਂ ਪੁਲਿਸ ਵਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਚੂਰਾ ਪੋਸਤ ਕਿਥੋਂ ਲੈ ਕੇ ਆਏ ਸਨ। ਜਲਦ ਹੀ ਨਛੱਤਰ ਸਿੰਘ ਦੇ ਬਿਆਨ ਦੇ ਆਧਾਰ ‘ਤੇ ਕਾਰਵਾਈ ਨੂੰਅੱਗੇ ਵਧਾਇਆ ਜਾਵੇਗਾ।