More than 500 eye : ਕੋਰੋਨਾ ਦਾ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਕਾਰਨ ਹਸਪਤਾਲਾਂ ਵਿਚ ਬਾਕੀ ਬੀਮਾਰੀਆਂ ਦਾ ਇਲਾਜ ਸਹੀ ਤਰੀਕੇ ਨਾਲ ਨਹੀਂ ਹੋ ਪਾ ਰਿਹਾ। 2-3 ਮਹੀਨਿਆਂ ਤੋਂ ਓ. ਪੀ. ਡੀ. ਤੇ ਆਪ੍ਰੇਸ਼ਨ ਥੀਏਟਲ ਵੀ ਬੰਦ ਹਨ। ਹਸਪਤਾਲਾਂ ਵਿਚ ਸਿਰਫ ਐਮਰਜੈਂਸੀ ਸਰਜਰੀਆਂ ਹੀ ਹੋ ਰਹੀਆਂ ਹਨ। ਕੋਰੋਨਾ ਸੰਕਟ ਦੌਰਾਨ ਬਜ਼ੁਰਗਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬਜ਼ੁਰਗਾਂ ਜਿਨ੍ਹਾਂ ਦਾ ਅੱਖਾਂ ਦਾ ਆਪ੍ਰੇਸ਼ਨ ਹੋਣਾ ਸੀ, ਕੋਰੋਨਾ ਕਾਰਨ ਉਹ ਲੇਟ ਹੋ ਰਿਹਾ ਸੀ। ਅਜਿਹੇ ਸੰਕਟ ਵਿਚ ਚੰਡੀਗੜ੍ਹ ਵਿਖੇ ਗੁਰੂ ਕੇ ਲੰਗਰ (ਅੱਖਾਂ ਦਾ ਹਸਪਤਾਲ) ਨੇ ਇਕ ਮਿਸਾਲ ਕਾਇਮ ਕੀਤੀ ਹੈ ਜਿਥੇ ਕੋਰੋਨਾ ਕਾਲ ਦੌਰਾਨ 500 ਤੋਂ ਵਧ ਅੱਖਾਂ ਦੇ ਆਪ੍ਰੇਸ਼ਨ ਕੀਤੇ ਗਏ। ਇਹ ਸਾਰੇ ਆਪ੍ਰੇਸ਼ਨ ਮੋਤੀਆਬਿੰਦ ਤੇ ਰੇਟੀਨਾ ਦੇ ਹਨ। ਇਥੇ ਕੋਰਨੀਆ ਟਰਾਂਸਪਲਾਂਟ ਵੀ ਹੁੰਦਾ ਹੈ ਪਰ ਕੋਰੋਨਾ ਸੰਕਟ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ ਹੈ।
ਕੋਰੋਨਾ ਕਾਲ ਕਾਰਨ ਪੀ. ਜੀ. ਆਈ. ਮੈਡੀਕਲ ਕਾਲਜ ਸਮੇਤ ਹਰਿਆਣਾ, ਪੰਜਾਬ, ਯੂ. ਪੀ. ਤੇ ਰਾਜਸਥਾਨ ਦੇ ਸਾਰੇ ਹਸਪਤਾਲਾਂ ‘ਚ ਆਪ੍ਰੇਸ਼ਨ ਬੰਦ ਹਨ। ਇਸ ਨਾਲ ਮਰੀਜ਼ ਪ੍ਰੇਸ਼ਾਨ ਹਨ ਅਤੇ ਉਹ ਗੁਰੂ ਕੇ ਲੰਗਰ ਵਿਚ ਆ ਰਹੇ ਹਨ। ਸੰਸਥਾ ਦੇ ਮੁੱਖ ਸੇਵਾਦਾਰ ਹਰਜੀਤ ਸਿੰਘ ਸੱਬਰਵਾਲ ਨੇ ਇਹ ਜਾਣਕਾਰੀ ਦਿੱਤੀ। ਇਥੇ ਆਉਣ ਤੋਂ ਬਾਅਦ ਮਰੀਜ਼ ਦਾ ਕੋਵਿਡ ਚੈਕਅੱਪ ਵੀ ਕੀਤਾ ਜਾੰਦਾ ਹੈ। ਇਸ ਲਈਐੱਮ. ਡੀ. ਮੈਡੀਕਲ ਦੇ ਡਾਕਟਰ ਸਨ।
ਹਸਪਤਾਲ ਵਿਚ ਕੋਰੋਨਾ ਤੋਂ ਬਚਾਅ ਲਈ ਹਰ ਤਰ੍ਹਾਂ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹਸਪਤਾਲ ਵਿਚ ਟਚ ਫ੍ਰੀ ਸੈਨੇਟਾਈਜਰ ਮਸ਼ੀਨ ਅਤੇ ਟੱਨਲ ਲੱਗੀ ਹੈ। ਇਨ੍ਹਾਂ ਸਭ ਪ੍ਰਕਿਰਿਆਵਾਂ ਤੋਂ ਲੰਘਣ ਦੇ ਬਾਅਦ ਮਰੀਜ਼ ਦੀ ਐਂਟਰੀ ਹੁੰਦੀ ਹੈ। ਸੋਸ਼ਲ ਡਿਸਟੈਂਸਿੰਗ ਦਾ ਪਾਲਣ ਵੀ ਕੀਤਾ ਜਾ ਰਿਹਾ ਹੈ। ਆਪ੍ਰੇਸ਼ਨ ਤੋਂ ਪਹਿਲਾਂ ਤੇ ਬਾਅਦ ਵਿਚ ਓ. ਟੀ. ਨੂੰ ਚੰਗੀ ਤਰ੍ਹਾਂ ਸੈਨੇਟਾਈਜ ਵੀ ਕੀਤਾ ਜਾਂਦਾ ਹੈ। ਹਸਪਤਾਲ ਵਿਚ ਆਪ੍ਰੇਸ਼ਨ ਲਈ ਮਰੀਜ਼ਾਂ ਤੋਂ ਪੈਸੇ ਨਹੀਂ ਲਏ ਜਾਂਦੇ। ਮਰੀਜ਼ ਆਉਂਦਾ ਹੈ ਤੇ ਪਰਚੀ ਕਟਾਉਂਦੇ ਹੀ ਉਸ ਦਾ ਇਲਾਜ ਸ਼ੁਰੂ ਹੋ ਜਾਂਦਾ ਹੈ। ਬਾਹਰ ਤੋਂ ਆਉਣ ਵਾਲੇ ਮਰੀਜ਼ ਜੇਕਰ ਬੱਸ ਜਾਂ ਟ੍ਰੇਨ ਦੀ ਟਿਕਟ ਦਿਖਾਉਂਦੇ ਹਨ ਤਾਂ ਉਨ੍ਹਾਂ ਨੂੰ ਆਉਣ-ਜਾਣ ਦਾ ਖਰਚਾ ਵੀ ਦਿੱਤਾ ਜਾਂਦਾ ਹੈ। ਆਪ੍ਰੇਸ਼ਨ ਦੌਰਾਨ ਰੁਕਮ ਦਾ ਵੀ ਇੰਤਜ਼ਾਮ ਸੰਸਥਾ ਵਲੋਂ ਕਰਵਾਇਆ ਜਾਂਦਾ ਹੈ। ਰੇਟੀਨਾ ਦੇ ਆਪ੍ਰੇਸ਼ਨ ਵਿਚ PGI ਵਿਚ ਲਗਭਗ 50-60 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਹੈ ਜਦੋਂ ਕਿ ਇਥੇ ਇਕ ਵੀ ਰੁਪਿਆ ਨਹੀਂ ਲਿਆ ਜਾਂਦਾ।