New guidelines issued : ਅਨਲੌਕ ਦੌਰਾਨ ਸਰਕਾਰ ਨੇ ਹੋਟਲ ਇੰਡਸਟਰੀ ਨੂੰ ਖੋਲ੍ਹਣ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਕੋਰੋਨਾ ਸੰਕਟ ਤੋਂ ਬਚਾਅ ਲਈ ਕੁਝ ਜ਼ਰੂਰੀ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਸੂਬਾ ਸਰਕਾਰ ਦੇ ਸੈਰ-ਸਪਾਟਾ ਵਿਭਾਗ ਨੇ ਕੁਝ ਜ਼ਰੂਰੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਹੋਟਲ ਵਿਚ ਠਹਿਰਣ ਵਾਲੇ ਮਹਿਮਾਨ ਕਮਰੇ ਤੋਂ ਬਾਹਰ ਜਾਂਦੇ ਸਮੇਂ ਮਾਸਕ ਦਾ ਇਸਤੇਮਾਲ ਕਰਨ। ਕਮਰੇ ਦੇ ਅੰਦਰ ਕੱਪੜੇ ਨਾ ਧੋਣ। ਹੋਰਨਾਂ ਮਹਿਮਾਨਾਂ ਨਾਲ ਗੱਲਬਾਤ ਨਾ ਕਰਨ ਅਤੇ ਆਪਣੇ ਕਮਰੇ ਵਿਚ ਕਿਸੇ ਹੋਰ ਅਣਪਛਾਤੇ ਵਿਅਕਤੀ ਨੂੰ ਨਾ ਆਉਣ ਦੇਣ। ਦਿਸ਼ਾ-ਨਿਰਦੇਸ਼ਾਂ ਅਨੁਸਾਰ ਦੋ ਮੀਟਰ ਦੀ ਦੂਰੀ ਬਣਾਉਣਾ, ਹੱਥਾਂ ਨੂੰ ਵਾਰ-ਵਾਰ ਧੋਣਾ ਅਤੇ ਡਿਸਪੋਸਜੇਬਲ ਪਲੇਟ, ਕੱਪ ਤੇ ਬੋਤਲ ਡਸਟਬਿਨ ਵਿਚ ਪਾਉਣਾ ਜ਼ਰੂਰੀ ਹੈ।
ਹੋਟਲ ਸਟਾਫ ਲਈ ਜ਼ਰੂਰੀ ਹਦਾਇਤਾਂ ਮੁਤਾਬਕ ਹੋਟਲ ਦਾ ਸਟਾਫ ਗੈਰ ਜ਼ਰੂਰੀ ਕਮਰਿਆਂ ਵਿਚ ਨਾ ਜਾਵੇ ਤੇ ਹੋਰ ਸਟਾਫ ਮੈਂਬਰਾਂ ਤੇ ਮਹਿਮਾਨਾਂ ਨਾਲ ਦੋ ਮੀਟਰ ਦੀ ਦੂਰੀਬਣਾ ਕੇ ਰੱਖੇ। ਸੈਨੇਟਾਈਜਰ ਅਤੇ ਹੈਂਡਵਾਸ਼ ਦਾ ਲਗਾਤਾਰ ਇਸਤੇਮਾਲ ਕਰੇ ਅਤੇ ਹਰ ਸਮੇਂ ਮਾਸਕ ਦਾ ਇਸਤੇਮਾਲ ਕਰੇ ਤੇ ਜ਼ੀਰੋ ਟਚ ਪਾਲਿਸੀ ਦਾ ਪਾਲਣ ਕਰੇ। ਜਾਣਕਾਰੀ ਤੇ ਜਾਗਰੂਕਤਾ ਲਈ ਹੋਟਲ ਦੇ ਰਿਸੈਪਸ਼ਨ ‘ਤੇ ਐਮਰਜੈਂਸੀ ਹੈਲਪਲਾਈਨ ਨੰਬਰਾਂ ਦੇ ਨਾਲ-ਨਾਲ ਸਮਾਜਿਕ ਦੂਰੀ, ਕੋਵਿਡ-19 ਬਾਰੇ ਸਾਧਾਰਨ ਜਾਣਕਾਰੀ, ਹੈਂਡ ਵਾਸ਼ਇੰਗ, ਸਾਹ ਸਬੰਧੀ ਤੇ ਹੋਰ ਹਦਾਇਤਾਂ ‘ਤੇ ਆਧਾਰਿਤ ਪੋਸਟਰ ਲਗਾਉਣੇ ਚਾਹੀਦੇ ਨਹ। ਹੋਟਲ ਵਿਚ ਹੈਂਡ ਸੈਨੇਟਾਈਜਰ, ਮਾਸਕ, ਗਾਰਬੇਜ ਬੈਗ, ਥਰਮਲ ਗਨ, ਦਸਤਾਨਿਆਂ ਦੀ ਉਪਲਬਧ ਵੀ ਯਕੀਨੀ ਬਣਾਈ ਜਾਵੇ. ਹੋਟਲ ਸਟਾਫ ਤੇ ਮਹਿਮਾਨਾਂ ਲਈ ਆਰੋਗਿਆ ਐਪ ਜ਼ਰੂਰੀ ਹੋਵੇਗਾ। ਲਿਫਟ ਦੀ ਬਜਾਏ ਪੌੜੀਆਂ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਸਾਰੇ ਟਚ ਪੁਆਇੰਟਸ ਵਰਗੇ ਦਰਵਾਜ਼ੇ ਦੀ ਨੋਬ ਤੇ ਹੈਂਡਲ, ਸਵਿੱਚ, ਨਲਕੇ ਆਦਿ ਨੂੰ ਥੋੜ੍ਹੀ-ਥੋੜ੍ਹੀ ਦੇਰ ਬਾਅਦ ਸੋਡੀਅਮ ਹਾਈਪੋਲੋਰਾਈਟ ਕੈਮੀਕਲ ਨਾਲ ਸਫਾਈ ਕੀਤੀ ਜਾਵੇ।
ਮਹਿਮਾਨ ਦੇ ਆਉਣ ‘ਤੇ ਹੋਟਲ ਵਿਚ ਕਿਊ ਆਰ ਕੋਡ ਰਾਹੀਂ ਪੂਰਾ ਵੇਰਵੇ ਨੂੰ ਭਰਨ ਦੀ ਪ੍ਰਕਿਰਿਆ ਇਸਤੇਮਾਲ ਕੀਤਾ ਜਾਵੇ। ਕਮਰਿਆਂ ਤੇ ਕਾਮਨ ਏਰੀਆ ਦੀ ਸਫਾਈ ਸਬੰਧ ਵਿਚ ਸੈਰ-ਸਪਾਟਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕਮਰੇ ਦੀ ਰੋਜ਼ਾਨਾ ਸਫਾਈ ਹੋਣੀ ਚਾਹੀਦੀ ਹੈ ਤੇ ਮੌਜੂਦਾ ਮਹਿਮਾਨ ਦੀ ਇੱਛਾ ਅਨੁਸਾਰ ਕਮਰੇ ਦੀਆਂ ਚਾਦਰਾਂ ਆਦਿ ਬਦਲੀਆਂ ਜਾਣ। ਕਮਰੇ ਦੀ ਡੀਪ ਕਲੀਨਿੰਗ ਸਮੇਂ ਪੀ. ਪੀ. ਈ. ਕਿਟ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਹੈ। ਕਮਰਿਆਂ ਦੀ ਸਫਾਈ ਕਰਨ ਤੋਂ ਪਹਿਲਾਂ ਤੇ ਬਾਅਦ ਵਿਚ ਸਟਾਫ ਵਲੋਂ ਆਪਣੇ ਹੱਥ ਸਾਬੁਣ ਨਾਲ ਧੋਣਾ ਜਾਂ ਸੈਨੇਟਾਈਜ ਕੀਤਾ ਜਾਣਾ ਜ਼ਰੂਰੀ ਹੈ। ਰੂਮ ਸਰਵਿਸ ਲਈ ਇੰਟਰਕਾਮ ਤੇ ਮੋਬਾਈਲ ਰਾਹੀਂ ਸਾਮਾਨ ਮੰਗਵਾਇਆ ਜਾਵੇ। ਮਹਿਮਾਨ ਨੂੰ ਉਪਲਬਧ ਕਰਵਾਈ ਜਾਣ ਵਾਲੀ ਕੋਈ ਵੀ ਵਸਤੂ ਨਿਰਧਾਰਤ ਦੂਰੀ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਤੀ ਜਾਵੇ। ਬਾਹਰੀ ਸੂਬਿਆਂ ਨੂੰ ਰੁਕਣ ਦੀ ਇਜਾਜ਼ਤ ਨਹੀਂ ਹੋਵੇਗੀ। ਸੰਦੀਪ ਕੁਮਾਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸਨ ਊਨਾ ਨੇ ਹੋਟਲ ਨੂੰ ਸਿਰਫ ਗੈਰ-ਸੈਲਾਨੀ ਨਜ਼ਰ ਤੋਂ ਖੋਲ੍ਹਣ ਦੀ ਇਜਾਜ਼ਤ ਪ੍ਰਦਾਨ ਕੀਤੀ ਹੈ। ਹਿਮਾਚਲ ਦੇ ਸਥਾਨਕ ਵਾਸੀ ਵੀ ਹੋਟਲਾਂ ਵਿਚ ਠਹਿਰ ਸਕਦੇ ਹਨ ਪਰ ਹੋਰਨਾਂ ਸੂਬਿਆਂ ਤੋਂ ਆਉਣ ਵਾਲੇ ਸੈਲਾਨੀਆਂ ਦੇ ਰੁਕਣ ‘ਤੇ ਆਉਣ ਵਾਲੇ ਹੁਕਮਾਂ ਤਕ ਪਰੋਕ ਲਗਾਈ ਗਈ ਹੈ। ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਤਰੀ ਵੀਰੇਂਦਰ ਕੰਵਰ ਨੇ ਕਿਹਾ ਕਿ ਕੋਰੋਨਾ ਸੰਕਟ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਸਾਨੂੰ ਆਪਣੀ ਜੀਵਨ ਸ਼ੈਲੀ ਵਿਚ ਤਬਦੀਲੀ ਲਿਆਉਣ ਦੀ ਲੋੜ ਹੈ ਜਿਸ ਲਈ ਸਾਨੂੰ ਜਾਗਰੂਕ ਰਹਿਣਾ ਹੋਵੇਗਾ। ਜੋ ਹੋਟਲ ਕਾਰੋਬਾਰੀ ਆਪਣਾ ਹੋਟਲਾਂ ਨੂੰ ਖੋਲ੍ਹਣਾ ਚਾਹੁੰਦੇ ਹਨ ਉਹ ਨਿਯਮਾਂ ਤਹਿਤ ਕਾਰੋਬਾਰ ਸ਼ੁਰੂ ਕਰ ਸਕਦੇ ਹਨ ਪਰ ਘੁੰਮਣ ਫਿਰ ਵਾਸਤੇ ਹੋਟਲਾਂ ਵਿਚਐਂਟਰੀ ਨਹੀਂ ਦਿੱਤੀ ਜਾਵੇਗੀ।