New industrial unit : ਪਟਿਆਲਾ : ਕੋਰੋਨਾ ਵਾਇਰਸ ਨੇ ਸੂਬੇ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਇੰਡਸਟ੍ਰੀਅਲ ਯੂਨਿਟ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਕੋਰੋਨਾ ਕਾਰਨ ਹੁਣ ਉਦਯੋਗਪਤੀ ਹੁਣ ਨਵੇਂ ਯੂਨਿਟ ਲਗਾਉਣ ਤੋਂ ਬਚ ਰਹੇ ਹਨ। ਮਾਰਚ ਤੋਂ ਪਹਿਲਾਂ ਜਿਨ੍ਹਾਂ ਨੇ ਨਵੇਂ ਯੂਨਿਟ ਲਗਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ) ਲਈ ਅਰਜ਼ੀਆਂ ਦਿੱਤੀਆਂ ਸਨ ਉਨ੍ਹਾਂ ‘ਚੋਂ 80 ਫੀਸਦੀ ਨੇ ਹੱਥ ਪਿੱਛੇ ਖਿੱਚ ਲਏ ਹਨ। ਪੰਜਾਬ ਵਿਚ 22 ਮਾਰਚ ਨੂੰ ਲੱਗੇ ਕਰਫਿਊ ਤੋਂ ਬਾਅਦ ਵੀ ਨਵੀਂ ਅਰਜ਼ੀ ਪੀ. ਪੀ. ਸੀ. ਬੀ. ਕੋਲ ਨਹੀਂ ਪਹੁੰਚਿਆ। ਸਾਲ ਦੇ ਪਹਿਲੇ 6 ਮਹੀਨਿਆਂ ਵਿਚ ਬੋਰਡ ਕੋਲ ਸਿਰਫ 90 ਅਰਜ਼ੀਆਂ ਹੀ ਪਹੁੰਚੀਆਂ ਜਦੋਂ ਕਿ ਲੌਕਡਾਊਨ ਵਿਚ ਇਨ੍ਹਾਂ ਵਿਚੋਂ 70 ਨੇ ਅਰਜ਼ੀਆਂ ਵਾਪਸ ਲੈ ਲਈਆਂ। ਹੁਣ ਸਿਰਫ 20 ਫੀਸਦੀ ਉਦਯੋਗਪਤੀ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਦੇ ਇੱਛੁਕ ਹਨ ਜਿਸ ਲਈਉਨ੍ਹਾਂ ਨੇ ਬੋਰਡ ਤੋਂ ਇਜਾਜ਼ਤ ਮੰਗੀ ਹੈ।
2019 ਵਿਚ ਨਵੇਂ ਨਿਵੇਸ ਲਈ 1000 ਤੋਂ ਵਧ ਉਦਯੋਗਪਤੀਆਂ ਨੇ ਅਪਲਾਈ ਕੀਤਾ ਸੀ। ਇਨ੍ਹਾਂ ਵਿਚੋਂ 475 ਜੂਨ ਤਕ ਹੀ ਆ ਗਏ ਸਨ। ਇਸ ਦੇ ਪਿੱਛੇ ਉਦਯੋਗਪਤੀਆਂ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਮੰਗ ਵਿਚ ਕਾਫੀ ਕਮੀ ਆਈ ਹੈ ਤੇ ਮਜ਼ਦੂਰਾਂ ਦੀ ਘਰ ਵਾਪਸਾ ਨਾਲ ਵੀ ਮੁਸ਼ਕਲਾਂ ਵਧੀਆਂ ਹਨ। ਇਸ ਕਾਰਨ ਉਨ੍ਹਾਂ ਨੇ ਨਵੇਂ ਯੂਨਿਟ ਸ਼ੁਰੂ ਕਰਨ ਦਾ ਵਿਚਾਰ ਛੱਡ ਦਿੱਤਾ। ਇਨ੍ਹਾਂ ਉਦਯੋਗਾਂ ਵਿਚ ਇੱਟ-ਭੱਠੇ, ਪਲਾਈਵੁੱਡ ਸਮੇਤ ਕਈ ਇੰਡਸਟਰੀਆਂ ਸ਼ਾਮਲ ਹਨ।
ਪਟਿਆਲਾ : ਕੋਰੋਨਾ ਵਾਇਰਸ ਨੇ ਸੂਬੇ ਦੇ ਹਰੇਕ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਇੰਡਸਟ੍ਰੀਅਲ ਯੂਨਿਟ ਵੀ ਇਸ ਤੋਂ ਅਛੂਤਾ ਨਹੀਂ ਰਿਹਾ ਹੈ। ਕੋਰੋਨਾ ਕਾਰਨ ਹੁਣ ਉਦਯੋਗਪਤੀ ਹੁਣ ਨਵੇਂ ਯੂਨਿਟ ਲਗਾਉਣ ਤੋਂ ਬਚ ਰਹੇ ਹਨ। ਮਾਰਚ ਤੋਂ ਪਹਿਲਾਂ ਜਿਨ੍ਹਾਂ ਨੇ ਨਵੇਂ ਯੂਨਿਟ ਲਗਾਉਣ ਲਈ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ) ਲਈ ਅਰਜ਼ੀਆਂ ਦਿੱਤੀਆਂ ਸਨ ਉਨ੍ਹਾਂ ‘ਚੋਂ 80 ਫੀਸਦੀ ਨੇ ਹੱਥ ਪਿੱਛੇ ਖਿੱਚ ਲਏ ਹਨ। ਪੰਜਾਬ ਵਿਚ 22 ਮਾਰਚ ਨੂੰ ਲੱਗੇ ਕਰਫਿਊ ਤੋਂ ਬਾਅਦ ਵੀ ਨਵੀਂ ਅਰਜ਼ੀ ਪੀ. ਪੀ. ਸੀ. ਬੀ. ਕੋਲ ਨਹੀਂ ਪਹੁੰਚਿਆ। ਸਾਲ ਦੇ ਪਹਿਲੇ 6 ਮਹੀਨਿਆਂ ਵਿਚ ਬੋਰਡ ਕੋਲ ਸਿਰਫ 90 ਅਰਜ਼ੀਆਂ ਹੀ ਪਹੁੰਚੀਆਂ ਜਦੋਂ ਕਿ ਲੌਕਡਾਊਨ ਵਿਚ ਇਨ੍ਹਾਂ ਵਿਚੋਂ 70 ਨੇ ਅਰਜ਼ੀਆਂ ਵਾਪਸ ਲੈ ਲਈਆਂ। ਹੁਣ ਸਿਰਫ 20 ਫੀਸਦੀ ਉਦਯੋਗਪਤੀ ਨਵੇਂ ਪ੍ਰਾਜੈਕਟ ਸ਼ੁਰੂ ਕਰਨ ਦੇ ਇੱਛੁਕ ਹਨ ਜਿਸ ਲਈਉਨ੍ਹਾਂ ਨੇ ਬੋਰਡ ਤੋਂ ਇਜਾਜ਼ਤ ਮੰਗੀ ਹੈ।