New revelation about : ਤਰਨਤਾਰਨ : ਪਾਕਿਸਤਾਨ ਦੀ ਖੁਫੀਆ ਏਜੰਸੀ ISI ਨੇ ਪਿਛਲੇ ਸਾਲ ਜਿਸ ਖੇਤਰ ਤੋਂ ਡ੍ਰੋਨ ਜ਼ਰੀਏ ਹਥਿਆਰ ਭੇਜੇ ਸਨ, 5 ਘੁਸਪੈਠੀਆਂ ਵੀ ਉਸੇ ਰਸਤੇ ਤੋਂ ਭਾਰਤੀ ਸਰਹੱਦ ਅੰਦਰ ਦਾਖਲ ਹੋਏ। ਸੈਕਟਰ ਅਮਰਕੋਟ ‘ਚ ਸ਼ਨੀਵਾਰ ਸਵੇਰੇ ਬੀ. ਐੱਸ. ਐੱਫ. ਨੇ ਜਿਹੜੇ 5 ਘੁਸਪੈਠੀਆਂ ਨੂੰ ਮਾਰਿਆ ਉਹ ਵੱਡੀ ਮਾਤਰਾ ‘ਚ ਹਥਿਆਰ ਤੇ ਹੈਰੋਇਨ ਲੈ ਕੇ ਆ ਰਹੇ ਸਨ। ਸਰਹੱਦ ਪਾਰ ਕਰਕੇ ਨੰਗੇ ਪੈਰ ਆਏ ਇਨ੍ਹਾਂ ਘੁਸਪੈਠੀਆਂ ਦੇ ਕੀ ਮਨਸੂਬੇ ਸਨ, ਇਸ ਦਾ ਪਤਾ ਖੁਫੀਆ ਏਜੰਸੀਆਂ ਲਗਾ ਰਹੀਆਂ ਹਨ। ਮਾਰੇ ਗਏ ਘੁਸਪੈਠੀਆਂ ਦੇ ਕਬਜ਼ੇ ਤੋਂ 2 ਮੋਬਾਈਲ ਫੋਨ ਮਿਲੇ ਹਨ। ਜਿਸ ਨਾਲ ਪਾਕਿ ਦੇ ਕਈ ਗਲਤ ਇਰਾਦਿਆਂ ਦੇ ਬੇਪਰਦਾ ਹੋਣ ਦੀ ਉਮੀਦ ਹੈ। ਪੁਲਿਸ ਕਾਲ ਡਿਟੇਲ ਦਾ ਪਤਾ ਕਰ ਰਹੀ ਹੈ।
ਘੁਸਪੈਠੀਆਂ ਤੋਂ ਅਜਿਹਾ ਕੋਈ ਦਸਤਾਵੇਜ਼ ਨਹੀਂ ਮਿਲਿਆ ਜਿਸ ਨਾਲ ਉਸ ਦੀ ਪਛਾਣ ਹੋ ਸਕੇ। ਮਾਰੇ ਗੇ 5 ਘੁਸਪੈਠੀਆਂ ਦੀ ਉਮਰ 22 ਤੋਂ 34 ਸਾਲ ਦੇ ਵਿਚ ਹੈ। ਪਾਕਿ ਤੋਂ ਭਾਰਤ ‘ਚ ਦਾਖਲ ਹੋਣ ਲਈ ਇਨ੍ਹਾਂ ਘੁਸਪੈਠੀਆਂ ਨੂੰ ਸਿਰਫ ਡੇਢ ਕਿਲੋਮੀਟਰ ਦਾ ਸਫਰ ਹੀ ਤੈਅ ਕਰਨਾ ਪਿਆ। ਸਰਹੱਦ ‘ਚ ਵੜਦੇ ਹੀ ਇਹ ਬੀ. ਐੱਸ. ਐੱਫ. ਦੀਆਂ ਗੋਲੀਆਂ ਦਾ ਨਿਸ਼ਾਨਾ ਬਣ ਗਏ। ਅਮਰਕੋਟ ਸੈਕਟਰ ਦੇ ਖਾਲੜਾ ਸਥਿਤ ਡਲ ਸਰਹੱਦ ਖੇਤਰ ‘ਚ ਮਿਲੇ ਮੋਬਾਈਲ ਫੋਨ ਤੋਂ ਪੁਲਿਸ ਇਹ ਪਤਾ ਲਗਾਉਣ ‘ਚ ਲੱਗੀ ਹੈ ਕਿ ਸਮਗਲਰਾਂ ਦਾ ਭਾਰਤ ‘ਚ ਕਿਹੜੇ-ਕਿਹੜੇ ਲੋਕਾਂ ਨਾਲ ਸੰਪਰਕ ਹੈ।
BSF ਨੇ ਪੈਟਰਨ ਲੌਕ ਖੁੱਲ੍ਹਵਾਉਣ ਲਈ ਐਕਸਪਰਟ ਨੂੰ ਬੁਲਾਇਆ ਹੈ। ਇਕ ਹੋਰ ਫੋਨ ਦਾ ਲੋਕ ਖੋਲ੍ਹਿਆ ਜਾ ਚੁੱਕਾ ਹੈ। ਸਮਗਲਰਾਂ ਤੋਂ ਦੋ ਪਿਸਤੌਲ ਵੀ ਬਰਾਮਦ ਹੋਏ ਹਨ ਜਿਨ੍ਹਾਂ ‘ਚ ਜੰਗ ਲੱਗਾ ਹੋਇਆ ਹੈ। ਲਾਸ਼ਾਂ ਨੂੰ ਥਾਣਾ ਖਾਲੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੰਜ ਘੁਸਪੈਠੀਆਂ ‘ਚੋਂ ਕਿਸੇ ਦੀ ਵੀ ਪਛਾਣ ਨਹੀਂ ਹੋ ਸਕੀ ਹੈ। ਭਾਰਤੀ ਸਮਗਲਰਾਂ ਨਾਲ ਸੰਪਰਕ ਹੋਣ ਤੋਂ ਬਾਅਦ ਹੀ ਪਾਕਿਸਤਾਨ ਵਲੋਂ ਘੁਸਪੈਠੀਆਂ ਨੂੰ ਹੈਰੋਇਨ ਅਤੇ ਹਥਿਆਰ ਦੇ ਕੇ ਘੁਸਪੈਠ ਲਈ ਭੇਜਿਆ ਗਿਆ ਸੀ।