New stent used : ਮੋਹਾਲੀ ਦੇ ਇਕ ਨਿੱਜੀ ਹਸਪਤਾਲ ਵਿਖੇ ਖਤਰਨਾਕ ਆਰਟਰੀ ਐਨਿਊਰਿਜਮ ਨਾਲ ਪੀੜਤ ਇਕ ਵਿਅਕਤੀ ਦੀ ਨਵੇਂ ਲਾਂਚ ਸਟੰਟ ਨੂੰ ਪਾ ਕੇ ਸਫਲਤਾਪੂਰਵਕ ਇਲਾਜ ਕੀਤਾ ਗਿਆ। ਕਾਰਡੀਓ ਵੈਸਕੂਲਰ ਐਂਡ ਐਂਡੋਵਕੂਲਰ ਸਾਇੰਸਿਜ਼ ਦੇ ਡਾਇਰੈਕਟਰ ਡਾ. ਹਰਵਿੰਦਰ ਸਿੰਘ ਨੇ ਦੱਸਿਆ ਕਿ ਦੁਨੀਆ ਵਿਚ ਪਹਿਲੀ ਵਾਰ ਇਸ ਨਵੇਂ ‘ਕੋਵੇਰਾ ਪਲੱਸ ਵਾਸਕੂਲਰ ਕਵਰਡ’ ਸਟੰਟ ਦਾ ਇਸ ਤਰ੍ਹਾਂ ਸਰਜਰੀ ਦੌਰਾਨ ਸਫਲਤਾਪੂਰਵਕ ਇਸਤੇਮਾਲ ਕੀਤਾ ਗਿਆ ਹੈ। ਮੋਹਾਲੀ ਦੇ ਆਈ. ਵੀ. ਹਸਪਤਾਲ ਦੀ ਡਾ. ਬੇਦੀ ਨਾਲ ਡਾ. ਰਾਕੇਸ਼ ਕੁਮਾਰ, ਡਾ. ਜਿਤੇਨ ਸਿੰਘ ਤੇ ਡਾ. ਵਿਕਰਮ ਸਿੰਘ ਵੀ ਉਨ੍ਹਾਂ ਨਾਲ ਸਰਜਰੀ ਦੌਰਾਨ ਸਨ।
ਡਾ. ਬੇਦੀ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਹ ਨਵਾਂ ਸਟੰਟ ਗੋਡੇ ਦੇ ਜੋੜ ਕੋਲ ਇਸਤੇਮਾਲ ਲਈ ਸਹੀ ਹੈ. ਇਹ ਸਟੰਕ ਇਕ ਖਾਸ ਧਾਤੂ, ਨਿਤਿਨੋਲ ਨਾਲ ਬਣਿਆ ਹੁੰਦਾ ਹੈ ਜੋ ਬਹੁਤ ਲਚਕੀਲਾ ਹੋਣ ਕਾਰਨ ਵਾਰ-ਵਾਰ ਝੁਕਣ ‘ਤੇ ਫਰੈਕਟਰ ਨਹੀਂ ਹੁੰਦਾ ਹੈ। ਅੰਬਾਲਾ ਸ਼ਹਿਰ ਦੇ ਇਕ ਗੁਰਦੁਆਰੇ ਵਿਚ ਸੇਵਾਦਾਰ ਦੇ ਸੱਜੀ ਲੱਤ ਵਿਚ ਅਚਾਨਕ ਦਰਦ ਹੋਇਆ। ਉਸ ਨੂੰ ਆਈ. ਵੀ. ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਜਾਂਚ ਦੌਰਾਨ ਦੇਖਿਆ ਗਿਆ ਕਿ ਉਸ ਦੀ ਪੋਪਲੀਟਿਲ ਆਰਟਰੀ (ਗੋਡੇ ਦੇ ਪਿੱਛੇ ਇਕ ਵੱਡੀ ਆਰਟਰੀ) ਵਿਚ ਅਬਨਾਰਮਲ ਬਲੂਨਿੰਗ ਸੀ। ਇਸ ਦੇ ਫਰੈਕਚਰ ਹੋਣ ਨਾਲ ਟਿਸ਼ੂ ਵਿਚ 2.5 ਲੀਟਰ ਤੋਂ ਵਧ ਖੂਨ ਵਹਿ ਚੁੱਕਾ ਸੀ।
ਡਾ. ਬੇਦੀ ਨੇ ਦੱਸਿਆ ਕਿ ਇਲਾਜ ਦੌਰਾਨ ਮਰੀਜ਼ ਦੀ ਜਾਨ ਨੂੰ ਖਤਰਾ ਸੀ। ਖੂਨ ਦੀ ਕਮੀ ਮਰੀਜ਼ ਬਹੁਤ ਬੀਮਾਰ ਸੀ। ਰੋਗੀ ਨੂੰ ਇਲਾਜ ਦੌਰਾਨ ਗੰਭੀਰ ਖਤਰਾ ਸੀ। ਇਸ ਲਈ ਇਹ ਯੋਜਨਾ ਬਣਾਈ ਗਈ ਕਿ ਅੰਦਰ ਤੋਂ ਹੀ ਆਰਟਰੀ ਵਿਚ ਖੂਨ ਦੇ ਰਿਸਾਅ ਨੂੰ ਰੋਕਣ ਲਈ ਇਕ ਸਟੰਟ ਦਾ ਇਸਤੇਮਾਲ ਕੀਤਾ ਜਾ ਸਕੇ। ਡਾ. ਬੇਦੀ ਨੇ ਕਿਹਾ ਕਿ ਇਸ ਬੀਮਾਰੀ ਲਈ ਦੁਨੀਆ ਵਿਚ ਇਸ ਨਵੇਂ ਸਟੰਟ ਦਾ ਇਸਤੇਮਾਲ ਪਹਿਲੀਵਾਰ ਕੀਤਾ ਗਿਆ।