NIA orders confiscation : ਅੰਮ੍ਰਿਤਸਰ : ਐੱਨ. ਆਈ.ਏ. ਪ੍ਰਤੀਬੰਧਿਤ ਅੱਤਵਾਦੀ ਸੰਗਠਨ ਸਿੱਖ ਫਾਰ ਜਸਟਿਸ (ਐੱਸ. ਐੱਫ. ਜੇ.) ਨੇ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਅਤੇ ਖਾਲਿਸਤਾਨੀ ਟਾਈਗਰ ਫੋਰਸ ਦੇ ਮੁਖੀ ਹਰਦੀਪ ਸਿੰਘ ਨਿੱਜਰ ਦੀ ਅਚੱਲ ਜਾਇਦਾਦਾਂ ਨੂੰ ਕੁਰਕ ਕਰੇਗੀ। ਗੁਰਪਤਵੰਤ ਸਿੰਘ ਅਮਰੀਕਾ ‘ਚ ਹੈ ਜਦੋਂ ਕਿ ਨਿੱਜਰ ਦੇ ਕੈਨੇਡਾ ਵਿੱਚ ਹੋਣ ਦੀ ਖਬਰ ਹੈ। NIA ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੰਨੂ ਦੀ ਅੰਮ੍ਰਿਤਸਰ ‘ਚ 57 ਕਨਾਲ 13.5 ਮਰਲੇ ਤੇ ਨਿੱਜਰ ਦੀ ਜਲੰਧਰ ਜਿਲ੍ਹੇ ‘ਚ 11 ਕਨਾਲ 13 ਮਰਲੇ ਜ਼ਮੀਨ ਹੈ।
ਐੱਨ. ਆਈ. ਏ. ਨੇ ਗੈਰ-ਕਾਨੂੰਨੀ ਗਤੀਵਿਧੀ ਅਧਿਨਿਯਮ ਦੀ ਧਾਰਾ 51ਏ ਤਹਿਤ ਪੰਨੂ ਅਤੇ ਨਿੱਜਰ ਦੀਆਂ ਜਾਇਦਾਦਾਂ ਦੀ ਕੁਰਕੀ ਦੇ ਹੁਕਮ ਦਿੱਤੇ ਹਨ। ਹਰਦੀਪ ਨਿੱਜਰ ਅਤੇ ਰਾਣਾ SFJ ਦੇ ਸਰਗਰਮ ਮੈਂਬਰ ਹਨ। ਪੰਜਾਬ ‘ਚ ਪੰਨੂੰ ਦੀ ਸਰਗਰਮੀ ਨੂੰ ਦੇਖ ਕੇ ਪਿਛਲੇ ਸਾਲ ਜੁਲਾਈ ‘ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ‘ਤੇ ਪਹਿਲਾਂ ਪਨੂੰ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਕੇਂਦਰ ਸਰਕਾਰ ਤੋਂ ਉਸ ਦੇ ਸੰਗਠਨ ‘ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਸੀ। ਕੇਂਦਰ ਸਰਕਾਰ ਨੇ 10 ਜੁਲਾਈ ਨੂੰ ਸੰਗਠਨ ‘ਤੇ ਪਾਬੰਦੀ ਲਗਾ ਕੇ ਉਸ ਦੀਆਂ ਗਤੀਵਿਧੀਆਂ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।
ਮੰਗਲਵਾਰ ਨੂੰ ਝੰਡਾ ਲਹਿਰਾਉਣ ਦੇ ਮਾਮਲੇ ‘ਚ ਰਿਮਾਂਡ ‘ਤੇ ਚੱਲ ਰਹੇ 2 ਦੋਸ਼ੀਆਂ ਇੰਦਰਜੀਤ ਸਿੰਘ ਤੇ ਜਸਪਾਲ ਸਿੰਘ ਤੋਂ 6 ਘੰਟੇ ਪੁੱਛਗਿਛ ਕੀਤੀ। ਉਸ ਤੋਂ ਬਾਅਦ ਇਸ ਮਾਮਲੇ ਨੂੰ NIA ਟੀਮ ਨੇ ਆਪਣੇ ਹੱਥਾਂ ‘ਚ ਲੈ ਲਿਆ ਹੈ। ਉਥੇ ਸ਼ਾਮ 4 ਵਜੇ ਨਾਰਕੋਟਿਕ ਸੈੱਲ ਨੇ ਦੋਵੇਂ ਦੋਸ਼ੀਆਂ ਨੂੰ ਕੋਰਟ ‘ਚ ਪੇਸ਼ ਕੀਤਾ ਜਿਥੇ ਦੋ ਦਿਨ ਦੇ ਹੋਰ ਰਿਮਾਂਡ ‘ਤੇ ਭੇਜਿਆ ਹੈ। ਦੋਸ਼ੀਆਂ ਨੇ 14 ਅਗਸਤ ਨੂੰ ਡੀ. ਸੀ. ਕੰਪਲੈਕਸ ਦੀ ਛੱਤ ‘ਤੇ ਖਾਲਿਸਤਾਨੀ ਝੰਡਾ ਲਗਾਉਣ, ਕੰਪਲੈਕਸ ‘ਚ ਹੇਠਾਂ ਲੱਗੇ ਤਿਰੰਗੇ ਨੂੰ ਲਿਜਾ ਕੇ ਫਾੜ ਦਿੱਤਾ ਸੀ।