No certificate is : ਜਲੰਧਰ : ਨੋ ਡਿਊਜ ਸਰਟੀਫਿਕੇਟ ਨੂੰ ਲੈ ਕੇ ਪ੍ਰੇਸ਼ਾਨ ਹੋ ਰਹੇ ਪ੍ਰਾਈਵੇਟ ਸਕੂਲਾਂ ਨੂੰ ਵਿਦਿਆਰਥੀਆਂ ਵੱਲੋਂ ਸਿੱਖਿਆ ਵਿਭਾਗ ਨੇ ਮਦਦ ਦਾ ਹੱਥ ਅੱਗੇ ਵਧਾਇਆ ਹੈ। CBSE ਸਕੂਲਾਂ ਨੇ ਆਪਸੀ ਸਹਿਮਤੀ ਨਾਲ ਇਕ-ਦੂਜੇ ਸਕੂਲ ਦੇ ਬੱਚਿਆਂ ਨੂੰ ਬਿਨਾਂ ਸਰਟੀਫਿਕੇਟ ਦੇ ਦਾਖਲਾ ਨਾ ਕਰਨ ਦਾ ਫੈਸਲਾ ਲਿਆ ਤਾਂ ਵਿਭਾਗ ਨੇ ਬਿਨਾਂ ਕਿਸੇ ਸਰਟੀਫਿਕੇਟ ਦੇ ਹੀ ਪ੍ਰਾਈਵੇਟ ਸਕੂਲਾਂ ਦੇ ਬੱਚਿਆਂ ਦਾ ਸਰਕਾਰੀ ਸਕੂਲ ‘ਚ ਦਾਖਲਾ ਕਰਨ ਦਾ ਐਲਾਨ ਕਰ ਦਿੱਤਾ। ਦੱਸ ਦੇਈਏ ਕਿ ਪ੍ਰਾਈਵੇਟ ਸਕੂਲਾਂ ਵੱਲੋਂ ਡਿਊਜ਼ ਕਲੀਅਰ ਨਾ ਕਰਨ ‘ਤੇ ਬੱਚੇ ਦਾ ਆਨਲਾਈਨ ਕਲਾਸ ਤੋਂ ਨਾਂ ਕੱਟਣ, NOC ਤੇ ਟ੍ਰਾਂਸਫਰ ਸਰਟੀਫਿਕੇਟ ਨਾ ਦੇਣ ਦੀ ਚੇਤਾਵਨੀ ਦਿੱਤੀ ਜਾ ਰਹੀ ਹੈ।
ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਇਸ ਨੂੰ ਲੈ ਕੇ ਜਿਲ੍ਹਾ ਸਿੱਖਿਆ ਅਧਿਕਾਰੀਆਂ ਤੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਅਤੇ ਸੂਕਲ ਮੁਖੀ ਵੱਲੋਂ ਸਾਫ ਤੌਰ ‘ਤੇ ਹਦਾਇਤਾਂ ਦੇ ਕੇ ਕਹਿ ਦਿੱਤਾ ਹੈ ਕਿ ਜੇਕਰ ਪ੍ਰਾਈਵੇਟ ਸਕੂਲ ਵੱਲੋਂ ਐੱਨ. ਓ. ਸੀ. ਜਾਂ ਟ੍ਰਾਂਸਫਰ ਸਰਟੀਫਿਕੇਟ ਨਹੀਂ ਦਿੱਤਾ ਜਾਂਦਾ ਤਾਂ ਵੀ ਉਹ ਬੱਚੇ ਨੂੰ ਸਕੂਲ ‘ਚ ਦਾਖਲ ਕਰਨ। ਬੱਚੇ ਤੋਂ ਕਿਸੇ ਤਰ੍ਹਾਂ ਦਾ ਕੋਈ ਸਰਟੀਫਿਕੇਟ ਨਹੀਂ ਮੰਗਿਆ ਜਾਵੇਗਾ। ਸਕੂਲ ਮੁਖੀ ਆਪਣੇ ਤਸੱਲੀ ਮੁਤਾਬਕ ਬੱਚੇ ਦਾ ਦਾਖਲਾ ਕਰਨ। ਜੋ ਪ੍ਰਾਈਵੇਟ ਸਕੂਲ ਸਰਟੀਫਿਕੇਟ ਨਹੀਂ ਦਿੰਦੇ ਉਨ੍ਹਾਂ ਸਬੰਧੀ ਜਾਣਕਾਰੀ ਮੁੱਖ ਦਫਤਰ ਦੇ ਸਹਾਇਕ ਡਾਇਰੈਕਟਰ ਸੰਜੀਵ ਸ਼ਰਮਾ ਜਾਂ ਆਪਣੇ ਜਿਲ੍ਹੇ ਦੇ ਨੋਡਲ ਅਫਸਰ ਨੂੰ ਭੇਜੋ। ਸਕੂਲ ਮੁਖੀ ਇਸ ਗੱਲ ਦਾ ਧਿਆਨ ਰੱਖਣ ਕਿ ਜਿਹੜੇ ਬੱਚਿਆਂ ਦੇ ਜਨਮ ਸਰਟੀਫਿਕੇਟ ਆਦਿ ਡਿਜੀਲਾਕਰ ਤੋਂ ਮਿਲ ਜਾਂਦੇ ਹਨ, ਉਨ੍ਹਾਂ ਨੂੰ ਸਰਟੀਫਿਕੇਟ ਲਿਆਉਣ ਲਈ ਦਬਾਅ ਨਾ ਪਾਇਆ ਜਾਵੇ।
ਸੀ. ਬੀ. ਐੱਸ. ਈ. ਐਫਲੀਏਟਿਡ ਸਕੂਲਸ ਐਸੋਸੀਏਸ਼ਨ (ਕਾਸਾ) ਦੇ ਪ੍ਰਧਾਨ ਅਨਿਲ ਚੋਪੜਾ ਨੇ ਕਿਹਾ ਕਿ ਸਕੂਲਾਂ ਦੀਆਂ ਪ੍ਰੇਸ਼ਾਨੀਆਂ ਨੂੰ ਮੁੱਖ ਰੱਖਦੇ ਹੋਏ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਪਬਿਲਕ ਨੋਟਿਸ ਜਾਰੀ ਕਰਕੇ ਮਾਪਿਆਂ ਨੂੰ ਬੱਚਿਆਂ ਦੀ ਫੀਸ ਜਮ੍ਹਾ ਕਰਵਾਉਣ ਲਈ ਕਿਹਾ ਗਿਆ। ਫੀਸ ਨਾ ਆਉਣ ਕਾਰਨ ਸਕੂਲ ਸਟਾਫ ਮੈਂਬਰ ਨੂੰ ਤਨਖਾਹ ਸਮੇਤ ਬਾਕੀ ਖਰਚੇ ਪੂਰੇ ਕਰ ਸਕਣਾ ਮੁਸ਼ਕਲ ਹੋ ਗਿਆ। ਇਸ ਲਈ ਇਹ ਫੈਸਲਾ ਲਿਆ ਗਿਆ ਕਿ ਫੀਸ ਨਾ ਦੇਣ ‘ਤੇ ਬੱਚੇ ਦੀ ਆਨਲਾਈਨ ਕਲਾਸ ਤੋਂ ਨਾਂ ਕੱਟ ਜਾਵੇਗਾ ਤੇ ਪ੍ਰੀਖਿਆ ਵੀ ਨਹੀਂ ਲਈਆਂ ਜਾਣਗੀਆਂ। ਜੇਕਰ ਮਾਪੇ ਸਕੂਲ ਦੀ ਬਕਾਇਆ ਫੀਸ ਦਿੱਤੇ ਬਿਨਾਂ ਦੂਜੇ ਸਕੂਲ ‘ਚ ਐਡਮਿਸ਼ਨ ਕਰਵਾਉਣਾ ਚਾਹੁਣਗੇ ਤਾਂ ਟਰਾਂਸਫਰ ਸਰਟੀਫਿਕੇਟ ਤੇ ਐੱਨ. ਓ. ਸੀ. ਨਹੀਂ ਮਿਲੇਗੀ ਜਿਸ ਦੀ ਮਦਦ ਨਾਲ ਬੱਚੇ ਦਾ ਦੂਜੇ ਸਕੂਲ ‘ਚ ਦਾਖਲਾ ਵੀ ਨਹੀਂ ਹੋ ਸਕੇਗਾ।