number of corona : ਲੁਧਿਆਣਾ ਵਿਖੇ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ 16 ਪਾਜੀਟਿਵ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ. ਰਾਜੇਸ ਬੱਗਾ ਨੇ ਦੱਸਿਆ ਕਿ ਲਗਭਗ 12153 ਵਿਅਕਤੀਆਂ ਦੇ ਸੈਂਪਲ ਟੈਸਟ ਲਈ ਭੇਜੇ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 11470 ਵਿਅਕਤੀਆਂ ਦੀਆਂ ਰਿਪੋਰਟਾਂ ਆ ਚੁੱਕੀਆਂ ਤੇ 282 ਰਿਪੋਰਟਾਂ ਪੈਂਡਿੰਗ ਹਨ। ਕਲ ਪਾਏ ਗਏ 16 ਕੋਵਿਡ-19 ਮਰੀਜ਼ਾਂ ਵਿਚੋਂ 4 ਛਾਉਣੀ ਮੁਹੱਲਾ, 2 ਇਸਲਾਮਗੰਜ, 2 ਮਾਲੇਰਕੋਟਲਾ, 2 ਜਲੰਧਰ ਤੇ 3 ਹਬੀਬਗੰਜ ਦੇ ਹਨ। ਲੁਧਿਆਣਾ ਵਿਖੇ ਕੋਰੋਨਾ ਨਾਲ 10 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਹਬੀਬਗੰਜ ਦੇ ਰਹਿਣ ਵਾਲੇ 3 ਮਰੀਜ਼ਾਂ ਵਿਚ 60 ਸਾਲਾ, 29 ਸਾਲਾ ਤੇ 20 ਸਾਲਾ ਔਰਤ ਜੋ ਕਿ ਗਰਭਵਤੀ ਔਰਤ ਦੇ ਸੰਪਰਕ ਵਿਚ ਆਉਣ ਕਾਰਨ ਪਾਜੀਟਿਵ ਆਈ ਹੈ। ਛਾਉਣੀ ਮੁਹੱਲੇ ਵਿਖੇ ਚਾਰ ਮਰੀਜ਼ ਵਿਚ 51 ਸਾਲਾ ਔਰਤ, 60 ਸਾਲਾ ਪੁਰਸ਼, 13 ਸਾਲਾ ਤੇ 10 ਸਾਲ ਦੀਆਂ ਦੋ ਭੈਣਾਂ ਪਾਜੀਟਿਵ ਪਾਈਆਂ ਗਈਆਂ ਹਨ। ਮਾਲੇਰਕੋਟਲਾ ਦੇ ਮਰੀਜ਼ਾਂ ਵਿਚ ਇਕ 43 ਸਾਲਾ ਪੁਰਸ਼ ਤੇ 52 ਸਾਲਾ ਔਰਤ ਸ਼ਾਮਲ ਹੈ। ਲੁਧਿਆਣਾ ਵਿਖੇ 175 ਮਰੀਜ਼ ਠੀਕ ਹੋ ਕੇ ਘਰਾਂ ਨੂੰ ਵਾਪਸ ਜਾ ਚੁੱਕੇ ਹਨ ਤੇ 111 ਮਰੀਜ਼ ਦੂਜੇ ਜਿਲ੍ਹਿਆਂ ਦੇ ਤੋਂ ਜਿਲ੍ਹਾ ਲੁਧਿਆਣਾ ਦੇ ਹਸਪਤਾਲਾਂ ਵਿਚ ਭਰਤੀ ਹਨ ਵਿਚੋਂ 7 ਵਿਅਕਤੀ ਕੋਰੋਨਾ ਦੀ ਜੰਗ ਹਾਰ ਚੁੱਕੇ ਹਨ।
ਮੰਗਲਵਾਰ ਨੂੰ 56 ਨਵੇਂ ਮਰੀਜ਼ ਸਾਹਮਣੇ ਆਏ ਹਨ ਜਿਨ੍ਹਾਂ ਵਿਚੋਂ ਅੰਮ੍ਰਿਤਸਰ ਤੋਂ 20, ਜਲੰਧਰ ਤੋਂ 5, ਲੁਧਿਆਣਾ 15, ਪਠਾਨਕੋਟ 3, ਮੁਹਾਲੀ 5, ਸੰਗਰੂਰ 5, ਪਟਿਆਲਾ ਤਰਨ ਤਾਰਨ ਅਤੇ ਰੋਪੜ ਤੋਂ ਇੱਕ- ਇੱਕ ਮਰੀਜ਼ ਸਾਹਮਣੇ ਆਇਆ ਹੈ। ਅੱਜ ਕੁੱਲ੍ਹ 39 ਮਰੀਜ਼ ਸਿਹਤਯਾਬ ਹੋਏ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ 12, ਪਟਿਆਲਾ 2, ਹੁਸ਼ਿਆਰਪੁਰ 9, ਐਸਬੀਐਸ ਨਗਰ 1, ਰੋਪੜ 9, ਫਤਿਹਗੜ੍ਹ ਸਾਹਿਬ 5 ਅਤੇ ਬਰਨਾਲਾ ਤੋਂ ਪੰਜ ਮਰੀਜ਼ ਸਿਹਤਯਾਬ ਹੋਏ ਹਨ। ਸੂਬੇ ‘ਚ ਕੁੱਲ 136343 ਲੋਕਾਂ ਦੇ ਸੈਂਪਲ ਹੁਣ ਤੱਕ ਕੋਵਿਡ ਟੈਸਟ ਲਈ ਭੇਜੇ ਜਾ ਚੁੱਕੇ ਹਨ। ਜਿਸ ਵਿੱਚ 2719 ਮਰੀਜ਼ ਕੋਰੋਨਾਵਾਇਰਸ ਨਾਲ ਸੰਕਰਮਿਤ ਟੈਸਟ ਕੀਤੇ ਗਏ ਹਨ।ਜਦਕਿ 2167 ਲੋਕ ਸਿਹਤਯਾਬ ਹੋ ਚੁੱਕੇ ਹਨ। ਇਨ੍ਹਾਂ ‘ਚ 497 ਲੋਕ ਐਕਟਿਵ ਮਰੀਜ਼ ਹਨ।