Objection to affixing : ਫਰੀਦਕੋਟ : ਕੇਂਦਰ ਸਰਕਾਰ ਨੇ ਅਨਾਜ ਦੇ ਮੰਡੀਕਰਨ, ਭੰਡਾਰ, ਐੱਮ. ਐੱਸ. ਪੀ. ਨੂੰ ਲੈ ਕੇ ਜਾਰੀ ਖੇਤੀ ਸੋਧ ਬਿਲ ‘ਤੇ ਕਿਸਾਨ ਦੀ ਫੋਟੋ ਬਿਨਾਂ ਮਨਜ਼ੂਰੀ ਦੇ ਛਾਪ ਦਿੱਤੀ। ਫੋਟੋ ਪ੍ਰਕਾਸ਼ਤ ਕੀਤੇ ਜਾਣ ‘ਤੇ ਕਿਸਾਨ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ। ਉਨ੍ਹਾਂ ਨੇ ਕੇਂਦਰੀ ਖੇਤੀਬਾੜੀ ਮੰਤਰਾਲੇ ਤੋਂ ਇਸ ਫੋਟੋ ਨੂੰ ਹਟਾਉਣ ਦੀ ਮੰਗ ਕੀਤੀ ਹੈ।
ਕਿਸਾਨ ਦਾ ਕਹਿਣਾ ਹੈ ਕਿ 2018 ‘ਚ ਉਨ੍ਹਾਂ ਨੇ ਆਪਣੇ ਖੇਤ ‘ਚ ਪਰਾਲੀ ਨੂੰ ਅੱਗ ਲਗਾਏ ਬਿਨਾਂ ਹੀ ਹੈਪੀ ਸੀਡਰ ਰਾਹੀਂ ਕਣਕ ਦੀ ਬੀਜਾਈ ਕੀਤੀ ਸੀ ਜਿਸ ਕਾਰਨ ਉਸਸਮੇਂ ਦੇ ਡਿਪਟੀ ਕਮਿਸ਼ਨਰ ਫਰੀਦਕੋਟ ਰਾਜੀਵ ਪਰਾਸ਼ਰ ਸਮੇਤ ਖੇਤੀਬਾੜੀ ਵਿਭਾਗ ਦੇ ਆਤਮਾ ਪ੍ਰਾਜੈਕਟ ਦੀ ਟੀਮ ਨੇ ਪੁੱਜ ਕੇ ਉਨ੍ਹਾਂ ਦੇ ਖੇਤ ਦਾ ਜਾਇਜ਼ਾ ਲਿਆ ਸੀ ਤੇ ਉਨ੍ਹਾਂ ਨੂੰ ਪ੍ਰਸ਼ੰਸਾ ਪੱਤਰ ਵੀ ਦਿੱਤਾ ਸੀ। ਕੇਂਦਰ ਸਰਕਾਰ ਨੇ ਉਸ ਸਮੇਂ ਖੇਤ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀਆਂ ਨਾਲ ਉਸ ਦੀ ਫੋਟੋ ਆਪਣੇ ਖੇਤੀ ਸੋਧ ਬਿਲ ਵਿਚ ਛਾਪ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਨਾਂ ਉਸ ਦੀ ਇਜਾਜ਼ਤ ਦੇ ਕੇਂਦਰ ਸਰਕਾਰ ਨੇ ਬਿਲ ਦੀ ਕਾਪੀ ‘ਤੇ ਫੋਟੋ ਕਿਵੇਂ ਲਗਾ ਦਿੱਤੀ। ਕੇਂਦਰ ਸਰਕਾਰ ਨੇ ਇਸ ਖੇਤੀ ਬਿਲ ਦਾ ਪੰਜਾਬ ਤੇ ਹਰਿਆਣਾ ਦੇ ਕਿਸਾਨ ਸਮੇਤ ਮਜ਼ਦੂਰ ਤੇ ਆੜ੍ਹਤੀ ਲਗਾਤਾਰ ਵਿਰੋਧ ਕਰਰਹੇ ਹਨ। ਇਸ ਲਈ ਬਿਲ ਦੀ ਕਾਪੀ ‘ਤੇ ਉਨ੍ਹਾਂ ਦੀ ਆਪਣੀ ਫੋਟੋ ਲਗਾਉਣ ਦਾ ਉਨ੍ਹਾਂ ਨੂੰ ਇਤਰਾਜ਼ ਹੈ।