One killed two : ਰਾਮਪੁਰਾ ਫੂਲ : ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਤੇਜ਼ ਰਫਤਾਰ ਨਾਲ ਆ ਰਹੀ ਕਾਰ ਨੇ ਪਹਿਲਾਂ ਇਕ ਬਾਈਕ ਨੂੰ ਟੱਕਰ ਮਾਰੀ ਤੇ ਬਾਅਦ ਵਿਚ ਪਲਟ ਗਈ। ਇਸ ਨਾਲ ਕਾਰ ਵਿਚ ਸਵਾਰ ਅਕਾਲੀ ਨੇਤਾ ਤੇ ਨਗਰ ਕੌਂਸਲ ਪਿੰਡ ਰਾਮਪੁਰਾ ਦੇ ਸਾਬਕਾ ਪ੍ਰਧਾਨ ਤਜਿੰਦਰ ਸਿੰਘ ਭੋਲਾ ਦੀ ਮੌਤ ਹੋ ਗਈ ਹੈ ਤੇ ਦੂਜੇ ਪਾਸੇ ਬਾਈਕ ਸਵਾਰ ਦੋ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਹਾਦਸਾ ਉਦੋਂ ਹੋਇਆ ਜਦੋਂ ਤਜਿੰਦਰ ਭੋਲਾ ਮੌੜ ਮੰਡੀ ਸਾਈਡ ਤੋਂ ਰਾਮਪੁਰਾ ਵਲ ਬਹੁਤ ਤੇਜ਼ ਰਫਤਾਰ ਨਾਲ ਆ ਰਹੇ ਸਨ ਕਿ ਅਚਾਨਕ ਪੈਟਰੋਲ ਪੰਪ ਤੋਂ ਆ ਰਹੇ ਨੌਜਵਾਨਾਂ ਦੀ ਮੋਟਰਸਾਈਕਲ ਨੂੰ ਪਿਛਿਓਂ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ।
ਇਹ ਵੀ ਪਤਾ ਲੱਗਾ ਹੈ ਕਿ ਹਾਦਸਾ ਬਹੁਤ ਹੀ ਜ਼ਬਰਦਸਤ ਸੀ ਤੇ ਕਾਰ ਸੜਕ ‘ਤੇ ਕਈ ਵਾਰ ਪਲਟਣ ਤੋਂ ਬਾਅਦ ਸੜਕ ਦੇ ਦੂਜੇ ਕਿਨਾਰੇ ਜਾ ਪੁੱਜੀ। ਮਾਲਵਾ ਵੈਲਫੇਅਰ ਸੁਸਾਇਟੀ ਦੇ ਮੈਂਬਰ ਜਗਤਾਰ ਸਿੰਘ ਤਾਰੀ ਨੇ ਦੱਸਿਆ ਕਿ ਹਾਦਸੇ ਵਿਚ ਮੋਟਰਸਾਈਕਲ ਸਵਾਰ ਗੁਰਵਿੰਦਰ ਸਿੰਘ ਦੀ ਲੱਤ ਕੱਟੀ ਗਈ। ਡਾਕਟਰ ਵਲੋਂ ਉਸ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।