open a tourist place : ਚੰਡੀਗੜ੍ਹ ਵਿਚ ਮੌਲ, ਹੋਟਲ, ਰੈਸਟੋਰੈਂਟ ਤੇ ਹੋਰ ਧਾਰਮਿਕ ਸਥਾਨ ਖੁੱਲ੍ਹਣ ਤੋਂ ਬਾਅਦ ਟੂਰਿਸਟ ਪਲੇਸ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਸਭ ਤੋਂ ਪਹਿਲਾਂ ਵਰਲਡ ਹੈਰੀਟੇਜ ਕੈਪੀਟਲ ਕੰਪਲੈਕਸ, ਰਾਕ ਗਾਰਡਨ ਅਤੇ ਸੁਖਨਾ ਲੇਕ ‘ਤੇ ਬੋਟਿੰਗ ਪਲੇਸ ਨੂੰ ਖੋਲ੍ਹਿਆ ਜਾਵੇਗਾ। ਆਰਕੀਓਲਾਜੀਕਲ ਸਰਵੇ ਆਫ ਇੰਡੀਆ ਨੇ 804 ਹੈਰੀਟੇਜ ਸਾਈਟ ਖੋਲ੍ਹਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸੇ ਤਹਿਤ ਕੈਪੀਟਲ ਕੰਪਲੈਕਸ ਨੂੰ ਖੋਲ੍ਹਣ ‘ਤੇ ਵਿਚਾਰ ਸ਼ੁਰੂ ਗਿਆ ਹੈ। ਟੂਰਿਸਟ ਤੇ ਟੂਰਿਜ਼ਮ ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਵੱਖ ਤੋਂ ਗਾਈਡਲਾਈਨਜ਼ ਜਾਰੀ ਕਰੇਗਾ। ਇਸ ਦਾ ਇੰਤਜ਼ਾਰ ਯੂ. ਟੀ. ਪ੍ਰਸ਼ਾਸਨ ਕਰ ਰਿਹਾ ਹੈ. ਅਗਲੇ 1-2 ਦਿਨਾਂ ‘ਚ ਇਸ ‘ਤੇ ਫੈਸਲਾ ਹੋ ਸਕਦਾ ਹੈ।
ਕੈਪੀਟਲ ਕੰਪਲੈਕਸ ਦੀ ਤਰ੍ਹਾਂ ਰੌਕ ਗਾਰਡਨ ਵਿਚ ਵੀ ਟੂਰ ਦੇ ਹਿਸਾਬ ਨਾਲ ਸੈਲਾਨੀ ਭੇਜਣ ‘ਤੇ ਵਿਚਾਰ ਹੋ ਰਿਹਾ ਹੈ। ਕੈਪੀਟਲ ਕੰਪਲੈਕਸ ਦੇ ਇਕ ਟੂਰ ‘ਚ ਪਹਿਲਾਂ 30 ਟੂਰਿਸਟ ਹੁੰਦੇ ਸਨ ਹੁਣ ਇਸ ਨੂੰ ਘੱਟ ਕਰਕੇ 10 ਤੋਂ ਸ਼ੁਰੂ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਰੌਕ ਗਾਰਡਨ ਵਿਚ ਵੀ ਟੂਰ ਤਹਿਤ ਹੀ ਸਲਾਟ ਵਾਈਜ ਬੁਕਿੰਗ ਨਾਲ ਟੂਰਿਸਟ ਭੇਜੇ ਜਾਣ ਦੀ ਚਰਚਾ ਹੈ। ਸੁਖਨਾ ਲੇਕ ਸੈਰ ਲਈ ਖੁੱਲ੍ਹੀ ਹੈ ਪਰ ਬੋਟਿੰਗ ਏਰੀਆ ਬੰਦ ਹੈ। ਮਨਜ਼ੂਰੀ ਤੋਂ ਬਾਅਦ ਬੋਟ ਵਾਈਜ਼ ਟੂਰਿਸਟ ਦੀ ਗਿਣਤੀ ਤੈਅ ਕਰਕੇ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਪੈਡਲ ਬੋਟਲ ਵਿਚ ਦੋ ਅਤੇ ਕਰੂਜ ਵਿਚ 50 ਫੀਸਦੀ ਟੂਰਿਸਟ ਨੂੰ ਮਨਜ਼ੂਰੀ ਮਿਲ ਸਕਦੀ ਹੈ। ਹਾਲਾਂਕਿ ਅਗਲੇ ਦੋ ਦਿਨਾਂ ਵਿਚ ਇਸ ਲਈ ਸਟੈਂਡਰਡ ਆਪ੍ਰੇਟਿੰਗ ਪ੍ਰੋਸੀਜਰ ਤੋਂ ਬਾਅਦ ਇਸ ‘ਤੇ ਆਖਰੀ ਫੈਸਲਾ ਹੋਵੇਗਾ।