Out of 264 : ਸੂਬਾ ਸਰਕਾਰ ਖੇਡ ਸਟੇਡੀਅਮ ਨੂੰ ਬੇਹਤਰ ਬਣਾਉਣ ਲਈ ਪੈਸੇ ਖਰਚ ਕਰ ਰਹੀ ਹੈ। ਗ੍ਰਾਸਰੂਟ ਖਿਡਾਰੀ ਤਿਆਰ ਕਰਨ ਲਈ ਇੰਫਰਾਸਟ੍ਰਕਚਰ ਤੇ ਸਟੇਡੀਅਮ ਤਾਂ ਮੌਜੂਦ ਹਨ ਪਰ ਗ੍ਰਾਸਰੂਟ ਪੱਧਰ ‘ਤੇ ਬੱਚਿਆਂ ਨੂੰ ਖੇਡਾਂ ਦੀ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਸੂਬਾ ਸਰਕਾਰ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਜਿਲ੍ਹੇ ਵਿਚ ਖੇਡ ਮਾਡਲ ਬਣਾਉਣ ਜਾ ਰਹੀ ਹੈ। ਸਕੂਲ ਪੱਧਰ ‘ਤੇ ਬੱਚਿਆਂ ਨੂੰ ਖੇਡ ਦੀ ਜਾਣਕਾਰੀ ਦੇਣ ਵਾਲੇ ਸਿੱਖਿਅਕ ਨਹੀਂ ਹੋਣਗੇ ਤਾਂ ਬੱਚਿਆਂ ‘ਚ ਖੇਡਾਂ ਪ੍ਰਤੀ ਦਿਲਚਸਪੀ ਕਿਥੋਂ ਪੈਦਾ ਹੋਵੇਗਾ। ਜਿਲ੍ਹੇ ‘ਚ ਫਿਜ਼ੀਕਲ ਐਜੂਕੇਸ਼ਨ ਦੇ ਟੀਚਰਾਂ ਦੇ ਕਈ ਅਹੁਦੇ ਖਾਲੀ ਹਨ।
ਸਰਕਾਰ ਖਿਡਾਰੀਆਂ ਨੂੰ ਬੇਹਤਰ ਸਹੂਲਤਾਂ ਦੇਣ ਦੀ ਗੱਲ ਕਰ ਰਹੀ ਹੈ ਪਰ ਸਕੂਲ ਅੰਡਰ-14 ਦੀ ਖੇਡ ਟੀਮਾਂ ਬਣਾਉਣ ‘ਚ ਵੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਪੀ. ਟੀ., ਡੀ. ਪੀ. (ਡਾਇਰੈਕਟਰ ਇਨ ਫਿਜ਼ੀਕਲ ਐਜੂਕੇਸ਼ਨ) ਤੇ ਲੈਕਚਰਾਰ ਦੇ ਅਹੁਦੇ ਖਾਲੀ ਹਏ ਹਨ। ਜਿਲ੍ਹੇ ‘ਚ ਪੀ.ਟੀ. ਦੇ ਕੁੱਲ 264 ਅਹੁਦੇ ਹਨ ਜਿਨ੍ਹਾਂ ‘ਚੋਂ 138 ਅਹੁਦੇ ਖਾਲੀ ਹਨ। ਡੀ. ਪੀ. ਦੇ ਕੁੱਲ 205 ਅਹੁਦੇ ਹਨ ਜਿਨ੍ਹਾਂ ਵਿਚੋਂ 166 ਖਾਲੀ ਹਨ। ਲੈਕਚਰਾਰ ਦੇ 61 ਅਹੁਦਿਆਂ ‘ਚੋਂ 10 ਖਾਲੀ ਹਨ। ਡੀ.ਈ. ਓ. ਸੈਕੰਡਰੀ ਹਰਿੰਦਰਪਾਲ ਨੇ ਕਿਹਾ ਕਿ ਫਿਜ਼ੀਕਲ ਐਜੂਕੇਸ਼ਨ ਦੇ ਟੀਚਰਾਂ ਦੇ ਅਹੁਦੇ ਖਾਲੀ ਹਨ। ਟੀਚਰਾਂ ਦੇ ਖਾਲੀ ਅਹੁਦਿਆਂ ਦੀ ਸੂਚੀ ਸਿੱਖਿਆ ਵਿਭਾਗ ਚੰਡੀਗੜ੍ਹ ਨੂੰ ਭੇਜੀ ਜਾ ਚੁੱਕੀ ਹੈ। ਫਿਲਹਾਲ ਅਜੇ ਕੋਵਿਡ-19 ਕਾਰਨ ਵਾਇਰਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਟੀਚਰਾਂ ਦੀ ਭਰਤੀ ਦਾ ਕੰਮ ਰੁਕਿਆ ਪਿਆ ਹੈ। ਆਉਣ ਵਾਲੇ ਮਹੀਨਿਆਂ ‘ਚ ਖਾਲੀ ਪਏ ਫਿਜ਼ੀਕਲ ਐਜੂਕੇਸ਼ਨਾਂ ਦੇ ਸਿੱਖਿਅਕਾਂ ਦੇ ਅਹੁਦੇ ਭਰੇ ਜਾਣਗੇ।