Out of 4 :ਫਿਲੌਰ ਦੇ ਪਿੰਡ ਅਕਲਪੁਰ ਵਿਖੇ ਕਲ ਸ਼ਾਮ ਲਗਭਗ 7.45 ਵਜੇ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਦੋ ਬਾਈਕਾਂ ‘ਤੇ ਸਵਾਰ 4 ਲੜਕੇ ਸ਼ੱਕੀ ਹਾਲਤ ਵਿਚ ਪਿੰਡ ਵਿਚ ਦਾਖਲ ਹੋਏ। ਬਾਈਕ ਦੀ ਸੀਟ ਕੋਲ ਲੁਕੋ ਕੇ ਰੱਖੇ ਤੇਜ਼ਧਾਰ ਹਥਿਆਰ ਦੇਖ ਕੇ ਇਕ ਨੌਜਵਾਨ ਨੇ ਪਿੰਡ ਵਾਸੀਆਂ ਨੂੰ ਸੂਚਿਤ ਕੀਤਾ ਜਿਸ ਤੋਂ ਬਾਅਦ ਲੋਕਾਂ ਨੇ ਬਾਹਰ ਨੌਜਵਾਨਾਂ ਨੂੰ ਘੇਰ ਲਿਆ। ਚਾਰ ਕੋਰੀਅਰ ਬੁਆਏ ਬਾਈਕ ‘ਤੇ ਕਿਸੇ ਨੂੰ ਨਸ਼ੀਲੇ ਪਦਾਰਥਾਂ ਦੀ ਡਲਿਵਰੀ ਦੇਣ ਜਾ ਰਹੇ ਸੀ। ਪਿੰਡ ਵਿਚ ਆਉਣ ਦਾ ਕਾਰਨ ਪੁੱਛਣ ‘ਤੇ ਬਾਈਕ ‘ਤੇ ਆਏ ਸਮਗਲਰ ਨੇ ਪਿੰਡ ਵਾਸੀ ਅਮਨਦੀਪ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਬਾਈਕ ਦਾ ਟਾਇਰ ਫਟਣ ਨਾਲ ਦੋ ਸਮਗਲਰ ਗੰਭੀਰ ਤੌਰ ‘ਤੇ ਜ਼ਖਮੀ ਹੋ ਗਏ। ਪਿੱਛਾ ਕਰ ਰਹੇ ਪਿੰਡ ਵਾਸੀਆਂ ਨੇ ਦੋਵਾਂ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਉਸ ਕੋਲੋਂ ਬਰਾਮਦ ਬੈਗ ‘ਚੋਂ ਪੁਲਿਸ ਨੇ ਵੱਡੀ ਮਾਤਰਾ ਵਿਚ ਨਸ਼ੀਲਾ ਪਦਾਰਥ ਮਿਲਿਆ ਹੈ। ਥਾਣਾ ਇੰਚਾਰਜ ਮੁਖਤਿਆਰ ਸਿੰਘ ਨੇ ਕਿਹਾ ਕਿ ਕੁੱਲ ਕਿੰਨਾ ਨਸ਼ਾ ਮਿਲਿਆ ਹੈ ਇਸ ਬਾਰੇ ਅਜੇ ਪੁਖਤਾ ਜਾਣਕਾਰੀ ਨਹੀਂ ਮਿਲਸਕੀ ਹੈ।
ਪਿੰਡ ਵਿਚ ਨਸ਼ਾ ਸਮਗਲਰਾਂ ਨੂੰ ਦੇਖਣ ਤੋਂ ਬਾਅਦ ਜਦੋਂ ਅਮਨਦੀਪ ਨੇਗੱਲ ਕੀਤੀ ਤਾਂ ਬਾਈਕ ਦੇ ਪਿੱਛੇ ਬੈਠੇ ਸਮਗਲਰ ਨਾਲ ਮਨੀ ਨੇ ਉਸਦੇ ਸਿਰ ‘ਤੇ ਵਾਰ ਕਰ ਦਿਤਾ। ਇਸ ਤੋਂ ਬਾਅਦ ਸਮਗਲਰ ਪਿੰਡ ਨੰਗਲ ਵਲ ਭੱਜੇ। ਪਿੰਡ ਦੇ ਲੜਕਿਆਂ ਨੇ ਆਪਣੀ ਬਾਈਕ ‘ਤੇ ਪਿੱਛਾ ਕੀਤਾ ਤਾਂਸਮਗਲਰ ਗੋਰਾਇਆ ਵਲ ਨਿਕਲ ਗਏ। ਇਸਦੌਰਾਨ ਸਮਗਲਰਾਂ ਨੇ ਪਿੱਛਾ ਕਰਕੇ ਪਿੰਡ ਵਾਸੀ ਨੌਜਵਾਨਾਂ ਦੇ ਬਾਈਕ ਨੂੰ ਧੱਕਾ ਦੇ ਕੇ ਡੇਗ ਦਿੱਤਾ ਜਿਸ ਨਾਲ ਜਗਦੀਸ਼ ਤੇ ਸੁਖਜੀਤ ਜ਼ਖਮੀ ਹੋ ਗਏ। ਕੁਝ ਦੂਰ ਜਾ ਕੇ ਸਮਗਲਰਾਂ ਦਾ ਬਾਈਕ ਦਾ ਟਾਇਰ ਫਟ ਗਿਆ। ਦੋ ਸਮਗਲਰ ਸੜਕ ਨਾਲ ਘਸੀਟਦੇ ਚਲੇ ਗਏ। ਹਾਦਸੇ ਵਿਚ ਗਾਂਧੀ ਪੁੱਤਰ ਕਾਲਾ ਨਿਵਾਸੀ ਕਤਪਾਲਾ ਨੂੰ ਕਾਫੀ ਸੱਟਾਂ ਵੱਜੀਆਂ ਹਨ। ਬਾਈਕ ਚਲਾ ਰਹੇ ਮਨੀਦਾ ਬਚਾਅ ਹੋ ਗਿਆ। ਦੋ ਹੋਰ ਬਾਈਕ ਸਵਾਰ ਫਰਾਰ ਹੋ ਗਏ। ਗਾਂਧੀ ਨੂੰ ਜਲੰਧਰ ਰੈਫਰ ਕੀਤਾ ਗਿਆ ਹੈ।