Panic button to : ਮੋਹਾਲੀ ਵਿਖੇ ਕ੍ਰਾਈਮ ਦੀਆਂ ਵਧ ਰਹੀਆਂ ਘਟਨਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੁਲਿਸ ਅਧਿਕਾਰੀਆਂ ਨੇ ਹੁਣ ਜਿਲ੍ਹੇ ਦੇ ਸਾਰੇ ਪ੍ਰਾਈਵੇਟ ਤੇ ਸਰਕਾਰੀ ਬੈਂਕਾਂ ਨੂੰ ਆਪਣੇ ਸੁਰੱਖਿਆ ਨਿਯਮਾਂ ਨੂੰ ਵਧਾਉਣ ਅਤੇ ਐਮਰਜੈਂਸੀ ਹਾਲਾਤਾਂ ਤੋਂ ਬਚਣ ਲਈ ਸਾਰੇ ਸਾਵਧਾਨੀ ਉਪਕਰਣ ਲਗਾਉਣ ਲਈ ਲੈਟਰ ਜਾਰੀ ਕਰ ਦਿੱਤਾ ਹੈ।
ਸੀਨੀਅਰ ਅਧਿਕਾਰੀਆਂ ਨੇ ਬੈਂਕ ਅਧਿਕਾਰੀਆਂ ਨੂੰ ਇਹ ਨਿਸ਼ਚਿਤ ਕਰਨ ਲਈ ਕਿਹਾ ਹੈ ਕਿ ਹਰੇਕ ATM ਦੇ ਬਾਹਰ ਸੁਰੱਖਿਆ ਗਾਰਡ ਜ਼ਰੂਰ ਹੋਣਾ ਚਾਹੀਦਾ ਹੈ ਤੇ ਜੇਕਰ ਸੁਰੱਖਿਆ ਗਾਰਡ ਰੱਖਣਾ ਸੰਭਵ ਨਹੀਂ ਤਾਂ ਉਨ੍ਹਾਂ ਨੂੰ ਘੱਟ ਤੋਂ ਘੱਟ ਸਹੀ ਬੈਕਅੱਪ ਜਾਂ ਲਾਈਵ ਫੀਡ ਨਾਲਸਹੀ ਸੀ. ਸੀ. ਟੀ. ਵੀ ਕੈਮਰੇ ਸਥਾਪਤ ਕਰਨੇ ਪੈਣਗੇ ਤਾਂ ਜੋ ਲੁਟੇਰੇ ਇਨ੍ਹਾਂ CCTV ਕੈਮਰਿਆਂ ਨੂੰ ਡੈਮੇਜ ਕਰਨ ਤੋਂ ਬਾਅਦ ਉਸਦੀ ਡੀ. ਵੀ. ਆਰ. ਵੀ ਲੈ ਜਾਂਦੇ ਹਨ ਤੇ ਪੁਲਿਸ ਨੂੰ ਲਾਈਵ ਫੀਡ ਵਿਚ ਮਦਦ ਮਿਲ ਸਕੇ। ਪੁਲਿਸ ਵਲੋਂ ਉਨ੍ਹਾਂ ਨੂੰ ਸਹੀ ਇੰਸਟਾਲ ਸਿਸਟਮ ਸਥਾਪਤ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੀਨੀਅਰ ਅਧਿਕਾਰੀਆਂ ਨੇ ਬੈਂਕ ਮੈਨੇਜਰਾਂ ਨੂੰ ਲਿਖਤ ਕਿਹਾ ਹੈ ਕਿ ਸਾਰੇ ਬੈਂਕ ਅਧਿਕਾਰੀ ਆਪਣੇ-ਆਪਣੇ ਬੈਂਕਾਂ ‘ਚਪੈਨਿਕ ਬਟਨ ਸਥਾਪਤ ਕਰਨ ਤਾਂ ਜੋ ਲੁੱਟ ਤੇ ਚੋਰੀ ਦੀਆਂ ਘਟਨਾਵਾਂ ਨੂੰ ਘੱਟ ਕੀਤਾ ਜਾ ਸਕੇ।
ਇਸ ਬਟਨ ਨੂੰ ਸਕਿਓਰਿਟੀ ਸਿਸਟਮ ਤੋਂ ਇਲਾਵਾ ਬੈਂਕ ਮੈਨੇਜਰ ਦੇ ਫੋਨ ਤੇ ਸਬੰਧਤ ਪੁਲਿਸ ਸਟੇਸ਼ਨ ਨਾਲ ਕਨੈਕਟ ਕੀਤਾ ਜਾਵੇਗਾ ਤਾਂ ਕਿ ਜਦੋਂਠ ਕਦੇ ਵੀ ਬੈਂਕ ‘ਚ ਚੋਰੀ ਵਰਗੇ ਹਾਲਾਤ ਬਣ ਜਾਣ ਤਾਂ ਇਸ ਪੈਨਿਕ ਬਟਨ ਰਾਹੀਂ ਪੁਲਿਸ ਨੂੰ ਜਲਦ ਹੀ ਪਤਾ ਲੱਗ ਜਾਵੇ। ਪੈਨਿਕ ਬਟਨ ਲਈ ਆਈ.ਟੀ. ਐਕਸਪਰਟ ਦੀ ਟੀਮ ਕੰਮ ਕਰ ਰਹੀ ਹੈ ਜਿਸ ਨੂੰ ਤਿਆਰ ਕਰਨ ਤੋਂ ਬਾਅਦ ਡੈਮੋ ਦਿੱਤਾ ਜਾਵੇਗਾ।