PAP railway overbridge : ਜਿਲ੍ਹਾ ਜਲੰਧਰ ਵਿਖੇ ਸ਼ਹਿਰ ਦੇ ਅੰਦਰ ਤੋਂ ਟ੍ਰੈਫਿਕ ਨੂੰ ਅੰਮ੍ਰਿਤਸਰ-ਜੰਮੂ ਹਾਈਵੇ ਨਾਲ ਮਿਲਾਉਣ ਲਈ ਜ਼ਰੂਰੀ ਪੀ. ਏ. ਪੀ. ਰੇਲਵੇ ਓਵਰਬ੍ਰਿਜ (ਆਰ. ਓ. ਬੀ.) 8 ਦੀ ਬਜਾਏ 7 ਲੇਨ ਦਾ ਬਣਾਇਆ ਜਾਵੇਗਾ। ਸ਼ਹਿਰ ਤੋਂ ਬਾਹਰ ਜਾਣ ਲਈ ਮੌਜੂਦਾ ਚਾਰ ਲੇਨ ਬ੍ਰਿਜ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਸ਼ਹਿਰ ਵਿੱਚ ਦਾਖਲ ਹੋਣ ਲਈ ਵੱਖ ਤੋਂ ਇੱਕ ਤਿੰਨ ਲੇਨ ਓਵਰਬ੍ਰਿਜ ਬਣਾਇਆ ਜਾਵੇਗਾ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ (ਐੱਨ. ਐੱਚ. ਏ. ਆਈ.) ਵਲੋਂ ਰੇਲਵੇ ਓਵਰਬ੍ਰਿਜ ਨੂੰ 7 ਲੇਨ ਬਣਾਉਣ ਲਈ ਡਿਜ਼ਾਈਨ ਤਿਆਰ ਕਰਕੇ ਰੇਲਵੇ ਨੂੰ ਭਿਜਵਾ ਦਿੱਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ ਪੀ. ਏ. ਪੀ. ਰੇਲਵੇ ਓਵਰਬ੍ਰਿਜ ਨੂੰ 8 ਲੇਨ ਬਣਾਏ ਜਾਣ ‘ਤੇ ਵਿਚਾਰ ਕੀਤਾ ਜਾ ਰਿਹਾ ਸੀ।
ਜਲੰਧਰ ਸ਼ਹਿਰ ਤੋਂ ਅੰਮ੍ਰਿਤਸਰ ਵੱਲ ਜਾਣ ਵਾਲੇ ਰਸਤੇ ‘ਤੇ ਫੋਰ ਲੇਨ ਆਵਾਜਾਈ ਉਪਲਬਧ ਹੋਵੇਗੀ ਜਿਸ ਨਾਲ ਸ਼ਹਿਰ ਦੇ ਅੰਦਰ ਤੋਂ ਆਉਣ ਵਾਲਾ ਟ੍ਰੈਫਿਕ ਆਸਾਨੀ ਨਾਲ ਹਾਈਵੇ ‘ਤੇ ਪ੍ਰਵੇਸ਼ ਕਰ ਸਕੇਗਾ। ਸ਼ਹਿਰ ਦੇ ਅੰਦਰ ਹਿੱਸੇ ਨਾਲ ਆਵਾਜਾਈ ਨੂੰ ਹਾਈਵੇ ਨਾਲ ਮਿਲਾਉਣ ਵਾਲੀ ਪੀਏਪੀ ਸਰਵਿਸ ਲੇਨ ਮਾਰਚ 2019 ਦੌਰਾਨ ਪੀਏਪੀ ਫਲਾਈਓਵਪ ਖੋਲ੍ਹੇ ਜਾਣ ਦੇ ਸਿਰਫ 6 ਘੰਟੇ ਦੇ ਅੰਦਰ ਹੀ ਬੰਦ ਕਰ ਦੇਣਾ ਪਈ ਸੀ ਕਿਉਂਕਿ ਜਿਸ ਥਾਂ ‘ਤੇ ਟ੍ਰੈਫਿਕ ਹਾਈਵੇ ‘ਤੇ ਪ੍ਰਵੇਸ਼ ਕਰ ਰਿਹਾ ਸੀ ਉਥੇ ਫਗਵਾੜਾ ਵੱਲੋਂ ਆਉਣ ਵਾਲੇ ਵਾਲੇ ਵਾਹਨਾਂ ਨਾਲ ਟਕਰਾਉਣਾ ਸ਼ੁਰੂ ਹੋ ਗਿਆ ਸੀ। ਸਰਵਿਸ ਲੇਨ ਬੰਦ ਕਰ ਦਿੱਤੇ ਜਾਣ ਕਾਰਨ ਮੌਜੂਦਾ ਸਮੇਂ ‘ਚ ਸ਼ਹਿਰ ਦਾ ਟ੍ਰੈਫਿਕ ਰਾਮਾ ਮੰਡੀ ਜਾਣ ਨੂੰ ਮਜਬੂਰ ਹੈ ਤੇ ਉਥੋਂ ਯੂ-ਟਰਨ ਲੈ ਕੇ ਵਾਪਸ ਪੀਏਪੀ ਫਲਾਈਓਵਰ ‘ਤੇ ਚੜ੍ਹਦਾ ਹੈ।
NHAI ਵਲੋਂ ਮਿਲੀ ਜਾਣਕਾਰੀ ਮੁਤਾਬਕ ਪੀਏਪੀ ਰੇਲਵੇ ਓਵਰਬ੍ਰਿਜ ਦਾ ਤਿੰਨ ਲੇਨ ਵਾਲਾ ਨਵਾਂ ਹਿੱਸਾ ਗੁਰੂ ਨਾਨਕਪੁਰਾ ਦੀ ਬਜਾਏ ਬੀਬੀਐੱਮਬੀ ਹਾਲ ਵੱਲ ਬਣਾਇਆ ਜਾਵੇਗਾ। ਇਸ ਲਈ ਬਿਜਲੀ ਦੀਆਂ ਹਾਈਪਰਟੈਂਸ਼ਨ ਤਾਰਾਂ ਨੂੰ ਹਟਾਉਣਾ ਪਵੇਗਾ। ਜਲੰਧਰ-ਪਾਨੀਪਤ ਸਿਕਸ ਲਾਈਨ ਹਾਈਵੇ ਦੇ ਨਿਰਮਾਣ ਐੱਨ. ਐੱਚ. ਏ. ਆਈ. ਦੇ ਅੰਬਾਲਾ ਪ੍ਰਾਜੈਕਟ ਡਾਇਰੈਕਟਰ ਦਫਤਰ ਵੱਲੋਂ ਹੀ ਕਰਵਾਇਆ ਜਾ ਰਿਹਾ ਸੀ ਪਰ ਪੀਏਪੀ ਰਾਮਾਮੰਡੀ ਨੂੰ ਚੌੜਾ ਕਰਨ ਦੇ ਪ੍ਰਾਜੈਕਟ ਨੂੰ ਤੇਜ਼ ਰਫਤਾਰ ਨਾਲ ਚਲਾਉਣ ਲਈ ਇਸ ਹਿੱਸਾ ਦਾ ਕੰਮ ਐੱਨ. ਐੱਚ. ਏ. ਆਈ. ਦੇ ਜਲੰਧਰ ਪ੍ਰਾਜੈਕਟ ਡਾਇਰੈਕਟਰ ਦਫਤਰ ਨੂੰ ਸੌਂਪਿਆ ਗਿਆ ਹੈ ਜਿਸ ਨਾਲ ਨਿੱਜੀ ਕੰਪਨੀ ਤੋਂ ਪੀਏਪੀ ਰਾਮਾਮੰਡੀ ਵਿਚਾਰ ਨਿਰਮਾਣ ਸ਼ੁਰੂ ਕਰਵਾ ਦਿੱਤਾ ਗਿਆ ਹੈ।