PAU opens ‘Plant : ਪੰਜਾਬ ਐਗਰੀਕਲਚਰਲ ਯੂਨੀਵਰਿਸਟੀ ਨੇ ਇਕ ਵੱਖਰਾ ਹੀ ਪ੍ਰਯੋਗ ਕੀਤਾ ਹੈ। ਯੂਨੀਵਰਸਿਟੀ ਨੇ ਆਪਣੇ ਕੈਂਪਸ ‘ਚ ਪੌਦਿਆਂ ਦੇ ਰੋਗਾਂ ਦਾ ਇਲਾਜ ਕਰਨ ਲਈ ਹਸਪਤਾਲ ਖੋਲ੍ਹਿਆ ਹੈ। ਇਸ ਨੂੰ ਪੌਦ ਰੋਗ ਹਸਪਤਾਲ ਦਾ ਨਾਂ ਦਿੱਤਾ ਗਿਆ ਹੈ ਤੇ ਅੰਗਰੇਜ਼ੀ ਵਿਚ ਇਸ ਨੂੰ ਪਲਾਂਟ ਕਲੀਨਿੰਕ ਨਾਂ ਦਿੱਤਾ ਗਿਆ ਹੈ। ਹਸਪਤਾਲ ਦੇ ਇੰਚਾਰਜ ਪੌਦਾ ਰੋਗ ਮਾਹਿਰ ਤੇ ਨਿਰਦੇਸ਼ਕ ਡਾ. ਸੁਰਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਪਲਾਂਟ ਕਲੀਨਿਕ ਖੋਲ੍ਹਣ ਦਾ ਉਨ੍ਹਾਂ ਦਾ ਮੁੱਖ ਉਦੇਸ਼ ਸੀ ਕਿ ਜਿਸ ਤਰ੍ਹਾਂ ਦੂਜੇ ਸਾਰੇ ਕੰਮਾਂ ਵਾਸਤੇ ਵੱਖ-ਵੱਖ ਹਸਪਤਾਲ ਹੁੰਦੇ ਹਨ ਉਸੇ ਤਰ੍ਹਾਂ ਫਸਲਾਂ ਦੀਆਂ ਬੀਮਾਰੀਆਂ ਲਈ ਵੀ ਹਸਪਤਾਲ ਹੋਣਾ ਚਾਹੀਦਾ ਹੈ।
ਇਥੇ ਕਿਸਾਨਾਂ ਦੀ ਹਰ ਤਰ੍ਹਾਂ ਦੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਤੇ ਇਸ ਲਈ ਹਸਪਤਾਲ ਵਿਚ ਚਾਰ ਮਾਹਿਰ ਬਿਠਾਏ ਜਾਣਗੇ। ਹਸਪਤਾਲ ਯੂਨੀਵਰਿਸਟੀ ਦੇ ਗੇਟ ਨੰਬਰ ਇਕ ਤੋਂ ਅੰਦਰ ਜਾ ਕੇ ਘੰਟਾਘਰ ਸਥਾਪਤ ਕੀਤਾ ਗਿਆ ਹੈ। ਇਥੇ ਕੋਈ ਵੀ ਕਿਸਾਨ ਛੁੱਟੀ ਵਾਲੇ ਦਿਨ ਨੂੰ ਛੱਡ ਕੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤਕ ਫਸਲੀ ਬੀਮਾਰੀ ਸਬੰਧੀ ਹੱਲ ਪਾ ਸਕਦਾ ਹੈ। ਕਿਸਾਨ ਨਾ ਸਿਰਫ ਪੌਦਿਆਂ ਦੇ ਰੋਗਾਂ ਨਾਲ ਸਬੰਧਤ ਸਗੋਂ ਮਿੱਟੀ, ਬਾਗਵਾਨੀ ਤੇ ਸਬੰਧਤ ਬੀਮਾਰੀਆਂ ਨੂੰ ਲੈ ਕੇ ਵੀ ਹੱਲ ਕਰ ਸਕਦੇ ਹਨ।
ਡਾ. ਥਿੰਦ ਨੇ ਦੱਸਿਆ ਕਿ ਕੋਰੋਨਾ ਕਾਰਨ ਕਿਸਾਨ ਯੂਨੀਵਰਸਿਟੀ ਤਕ ਨਹੀਂ ਆ ਸਕਦੇ ਤਾਂ ਘਰ ਬੈਠੇ ਹੀ ਸਮੱਸਿਆ ਦਾ ਹੱਲ ਪਾ ਸਕਦੇ ਹਨ। ਉਨ੍ਹਾਂ ਨੂੰ ਮੋਬਾਈਲ ਨਾਲ ਪੌਦੇ ਜਾਂ ਉਸ ਦੇ ਪੱਤੇ ਦਾ ਫੋਟੋ ਲੈ ਕੇ ਉਸ ਨੂੰ ਵ੍ਹਟਸਐਪ ਨੰਬਰ ‘ਤੇ ਭੇਜਣਾ ਹੈ। ਡਾਕਟਰ ਫੋਟੋ ਦੇਖਣ ਤੋਂ ਬਾਅਦ ਵ੍ਹਟਸਐਪ ਨੰਬਰ ਰਾਹੀਂ ਹੀ ਕਿਸਾਨ ਨੂੰ ਜਵਾਬ ਦੇ ਦੇਣਗੇ। ਨਾਲ ਹੀ ਜੇਕਰ ਕਿਸੇ ਕਿਸਾਨ ਕੋਲ ਸਮਾਰਟ ਫੋਨ ਨਹੀਂ ਹੈ ਤਾਂ ਉਹ ਲੈਂਡਲਾਈਨ ਨੰਬਰ 0161-92401960 ਜਾਰੀ ਕੀਤਾ ਗਿਆ ਹੈ। ਉਥੇ ਫੋਨ ਚੁੱਕਣ ਵਾਲੇ ਨੂੰ 417 ਨੰਬਰ ‘ਤੇ ਗੱਲ ਕਰਵਾਉਣ ਲਈ ਕਹੋ। ਇਸ ਤੋਂ ਬਾਅਦ ਕਿਸਾਨ ਦੀ ਸਿੱਧੇ ਗੱਲ ਪੌਦਾ ਰੋਗ ਹਸਪਤਾਲ ਦੇ ਡਾਕਟਰਾਂ ਨਾਲ ਹੋਵੇਗੀ। ਇਸ ਦੇ ਨਾਲ ਹੀ ਕਿਸਾਨ ਈ-ਮੇਲ plantclinic@pau.edu ‘ਤੇ ਫੋਟੋ ਭੇਜ ਕੇ ਸਮੱਸਿਆ ਦਾ ਹੱਲ ਪਾ ਸਕਦੇ ਹਨ।