People in Punjab : ਸ਼ੁੱਕਰਵਾਰ ਦੀ ਸ਼ੁਰੂਆਤ ਵੀ ਹੁਮਸ ਭਰੀ ਗਰਮੀ ਨਾਲ ਹੋਈ ਹੈ। ਸਵੇਰ ਦਾ ਜ਼ਿਆਦਾਤਰ ਤਾਪਮਾਨ 31 ਡਿਗਰੀ ਸੈਲਸੀਅਸ ਹੋਣ ਦੇ ਬਾਵਜੂਦ ਲੋਕ ਗਰਮੀ ਤੇ ਪਸੀਨੇ ਨਾਲ ਭਰੇ ਰਹੇ। ਸੂਰਜ ਦੀਆਂ ਤੇਜ਼ ਕਿਰਣਾਂ ਨੇ ਲੋਕਾਂ ਦੀ ਪ੍ਰੇਸ਼ਾਨੀ ਨੂੰ ਹੋਰ ਵਧਾ ਦਿੱਤਾ ਹੈ। ਇਹ ਕਾਰਨ ਹੈ ਕਿ ਤਾਪਮਾਨ ਘੱਟ ਹੋਣ ਦੇ ਬਾਵਜੂਦ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਮੀਂਹ ਤੇ ਆਸਮਾਨ ਵਿਚ ਬੱਦਲ ਛਾਏ ਰਹਿਣ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਸਕਦੀ ਹੈ।
ਹਫਤੇ ਦੀ ਸ਼ੁਰੂਆਤ ਹੀ ਤੇਜ਼ ਧੁੱਪ ਨਾਲ ਹੋਈ ਸੀ। ਮੰਗਲਵਾਰ ਨੂੰ ਦੇਰ ਰਾਤ ਹੋਏ ਮੀਹ ਤੋਂ ਬਾਅਦ ਤਾਪਮਾਨ 39 ਡਿਗਰੀ ਸੈਲਸੀਅਸ ਤੋਂ ਡਿਗ ਕੇ 32 ਡਿਗਰੀ ਤਕ ਰਹਿ ਗਿਆ। ਮੀਂਹ ਦੇ ਦੋ ਦਿਨ ਬਾਅਦ ਵੀ ਤਾਪਮਾਨ ਤਾਂ ਘੱਟ ਹੈ ਪਰ ਤਾਪਮਾਨ ਘੱਟ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਗਰਮੀ ਤੋਂ ਰਾਹਤਨਹੀਂ ਮਿਲੀ ਹੈ। ਮਾਨਸੂਨ ਦੇ ਆਉਣ ਨਾਲ ਇਸ ਵਾਰ ਉਮਸ ਵਧੀ ਹੈ ਜਿਸ ਕਾਰਨ ਚਿਹਰੇ ‘ਤੇ ਮਾਸਕ ਪਹਿਨ ਕੇ ਬਾਹਰ ਨਿਕਲਣ ‘ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੌਸਮ ਵਿਭਾਗ ਦੇ ਅੰਦਾਜ਼ੇ ਮੁਤਾਬਕ ਅਗਲੇ ਪੂਰੇ ਹਫਤੇ ਆਸਮਾਨ ਵਿਚ ਬੱਦਲ ਛਾਏ ਰਹਿਣ ਨਾਲ ਮੌਸਮ ਸੁਹਾਵਣਾ ਬਣਿਆ ਰਹੇਗਾ ਜਿਸ ਨਾਲ ਤਾਪਮਾਨ ਘਟੇਗਾ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।