PM Modi’s meeting : ਭਾਰਤ ਦੇ ਚੀਨ ਦੇ ਫੌਜੀਆਂ ਵਿਚ ਸੋਮਵਾਰ ਨੂੰ ਗਲਵਾਨ ਘਾਟੀ ਵਿਚ ਹੋਈ ਖੂਨੀ ਸੰਘਰਸ਼ ਵਿਚ ਦੇਸ਼ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਤਣਾਅ ਤੋਂ ਬਾਅਦ ਤੋਂ ਦੇਸ ਵਿਚ ਗੁੱਸੇ ਦਾ ਮਾਹੌਲ ਹੈ ਅਤੇ ਚੀਨ ਨੂੰ ਸਖਤ ਜਵਾਨ ਦੇਣ ਦੀ ਆਵਾਜ਼ ਉਠਾਈ ਜਾ ਰਹੀ ਹੈ। ਚੀਨ ਵਿਵਾਦ ਨੂੰ ਲੈ ਕੇ ਚਰਚਾ ਕਰਨ ਲਈ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਦੀ ਬੈਠਕ ਬੁਲਾਈ ਹੈ ਜਿਸ ਵਿਚ ਰਾਜਨੀਤਕ ਦਲਾਂ ਦੇ ਪ੍ਰਧਾਨ ਸ਼ਾਮਲ ਹੋਣਗੇ।
ਇਸ ਬੈਠਕ ਵਿਚ ਚੀਨ ਨੂੰ ਲੈ ਕੇ ਜਾਰੀ ਵਿਵਾਦ ਅਤੇ ਮੌਜੂਦਾ ਹਾਲਾਤ ‘ਤੇ ਚਰਚਾ ਕੀਤੀ ਜਾਵੇਗੀ। ਬੈਠਕ ਸ਼ਾਮ 5 ਵਜੇ ਹੋਵੇਗੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਐੱਨ. ਸੀ. ਪੀ. ਮੁਖੀ ਸ਼ਰਦ ਪਵਾਰ ਸਮੇਤ ਕਈ ਦਿੱਗਜ਼ ਨੇਤਾ ਇਸ ਬੈਠਕ ਵਿਚ ਹਿੱਸਾ ਲੈਣਗੇ ਪਰ ਕੁਝ ਰਾਜਨੀਤ ਦਲਾਂ ਨੂੰ ਸੱਦਾ ਨਹੀਂ ਮਿਲਿਆ ਹੈ ਜਿਸ ਕਾਰਨ ਵਿਵਾਦ ਵੀ ਹੋ ਰਿਹਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਬੈਠਕ ਤੋਂ ਪਹਿਲਾਂ ਸਾਰੇ ਮੁੱਖ ਪਾਰਟੀਆਂ ਦੇ ਪ੍ਰਧਾਨਾਂ ਨਾਲ ਫੋਨ ‘ਤੇ ਗੱਲ ਕੀਤੀ ਤੇ ਚਰਚਾ ਕੀਤੀ। ਇਸ ਬੈਠਕ ਵਿਚ ਕੁੱਲ 17 ਰਾਜਨੀਤਕ ਦਲਾਂ ਦੇ ਪ੍ਰਤੀਨਿਧੀ ਸ਼ਾਮਲ ਹੋ ਸਕਦੇ ਹਨ। ਮੀਟਿੰਗ ਵਿਚ ਸੋਨੀਆ ਗਾਂਧੀ, ਐੱਮ. ਕੇ. ਸਟਾਲਿਨ, ਐੱਨ. ਚੰਦਰਬਾਬੂ ਨਾਇਡੂ, ਜਗਨ ਰੈੱਡੀ, ਸ਼ਰਦ ਪਵਾਰ, ਨਿਤਿਸ਼ ਕੁਮਾਰ, ਡੀ. ਰਾਜਾ, ਸੀਤਾਰਾਮ ਯੇਚੁਰੀ ਪਟਨਾਇਕ, ਕੇ. ਚੰਦਰ ਸ਼ੇਖਰਰਾਓ, ਮਮਤਾ ਬੈਨਰਜੀ, ਸੁਖਬੀਰ ਬਾਦਲ, ਚਿਰਾਗ ਪਾਸਵਾਨ, ਉਧਵ ਠਾਕਰੇ, ਅਖਿਲੇਸ਼ ਯਾਦਵ, ਹੇਮੰਤ ਸੋਰੇਨ ਤੇ ਮਾਇਆਵਤੀ ਆਦਿ ਹਾਜ਼ਰ ਹੋਣਗੇ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਬੁਲਾਈ ਗਈ ਬੈਠਕ ਤੋਂ ਪਹਿਲਾਂ ਹੀ ਵਿਵਾਦ ਹੋ ਗਿਆ ਹੈ। ਆਮ ਆਦਮੀ ਪਾਰਟੀ ਵਲੋਂ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਦੇ ਚਾਰ ਸੰਸਦ ਮੈਂਬਰ ਹਨ ਰਾਜ ਸਭਾ ਵਿਚ ਵੀ ਪ੍ਰਤੀਨਿਧੀ ਹੈ ਪਰ ਉਨ੍ਹਾਂ ਨੂੰ ਸੱਦਾ ਨਹੀਂ ਦਿੱਤਾ ਗਿਆ ਦੂਜੇ ਪਾਸੇ ਰਾਸ਼ਟਰੀ ਜਨਤਾ ਦਲ ਨੂੰ ਵੀ ਸੱਦਾ ਨਹੀਂ ਮਿਲਿਆ ਤੇ ਤੇਜਸਵੀ ਯਾਦਵ ਵੀ ਆਪਣਾ ਰੋਸ ਜ਼ਾਹਿਰ ਕਰ ਰਹੇ ਹਨ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਜਿਹੜੀਆਂ ਪਾਰਟੀਆਂ ਦੇ ਲੋਕ ਸਭਾ ਵਿਚ ਪੰਜ ਤੋਂ ਵਧ ਸੰਸਦ ਮੈਂਬਰ ਹਨ ਉਨ੍ਹਾੰ ਨੂੰ ਇਸ ਬੈਠਕ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ ਦੂਜੇ ਪਾਸੇ ਟੀ. ਡੀ. ਪੀ. ਨੂੰ ਚਾਰ ਸੰਸਦ ਮੈਂਬਰ ਹੋਣ ਦੇ ਬਾਵਜੂਦ ਸੱਦਾ ਮਿਲਿਆ ਹੈ। 15 ਜੂਨ ਦੀ ਰਾਤ ਨੂੰ ਗਲਵਾਨ ਘਾਟੀ ਵਿਚ ਭਾਰਤੀ ਜਵਾਨ ਚੀਨੀ ਫੌਜੀਆਂ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਚੀਨ ਨੇ ਹਮਲਾ ਕਰ ਦਿੱਤਾ। ਇਸ ਦੌਰਾਨ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਨੂੰ ਲੈ ਕੇ ਦੇਸ਼ ਵਿਚ ਗੁੱਸਾ ਹੈ। ਰਾਹੁਲ ਗਾਂਧੀ-ਸੋਨੀਆ ਗਾਂਧੀ ਸਮੇਤ ਦੇਸ਼ ਦੇ ਕਈ ਵਿਰੋਧੀ ਧਿਰ ਦੇ ਨੇਤਾਵਾਂ ਨੇ ਸਰਕਾਰ ਨੂੰ ਸਪੱਸ਼ਟ ਜਵਾਬ ਦੇਣ ਨੂੰ ਕਿਹਾ ਸੀ।