ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ 9 ਵੰਦੇ ਭਾਰਤ ਟਰੇਨਾਂ ਨੂੰ ਹਰੀ ਝੰਡੀ ਦਿਖਾਉਣਗੇ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਦੱਖਣੀ ਮੱਧ ਰੇਲਵੇ ਦੀਆਂ ਦੋ ਸੇਵਾਵਾਂ ਵੀ ਲਾਂਚ ਕਰਨਗੇ। ਇਸ ਦੌਰਾਨ ਪ੍ਰਧਾਨ ਮੰਤਰੀ ਵਰਚੁਅਲ ਮਾਧਿਅਮ ਰਾਹੀਂ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚਕਾਰ ਰੇਲ ਸੇਵਾਵਾਂ ਦਾ ਉਦਘਾਟਨ ਕਰਨਗੇ। ਉਦਘਾਟਨ ਸਮਾਰੋਹ ਵਿੱਚ ਕੇਂਦਰੀ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਵੀ ਮੌਜੂਦ
ਰਹਿਣਗੇ।
pmmodi flagoff 9vande bharat
ਵੰਦੇ ਭਾਰਤ ਰੇਲ ਸੇਵਾ ਕਾਚੀਗੁੜਾ-ਯਸ਼ਵੰਤਪੁਰ ਰੂਟ ‘ਤੇ ਚੱਲਣ ਵਾਲੀਆਂ ਹੋਰ ਰੇਲ ਗੱਡੀਆਂ ਦੇ ਮੁਕਾਬਲੇ ਘੱਟੋ-ਘੱਟ ਯਾਤਰਾ ਸਮੇਂ ਦੇ ਨਾਲ ਦੋਵਾਂ ਸ਼ਹਿਰਾਂ ਵਿਚਕਾਰ ਸਭ ਤੋਂ ਤੇਜ਼ ਰੇਲਗੱਡੀ ਹੋਵੇਗੀ। ਇਸ ਵਿੱਚ 530 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਹੈ। ਵੰਦੇ ਭਾਰਤ ਵਿਜੇਵਾੜਾ-ਐਮਜੀਆਰ ਚੇਨਈ ਕੇਂਦਰੀ ਮਾਰਗ ‘ਤੇ ਪਹਿਲੀ ਅਤੇ ਸਭ ਤੋਂ ਤੇਜ਼ ਰੇਲਗੱਡੀ ਵੀ ਹੋਵੇਗੀ। ਬੰਗਾਲ ਨੂੰ ਪਟਨਾ-ਹਾਵੜਾ, ਰਾਂਚੀ-ਹਾਵੜਾ ਅਤੇ ਹਾਵੜਾ-ਕੋਲਕਾਤਾ ਰੂਟਾਂ ‘ਤੇ ਦੋ ਹੋਰ ਵੰਦੇ ਭਾਰਤ ਟਰੇਨਾਂ ਵੀ ਮਿਲਣਗੀਆਂ। ਰੇਲਵੇ ਨੇ ਪਟਨਾ-ਝਾਝਾ-ਅਸਨੋਲ-ਬਰਦਵਾਨ-ਹਾਵੜਾ ਮੇਨ ਲਾਈਨ ਦੇ ਟ੍ਰੈਕ ਨੂੰ ਮਜ਼ਬੂਤ ਕਰਕੇ ਪਟਨਾ-ਹਾਵੜਾ ਰੂਟ ‘ਤੇ ਸੈਮੀ-ਹਾਈਸਪੀਡ ਟਰੇਨਾਂ
ਚਲਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਵੀਡੀਓ ਲਈ ਕਲਿੱਕ ਕਰੋ -:
ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ
ਅਧਿਕਾਰੀਆਂ ਮੁਤਾਬਕ ਪਟਨਾ-ਹਾਵੜਾ ਅਤੇ ਰਾਂਚੀ-ਹਾਵੜਾ ਮਾਰਗਾਂ ਲਈ ਨਵੇਂ ਰੇਕਾਂ ‘ਚ 25 ਵਾਧੂ ਸਹੂਲਤਾਂ ਹੋਣਗੀਆਂ। ਇਸ ਰੂਟ ‘ਤੇ ਟਰੇਨ 535 ਕਿਲੋਮੀਟਰ ਦੀ ਦੂਰੀ ਲਗਭਗ ਛੇ ਘੰਟੇ 30 ਮਿੰਟਾਂ ‘ਚ ਤੈਅ ਕਰੇਗੀ। ਪ੍ਰਧਾਨ ਮੰਤਰੀ ਮੋਦੀ ਨੇ 15 ਫਰਵਰੀ 2019 ਨੂੰ ਦਿੱਲੀ-ਵਾਰਾਨਸੀ ਵਿਚਕਾਰ ਪਹਿਲੀ ਵੰਦੇ ਭਾਰਤ ਰੇਲਗੱਡੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਸੀ।