Police arrested two : ਜਲੰਧਰ : ਅੱਧੀ ਰਾਤ ਨੂੰ ਅਫੀਮ ਦੀ ਸਮਗਲਿੰਗ ਕਰ ਰਹੇ ਰਾਜਸਥਾਨ ਦੇ ਭੀਲਵਾੜਾ ਤੋਂ ਆਏ ਦੋ ਸਮੱਗਲਰਾਂ ਨੂੰ ਪੁਲਿਸ ਨੇ ਆਦਮਪੁਰ ਤੋਂ ਫੜ ਲਿਆ। ਉਨ੍ਹਾਂ ਤੋਂ ਪੁਲਿਸ ਨੂੰ ਇੱਕ ਕਿਲੋ ਅਫੀਮ ਬਰਾਮਦ ਹੋਈ, ਜੋ ਸਟੀਲ ਦੇ ਡੱਬੇ ‘ਚ ਲਿਆਈ ਗਈ ਸੀ। ਦੋਸ਼ੀਆਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਉਹ ਅਫੀਮ ਇਥੇ ਕਿਸ ਨੂੰ ਸਪਲਾਈ ਕਰਨ ਜਾ ਰਹੇ ਸਨ।
ਆਦਮਪੁਰ ਥਾਣੇ ਦੇ ASI ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਗਲਵਾਰ ਤੇ ਬੁੱਧਵਾਰ ਦੀ ਅ4ਦੀ ਰਾਤ ਨੂੰ ਉਹ ਗਸ਼ਤ ਕਰ ਰਹੇ ਸਨ। ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਖੁਰਦਪੁਰ ਨਹਿਰ ਪੁਲੀ ‘ਤੇ ਪੁੱਜੀ ਤਾਂ ਉਨ੍ਹਾਂ ਨੇ ਆਦਮਪੁਰ ਤੋਂ ਭੋਗਪੁਰ ਵੱਲ ਦੋ ਲੋਕ ਪੈਦਲ ਜਾਂਦੇ ਦਿਖਾਈ ਦਿੱਤੇ। ਪੁਲਿਸ ਪਾਰਟੀ ਰੁਕੀ ਜਿਸ ਨੂੰ ਦੇਖ ਕੇ ਉਹ ਘਬਾਰ ਗਏ ਅਤੇ ਆਪਣੇ ਹੱਥ ‘ਚ ਫੜਿਆ ਲਿਫਾਫਾ ਨਹਿਰ ‘ਚ ਸੁੱਟ ਦਿੱਤਾ ਤੇ ਖੇਤਾਂ ਵੱਲ ਭੱਜਣ ਲੱਗੇ। ਉਨ੍ਹਾਂ ਨੇ ਸ਼ੱਕ ਹੋਣ ‘ਤੇ ਪੁਲਿਸ ਪਾਰਟੀ ਦੇ ਦੂਜੇ ਮੈਂਬਰਾਂ ਨੂੰ ਵੀ ਆਵਾਜ਼ ਲਗਾਈ ਤੇ ਉਸ ਦਾ ਪਿੱਛਾ ਕੀਤਾ। ਥੋੜ੍ਹੀ ਦੂਰੀ ‘ਤੇ ਜਾ ਕੇ ਪੁਲਿਸ ਨੇ ਦੋਵਾਂ ਨੂੰ ਕਾਬੂ ਕਰ ਲਿਆ।
ਪੁੱਛਗਿਛ ‘ਚ ਦੋਸ਼ੀਆਂ ਦੀ ਪਛਾਣ ਰਾਜਸਥਾਨ ਦੇ ਭੀਲਵਾੜਾ ਜਿਲ੍ਹੇ ਦੇ ਥਾਣਾ ਬਿਗੌਤ ਦੇ ਪਿੰਡ ਜੋਜਣਾ ਦੇ ਰਹਿਣ ਵਾਲੇ ਅੰਬਾ ਲਾਲ ਜਾਟ ਅਤੇ ਭੀਲਵਾੜਾ ਦੇ ਹੀ ਪਿੰਡ ਬਾਊੜੀ ਦੇ ਰਹਿਣ ਵਾਲੇ ਜੀਵਰਾਜ ਜਾਟ ਦੇ ਤੌਰ ‘ਤੇ ਹੋਈ ਹੈ। ਪੁਲਿਸ ਨੇ ਦੋਵਾਂ ਨੂੰ ਹਿਰਾਸਤ ‘ਚ ਲੈ ਕੇ ਉਨ੍ਹਾਂ ਵੱਲੋਂ ਸੁੱਟੀ ਭਾਰੀ ਚੀਜ਼ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਘਾਹ ‘ਚ ਪਿਆ ਪਲਾਸਟਿਕ ਦੇ ਲਿਫਾਫੇ ‘ਚ ਪੁਲਿਸ ਨੂੰ ਉਸ ਦੇ ਅੰਦਰੋਂ ਸਟੀਲ ਦਾ ਡੱਬਾ ਮਿਲਿਆ। ਜਾਂਚ ‘ਚ ਸਾਹਮਣੇ ਆਇਆ ਕਿ ਇਹ ਅਫੀਮ ਹੈ ਜਿਸ ਨੂੰ ਉਹ ਅੱਗੇ ਸਪਲਾਈ ਕਰਨ ਲਈ ਜਾ ਰਹੇ ਸਨ। ਪੁਲਿਸ ਨੇ ਉਸ ਨੂੰ ਜ਼ਬਤ ਕਰਕੇ ਦੋਵੇਂ ਦੋਸ਼ੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦਾ ਕੇਸ ਦਰਜ ਕਰਕੇ ਗ੍ਰਿਫਤਾਰ ਕਰ ਲਿਆ।