Police officer raped : ਮਲੋਟ ਵਿਖੇ ਇਕ ਪੁਲਿਸ ਮੁਲਾਜ਼ਮ ਖਿਲਾਫ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਜਬਰ ਜਨਾਹ ਕਰਨ ਦੇ ਦੋਸ਼ ਵਿਚ ਕੇਸ ਦਰਜ ਕੀਤਾ ਗਿਆ ਹੈ। ਪੀੜਤ ਕੁੜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਸ ਦੀ 2017 ਵਿਚ ਫੇਸਬੁੱਕ ਜ਼ਰੀਏ ਮਲੋਟ ਦੇ ਗੁਲਸ਼ਨ ਸ਼ਰਮਾ ਪੁੱਤਰ ਸੋਮ ਨਾਥ ਵਾਸੀ ਬੁਰਜਾ ਰੋਡ, ਸਰਕਾਰੀ ਹਸਪਤਾਲ ਦੇ ਪਿੱਛੇ, ਜੋ ਕਿ ਪੰਜਾਬ ਪੁਲਿਸ ਦਾ ਕਰਮਚਾਰੀ ਹੈ, ਨਾਲ ਦੋਸਤੀ ਹੋਈ ਸੀ। ਫਿਰ ਦੋਵਾਂ ਦਾ ਆਪਸ ਵਿਚ ਪਿਆਰ ਹੋ ਗਿਆ। ਪੰਜਾਬ ਪੁਲਿਸ ਦੇ ਇਸ ਕਰਮਚਾਰੀ ਨੇ ਪਹਿਲਾਂ ਕੁੜੀ ਨਾਲ ਵਿਆਹ ਕਰਨ ਦਾ ਝਾਂਸਾ ਦਿੱਤਾ ਤੇ 8 ਜੁਲਾਈ 2018 ਨੂੰ ਉਸ ਨੂੰ ਮਲੋਟ ਵਿਖੇ ਬੁਲਾਇਆ ਅਤੇ ਉਥੇ ਇਕ ਗੈਸਟ ਵਿਖੇ ਉਸ ਨਾਲ ਜਬਰ ਜਨਾਹ ਕੀਤਾ ਜਿਸ ਕਾਰਨ ਉਹ ਗਰਭਵਤੀ ਹੋ ਗਈ ਤੇ ਜਦੋਂ ਪੀੜਤ ਕੁੜੀ ਨੇ ਵਿਆਹ ਕਰਨ ਬਾਰੇ ਪੁੱਛਿਆ ਤਾਂ ਪੁਲਿਸ ਮੁਲਾਜ਼ਮ ਦਾ ਕਹਿਣਾ ਸੀ ਕਿ ਪਹਿਲਾਂ ਉਹ ਆਪਣੇ ਕੈਰੀਅਰ ਬਣਾ ਲਵੇ। ਫਿਰ ਅਸੀਂ ਵਿਆਹ ਕਰਾਂਗੇ।
![Police officer raped](https://dailypost.in/wp-content/uploads/2020/07/rape-4.jpg)
ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਕੁੜੀ ਦਾ ਗਰਭਪਾਤ ਵੀ ਕਰਵਾ ਦਿੱਤਾ ਤੇ ਬਾਅਦ ਵਿਚ ਜਦੋਂ ਕੁੜੀ ਨੇ ਪੁਲਿਸ ਮੁਲਾਜ਼ਮ ਨੂੰ ਫੋਨ ਕੀਤਾ ਤਾਂ ਉਸ ਨੇ ਫੋਨ ਚੁੱਕਣਾ ਬੰਦ ਕਰ ਦਿੱਤਾ ਤੇ ਉਸ ਦਾ ਨੰਬਰ ਵੀ ਬਲਾਕ ਕਰ ਦਿੱਤਾ ਜਿਸ ਤੋਂ ਕੁੜੀ ਨੂੰ ਸ਼ੱਕ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਉਸ ਦਾ ਸਰੀਰਕ ਸ਼ੋਸ਼ਣ ਕੀਤਾ ਗਿਆ ਹੈ। ਇਸ ਲਈ ਪੀੜਤਾ ਕੁੜੀ ਵਲੋਂ ਗੁਲਸ਼ਨ ਸ਼ਰਮਾ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।