Powercom cracks down : ਜਲੰਧਰ : ਪਾਵਰਕਾਮ ਨੇ ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾਵਾਂ ‘ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਬਿਜਲੀ ਚੋਰੀ ਕਰਨ ਵਾਲਿਆਂ ਦੀ ਜਾਣਕਾਰੀ ਗੁਪਤ ਲੋਕਾਂ ਵਲੋਂ ਦਿੱਤੀ ਜਾ ਰਹੀ ਹੈ। ਪਾਵਰਕਾਮ ਇਨ੍ਹਾਂ ਗੁਪਤ ਲੋਕਾਂ ਦੇ ਨਾਂ ਵੀ ਗੁਪਤ ਰੱਖ ਰਿਹਾ ਹੈ। ਉਹ ਪਾਵਰਕਾਮ ਨੂੰ ਸ਼ਿਕਾਇਤ ਫੋਨ ਰਾਹੀਂ ਕਰਦੇ ਹਨ ਤੇ ਇਸ ਤੋਂ ਬਾਅਦ ਪਾਵਰਕਾਮ ਦੀ ਟੀਮ ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾ ਦੇ ਨਾਲ ਪੂਰੇ ਏਰੀਆ ਦੇ ਬਿਜਲੀ ਮੀਟਰ ਚੈੱਕ ਕਰਨ ਦੀ ਮੁਹਿੰਮ ਸ਼ੁਰੂ ਹੋ ਜਾਂਦੀ ਹੈ।
ਟੀਮ ਨੇ ਬਿਜਲੀ ਮੀਟਰ ਚੈੱਕ ਕਰਨ ਲਈ ਵੱਖ-ਵੱਖ ਏਰੀਆ ‘ਚ ਆਪਣਾ ਦਬਾਅ ਬਣਾਇਆ ਹੋਇਆ ਹੈ। ਉਨ੍ਹਾਂ ‘ਚੋਂ ਜ਼ਿਆਦਾਤਰ ਫੋਨ ਗੁਪਤ ਲੋਕਾਂ ਦੇ ਹੀ ਆਏ ਹੁੰਦੇ ਹਨ। ਫਿਲਹਾਲ ਪਾਵਰਕਾਮ ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। 17 ਅਗਸਤ ਨੂੰ 2321 ਕਨੈਕਸ਼ਨ ਚੈੱਕ, 214 ਚੋਰੀ ਤੇ 41.49 ਲੱਖ ਰੁਪਏ ਜੁਰਮਾਨਾ, 21 ਅਗਸਤ ਨੂੰ 250 ਬਿਜਲੀ ਮੀਟਰ ਚੈੱਕ, 20 ਚੋਰੀ ਤੇ 7.50 ਲੱਖ ਜੁਰਮਾਨਾ, 25 ਅਗਸਤ ਨੂੰ ਪਾਵਰਕਾਮ ਟੀਮ ਨੇ 300 ਬਿਜਲੀ ਮੀਟਰ ਚੈੱਕ ਕੀਤੇ, 15 ਚੋਰੀ ਦੇ ਕੇਸ ਫੜੇ, 6.50 ਲੱਖ ਜੁਰਮਾਨਾ, 27 ਨੂੰ 350 ਕੁਨੈਕਸ਼ਨ ਚੈੱਕ, 18 ਚੋਰੀ ਕੇਸ ਤੇ 5.70 ਲੱਖ ਜੁਰਮਾਨਾ, 29 ਨੂੰ ਦੁਆਬਾ ਰਿਜਨ ‘ਚ 6510 ਕੁਨੈਕਸ਼ਨ ਚੈੱਕ, 147 ਕੇਸ ਚੋਰੀ, 50.52 ਲੱਖ ਜੁਰਮਾਨਾ ਕੀਤਾ ਗਿਆ।
ਪਾਵਰਕਾਮ ਦੇ ਨਾਰਥ ਚੀਫ ਇੰਜੀਨੀਅਰ ਜੈਨ ਇੰਦਰ ਦਾਨੀਆ ਨੇ ਦੱਸਿਆ ਕਿ ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾਂ ਖਿਲਾਫ ਸ਼ਿਕੰਜਾ ਕੱਸਿਆ ਜਾ ਰਿਹਾ ਹੈ. ਬਿਜਲੀ ਚੋਰੀ ਕਰਨ ਵਾਲੇ ਉਪਭੋਗਤਾਂ ਦੀਆਂ ਸ਼ਿਕਾਇਤਾਂ ਗੁਪਤ ਲੋਕ ਦੇ ਰਹੇ ਹਨ ਤੇ ਇਨ੍ਹਾਂ ਲੋਕਾਂ ਦੇ ਨਾਵਾਂ ਨੂੰ ਗੁਪਤ ਰੱਖ ਕੇ ਕਾਰਵਾਈ ਕੀਤੀ ਜਾ ਰਹੀ ਹੈ।