Powercom takes stern : ਹੁਸ਼ਿਆਰਪੁਰ : ਬਿਜਲੀ ਵਿਭਾਗ ਵਲੋਂ ਹੁਣ ਬਿੱਲਾਂ ਦੀ ਅਦਾਇਗੀ ਨਾ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਪਾਵਰਕਾਮ ਨੇ ਕਿਹਾ ਕਿ ਕਮਰਸ਼ੀਅਲ ਤੇ ਸਰਕਾਰੀ ਵਿਭਾਗ ਵਲੋਂ ਬਿਲ ਦੀ ਪੇਮੈਂਟ ਨਾ ਕਰਨ ‘ਤੇ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖਪਤਕਾਰਾਂ ਵਲੋਂ ਸਮੇਂ ‘ਤੇ ਬਿਜਲੀ ਬਿਲ ਦੀ ਅਦਾਇਗੀ ਕਰ ਦਿੱਤੀ ਜਾਂਦੀ ਹੈ ਜਦੋਂ ਕਿ ਸਰਕਾਰੀ ਵਿਭਾਗਾਂ ਵਲੋਂ ਇਸ ਵਿਚ ਦੇਰੀ ਕੀਤੀ ਜਾ ਰਹੀ ਹੈ। ਪਾਵਰਕਾਮ ਨੇ ਕਿਹਾ ਕਿ ਹੁਣ ਬਿਜਲੀ ਬਿੱਲਾਂ ਵਿਚ ਕੁਤਾਹੀ ਕਰਨ ਵਾਲੇ ਕਿਸੇ ਵੀ ਵਿਭਾਗ ਨੂੰ ਬਖਸ਼ਿਆ ਨਹੀਂ ਜਾਵੇਗਾ।
ਹੁਸ਼ਿਆਰਪੁਰ ਪਾਵਰਕਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰੀ ਵਿਭਾਗਾਂ ਦਾ ਇਸ ਸਮੇਂ 196 ਕਰੋੜ ਰੁਪਏ ਦਾ ਬਕਾਇਆ ਹੈ, ਜਿਸ ਤੋਂ ਤੰਗ ਆ ਕੇ ਪਾਵਰਕਾਮ ਵਲੋਂ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ ਗਏ ਹਨ। ਸਰਕਾਰੀ ਵਿਭਾਗ ਦੇ 40 ਡਿਫਾਲਟਰਾਂ ਕੋਲੋਂ 49.92 ਲੱਖ ਰੁਪਏ ਜਮ੍ਹਾ ਹਨ ਅਤੇ ਘਰੇਲੂ 240 ਡਿਫਾਲਟਰਾਂ ਤੋਂ 48 ਲੱਖ ਰੁਪਏ ਪਾਵਰਕਾਮ ਦੇ ਬਕਾਏ ਪਏ ਹੋਏ ਹਨ। ਇਨ੍ਹਾਂ ਸਾਰੇ ਵਿਭਾਗਾਂ ਨੂੰ ਪਾਵਰਕਾਮ ਵਲੋਂ ਵਾਰ-ਵਾਰ ਨੋਟਿਸ ਵੀ ਭੇਜੇ ਜਾ ਰਹੇ ਹਨ ਪਰ ਫਿਰ ਵੀ ਇਨ੍ਹਾਂ ਵਲੋਂ ਬਿਜਲੀ ਦੇ ਭੁਗਤਾਨ ਨੂੰ ਵਿਭਾਗਾਂ ਵਲੋਂ ਹਲਕੇ ਵਿਚ ਲਿਆ ਜਾ ਰਿਹਾ ਹੈ। ਸਰਕਾਰੀ ਵਿਭਾਗ ਉਹ ਸਿੱਧੇ ਤੌਰ ‘ਤੇ ਲੋਕਾਂ ਨਾਲ ਜੁੜੇ ਹੁੰਦੇ ਹਨ ਜਿਸ ਕਾਰਨ ਪਾਵਰਕਾਮ ਉਨ੍ਹਾਂ ਨਾਲ ਸਖਤ ਵਤੀਰਾ ਵੀ ਨਹੀਂ ਅਪਨਾ ਸਕਦੇ।
ਪਾਵਰਕਾਮ ਵਲੋਂ ਹੁਣ ਜ਼ਰੂਰੀ ਸੇਵਾਵਾਂ ਨੂੰ ਛੱਡ ਕੇ ਬਾਕੀਆਂ ਦੇ ਕੁਨੈਕਸ਼ਨਾਂ ਨੂੰ ਕੱਟਿਆ ਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 60 ਸਰਕਾਰੀ ਤੇ 1323 ਗੈਰ-ਸਰਕਾਰੀ ਡਿਫਾਲਟਰਾਂ ਨੂੰ ਪਾਵਰਕਾਮ ਵਲੋਂ ਚਿਤਾਵਨੀ ਵੀ ਦਿੱਤੀ ਗਈ ਹੈ। ਸਿਰਫ ਵਾਟਰ ਸਪਲਾਈ ਵਲੋਂ ਪਾਵਰਕਾਮ ਦੇ 18261 ਲੱਖ ਰੁਪਏ ਬਕਾਏ ਹਨ ਤੇ ਸਿਹਤ ਵਿਭਾਗ ਦੇ 557 ਲੱਖ ਇਸੇ ਤਰ੍ਹਾਂ ਰੈਵੇਨਿਊ ਵਿਭਾਗ ਦੇ 98.86 ਲੱਖ ਰੁਪਏ ਦੇਣਏ ਬਾਕੀ ਹਨ।