Prasar Bharti has : ਪ੍ਰਸਾਰ ਭਾਰਤੀ ਨੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਲਈ ਹੈ। ਲੌਕਡਾਊਨ ਤੇ ਕਰਫਿਊ ਦਾ ਸਭ ਤੋਂ ਵਧ ਅਸਰ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ‘ਤੇ ਪਿਆ ਹੈ। ਪ੍ਰਸਾਰ ਭਾਰਤੀ ਨੇ ਰੋਜ਼ਾਨਾ ਜਲੰਧਰ ਦੂਰਦਰਸ਼ਨ ‘ਤੇ ਸਵੇਰੇ 9 ਤੋਂ 4 ਵਜੇ ਤਕ ਕਲਾਸਾਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਲਾਭ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਨ ਵਾਲੇ 45 ਲੱਖ ਲੋਕਾਂ ਨੂੰ ਮਿਲ ਸਕਦਾ ਹੈ।
ਸੂਬਾ ਸਰਕਾਰ ਵਲੋਂ ਨਿੱਜੀ ਸਕੂਲਾਂ ਵਾਂਗ ਪਹਿਲਾਂ Zoom ਐਪ ‘ਤੇ ਕਲਾਸਾਂ ਲਗਾਉਣ ਬਾਰੇ ਸੋਚਿਆ ਜਾ ਰਿਹਾ ਸੀ ਪਰ ਇਸ ਵਿਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿਉਂਕਿ ਕਈ ਪਿੰਡਾਂ ਵਿਚ ਇੰਟਰਨੈਟ ਦੀ ਸਪੀਡ ਦੀ ਸਮੱਸਿਆ ਆ ਰਹ ੀਸੀ ਤੇ ਕਈ ਪਰਿਵਾਰਾਂ ਵਿਚ ਸਮਾਰਟ ਫੋਨ ਦੀ ਸਹੂਲਤ ਨਹੀਂ ਸੀ ਤੇ ਕਈ ਇੰਟਰਨੈਟ ਪੈਕ ਵੀ ਨਹੀਂ ਲੈ ਪਾ ਰਹੇ ਸਨ। ਜ਼ੂਮ ਐਪ ਲਈ ਹਾਈ ਸਪੀਡ ਇੰਟਰਨੈਟ ਦੀ ਲੋੜ ਹੁੰਦੀ ਹੈ। ਸਿੱਖਿਆ ਨੂੰ ਘਰ-ਘਰ ਪਹੁੰਚਾਉਣ ਲਈ ਪੰਜਾਬ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਪਾਇਲਟ ਨੇ ਪ੍ਰਾਜੈਕਟ ਤਿਆਰ ਕੀਤਾ ਤੇ ਇਸ ਸਬੰਧ ਵਿਚ ਉਨ੍ਹਾਂ ਨੇ ਪ੍ਰਸਾਰ ਭਾਰਤੀ ਨਾਲ ਗੱਲਬਾਤ ਕੀਤੀ। ਲਗਭਗ ਹਰ ਘਰ ਵਿਚ ਟੈਲੀਵਿਜ਼ਨ ਹੁੰਦਾ ਹੈ ਤੇ ਹਰੇਕ ਵਿਦਿਆਰਥੀ ਪ੍ਰਸਾਰ ਭਾਰਤੀ ਰਾਹੀਂ ਆਪਣੀ ਸਿੱਖਿਆ ਜਾਰੀ ਰੱਖ ਸਕਦਾ ਹੈ। ਦੂਰਦਰਸ਼ਨ ਨੇ ਪੰਜਾਬ ਸਰਕਾਰ ਨੂੰ ਸਵੇਰੇ 9 ਤੋਂ ਲੈ ਕੇ 2 ਵਜੇ ਤਕ ਦਾ ਸਮਾਂ ਦਿੱਤਾ ਸੀ ਪਰ ਇਸ ਦੀ ਸਫਲਤਾ ਨੂੰ ਦੇਕ ਕੇ ਹੁਣ ਸਮਾਂ 9 ਵਜੇ ਤੋਂ ਲੈ ਕੇ 4 ਵਜੇ ਤਕ ਦਿੱਤਾ ਗਿਆ ਹੈ।
ਦੂਰਦਰਸ਼ਨ ਦੇ ਇੰਚਾਰਜ ਪੁਨੀਤ ਸਹਿਗਲ ਦਾ ਕਹਿਣਾ ਹੈ ਕਿ ਪ੍ਰਸਾਰ ਭਾਰਤੀ ਦਾ ਇਹ ਇਕ ਚੰਗਾ ਉਪਰਾਲਾ ਹੈ। ਇਸ ਨਾਲ ਪਿੰਡਾਂ ਤੋਂ ਵੀ ਚਿੱਠੀਆਂ ਆ ਰਹੀਆਂ ਹਨ ਜਿਸ ਵਿਚ ਲੋਕ ਕਲਾਸਾਂ ਦਾ ਪ੍ਰਸ਼ੰਸਾ ਕਰ ਰਹੇ ਹਨ। ਲੌਕਡਾਊਨ ਵਿਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇਣਾ ਇਕ ਚੁਣੌਤੀ ਸੀ। ਇਸ ਨੂੰ ਪ੍ਰਸਾਰ ਭਾਰਤੀ ਤੇ ਪੰਜਾਬ ਸਿੱਖਿਆ ਵਿਭਾਗ ਨੇ ਸਫਲਤਾਪੂਰਵਕ ਪੂਰਾ ਕੀਤਾ ਹੈ।