Preparations for a major : ਯੂ. ਟੀ. ਪੁਲਿਸ ਵਿਭਾਗ ਵਲੋਂ ਥਾਣਾ ਇੰਚਾਰਜ ਵੱਡੇ ਪੱਧਰ ‘ਤੇ ਬਦਲਾਅ ਕਰਨ ਜਾ ਰਿਹਾ ਹੈ। ਵੀਰਵਾਰ ਰਾਤ ਤਕ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵਿਚ SHO ਦੇ ਤਬਾਦਲੇ ਅਤੇ ਨਵੀਂ ਪੋਸਟਿੰਗ ਨੂੰ ਲੈ ਕੇ ਚਰਚਾ ਹੋਈ। ਸੂਤਰਾਂ ਮੁਤਾਬਕ ਸਾਰੇ ਨਾਂ ਫਾਈਨਲ ਕਰਕੇ ਸੀਨੀਅਰ ਅਧਿਕਾਰੀਆਂ ਵਲੋਂ ਸ਼ੁੱਕਰਵਾਰ ਨੂੰ ਅਧਿਕਾਰਕ ਤੌਰ ‘ਤੇ ਐਲਾਨ ਕਰ ਦਿੱਤਾ ਜਾਵੇਗਾ। ਇਸ ਵਿਚ ਸੈਂਟਰ, ਸਾਊਥ ਅਤੇ ਈਸਟ ਡਵੀਜ਼ਨ ਤੇ ਥਾਣਾ ਇੰਚਾਰਜਾਂ ਦੇ ਫੇਰਬਦਲ ਸ਼ਾਮਲ ਹਨ। ਲਿਸਟ ਮੁਤਾਬਕ ਕਈ ਸਾਬਕਾ ਥਾਣਾ ਇੰਚਾਰਜਾਂ ਨੂੰ ਵਿਭਾਗ ਵਲੋਂ ਮੌਕਾ ਮਿਲ ਰਿਹਾ ਹੈ।
ਵੀ. ਪੀ. ਸਿੰਘ ਬਦਨੌਰ ਨੇ ਡੀ. ਜੀ. ਪੀ. ਸੰਜੇ ਬੇਨੀਵਾਲ ਨੂੰ 3 ਦਿਨਾਂ ਵਿਚ ਸਾਰੇ ਐੱਸ. ਐੱਚ. ਓ. ਨੂੰ ਬਦਲਣ ਦੇ ਹੁਕਮ ਦਿੱਤੇ ਸਨ। ਰਿਸ਼ਵਤ ਕਾਂਡ ਵਿਚ ਸ਼ਹਿਰ ਦੀ ਕਾਨੂੰਨ ਵਿਵਸਥਾ ਨੂੰ ਸੰਭਾਲਣ ਵਾਲਿਆਂ ਦੇ ਨਾਂ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ। ਸ਼ਹਿਰ ਵਿਚ ਅਨਲਾਕ-1 ਤੋਂ ਪਹਿਲਾਂ ਤੇ ਬਾਅਦ ਵਿਚ ਤਿੰਨ ਦਿਨਾਂ ਦੇ ਵਿਚ-ਵਿਚ ਸੈਕਟਰ-33 ਅਤੇ ਸੈਕਟਰ-9 ਵਿਚ ਠੇਕੇ ਦੇ ਸਾਹਮਣੇ ਹੋਏ ਗੋਲੀ ਕਾਂਡ ਤੋਂ ਬਾਅਦ ਪ੍ਰਸ਼ਾਸਨ ਵੀ. ਪੀ. ਸਿੰਘ ਬਦਨੌਰ ਨੇ ਡੀ. ਜੀ. ਪੀ. ਤੋਂ ਕਾਨੂੰਨ ਵਿਵਸਥਾ ‘ਤੇ ਸਵਾਲ ਕੀਤਾ ਗਿਆ ਸੀ। ਇਸੇ ਨੂੰ ਧਿਆਨ ਵਿਚ ਰੱਖਦੇ ਹੋਏ ਤੁਰੰਤ ਇਹ ਕਾਰਵਾਈ ਕੀਤੀ ਗਈ।
ਮਨੀਮਾਜਰਾ ਵਿਚ ਇੰਚਾਰਜ ਦਾ ਸਾਬਕਾ ਮਹਿਲਾ ਐੱਸ. ਐੱਚ. ਓ. ਜਸਵਿੰਦ ਕੌਰ ਤੇ ਮਲੋਇਆ ਥਾਣੇ ਵਿਚ ਤਾਇਨਾਤ 3 ਕਾਂਸਟੇਬਲਾਂ ਖਿਲਾਫ ਰਿਸ਼ਵਤ ਲੈਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਵੀ. ਪੀ. ਸਿੰਘ ਬਦਨੌਲ ਨੇ ਨਾਰਾਜ਼ਗੀ ਪ੍ਰਗਟਾਈ ਤੇ ਡੀ. ਜੀ. ਪੀ. ਸੰਜੇ ਬੈਨੀਵਾਲ ਨੂੰ 3 ਦਿਨਾਂ ਵਿਚ ਸਾਰੇ ਐੱਸ. ਐੱਚ. ਓ. ਨੂੰ ਤਬਦੀਲ ਕਰਨ ਦੇ ਨਿਰਦੇਸ਼ ਦਿੱਤੇ ਹਨ।