Prime Minister Narendra : ਅੱਜ ਸੰਸਦ ‘ਚ ਵਿਰੋਧ ਦੇ ਬਾਵਜੂਦ ਤਿੰਨ ਖੇਤੀ ਆਰਡੀਨੈਂਸਾਂ ਨੂੰ ਪਾਸ ਕਰ ਦਿੱਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਭਾਰਤ ਦੇ ਖੇਤੀਬਾੜੀ ਇਤਿਹਾਸ ‘ਚ ਅੱਜ ਬਹੁਤ ਵੱਡਾ ਦਿਨ ਹੈ। ਸੰਸਦ ‘ਚ 3 ਖੇਤੀ ਆਰਡੀਨੈਂਸਾਂ ਨੂੰ ਪਾਸ ਕਰ ਦਿੱਤਾ ਗਿਆ ਹੈ ਤੇ ਇਨ੍ਹਾਂ ਦੇ ਪਾਸ ਹੋਣ ‘ਤੇ ਕਿਸਾਨ ਭਰਾਵਾਂ ਨੂੰ ਮੇਰੇ ਵੱਲੋਂ ਵਧਾਈਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਬਿੱਲਾਂ ਦੇ ਪਾਸ ਹੋਣ ਨਾਲ ਜਿਥੇ ਖੇਤੀਬਾੜੀ ਖੇਤਰ ‘ਚ ਬਦਲਾਅ ਆਵੇਗਾ ਸਗੋਂ ਇਨ੍ਹਾਂ ਨਾਲ ਕਰੋੜਾਂ ਕਿਸਾਨ ਮਜ਼ਬੂਤ ਹੋਣਗੇ।
ਨਰਿੰਦਰ ਮੋਦੀ ਨੇ ਹੋਰ ਦੱਸਿਆ ਕਿ ਪਿਛਲੇ ਕਈ ਦਹਾਕਿਆਂ ਤੋਂ ਕਿਸਾਨ ਭਰਾ ਬਹੁਤ ਸਾਰੇ ਬੰਧਨਾਂ ‘ਚ ਜਕੜੇ ਹੋਏ ਸਨ ਤੇ ਉਨ੍ਹਾਂ ਨੂੰ ਬਹੁਤ ਸਾਰੇ ਵਿਚੋਲਿਆਂ ਦੇ ਵਿੱਚੋਂ ਹੋ ਕੇ ਲੰਘਣਾ ਪੈਂਦਾ ਸੀ ਤੇ ਆਪਣੀ ਫਸਲ ਨੂੰ ਵੇਚਣਾ ਪੈਂਦਾ ਸੀ। ਅੱਜ ਜਿਹੜੇ ਬਿੱਲ ਸੰਸਦ ‘ਚ ਪਾਸ ਕੀਤੇ ਗਏ ਹਨ ਉਨ੍ਹਾਂ ਨਾਲ ਕਿਸਾਨਾਂ ਨੂੰ ਆਜ਼ਾਦੀ ਮਿਲੇਗੀ। ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਦੀ ਖੁਸ਼ਹਾਲੀ ‘ਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਖੇਤੀ ਖੇਤਰ ‘ਚ ਨਵੀਂ ਤਕਨੀਕ ਦੀ ਲੋੜ ਹੈ ਇਸੇ ਲਈ ਇਨ੍ਹਾਂ ਬਿੱਲਾਂ ਨੂੰ ਪਾਸ ਕੀਤਾ ਗਿਆ ਹੈ। ਇਸ ਨਾਲ ਕਿਸਾਨਾਂ ਦੀ ਉਪਜ ‘ਚ ਵੀ ਵਾਧਾ ਹੋਵੇਗਾ ਤੇ ਇਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਉਣਗੇ।