PSEB will take strict : ਕੋਰੋਨਾ ਕਾਲ ਵਿਚ ਵਿਦਿਆਰਥੀ ਆਪਣੀ ਪੜ੍ਹਾਈ ਨੂੰ ਲੈ ਕੇ ਪ੍ਰੇਸ਼ਾਨੀ ਵਿਚ ਹਨ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ PSEB ਦੀ ਇਕ ਡੇਟਸ਼ੀਟ ਨਾਲ ਸਾਰੇ ਵਿਦਿਆਰਥੀ ਪ੍ਰੇਸ਼ਾਨ ਹੋ ਗਏ ਹਨ। ਇਹ ਗੱਲ ਜਦੋਂ ਪੀ. ਐੱਸ. ਈ. ਵੀ. ਤਕ ਪੁੱਜੀ ਤਾਂ ਪਤਾਲੱਗਾ ਕਿ ਡੇਟਸ਼ੀਟ ਫਰਜ਼ੀ ਸੀ। ਹੁਣ ਬੋਰਡ ਸੋਸ਼ਲ ਮੀਡੀਆ ‘ਤੇ ਇਸ ਫਰਜ਼ੀ ਡੇਟਸ਼ੀਟ ਨੂੰ ਵਾਇਰਲ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਤਿਆਰੀ ਵਿਚ ਹੈ।
ਸੋਸ਼ਲ ਮੀਡੀਆ ‘ਤੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਤੇ 12ਵੀਂ ਕਲਾਸ ਦੀ ਫਰਜ਼ੀ ਡੇਟਸ਼ੀਟ ਜਾਰੀ ਹੋਣ ਨਾਲ ਵਿਦਿਆਰਥੀਆਂ ਵਿਚ ਖਲਬਲੀ ਮਚ ਗਈ। ਹਾਲਾਂਕਿ ਬਰੋਡ ਵਲੋਂ ਇਸ ਡੇਟਸ਼ੀਟ ਦਾ ਖੰਡਨ ਕੀਤਾ ਗਿਆ ਅਤੇ ਇਸ ਨੂੰ ਫਰਜ਼ੀ ਦੱਸਿਆ ਗਿਆ। ਬੋਰਡ ਇਸ ਫਰਜ਼ੀ ਡੇਟਸ਼ੀਟ ਨੂੰ ਲੈ ਸਪੱਸ਼ਟੀਕਰਨ ਤਿਆਰ ਕਰ ਰਿਹਾ ਹੈ। ਬੋਰਡ ਮੁਤਾਬਕ ਝੂਠੀ ਡੇਟਸ਼ੀਟ ਦੀ ਅਫਵਾਹ ਫੈਲਾਈ ਗਈ ਹੈ ਅਤੇ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਨ ਵਾਲਿਆਂ ਖਿਲਾਫ ਸ਼ਿਕਾਇਤ ਦਰਜ ਕੀਤੀ ਜਾਵੇਗੀ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਬੁਲਾਰੇ ਨੇ ਕਿਹਾ ਕਿ ਬੋਰਡ ਨੇ 8ਵੀਂ, 10ਵੀਂ ਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਕੋਈ ਡੇਟਸ਼ੀਟ ਜਾਰੀ ਨਹੀਂ ਕੀਤੀ ਹੈ। ਨਤੀਜਿਆਂ ਦੇ ਐਲਾਨ ਤੋਂ ਬਾਅਦ ਵਿਦਿਆਰਥੀ ਆਪਣੀਆਂ ਅਗਲੀਆਂ ਕਲਾਸਾਂ ਦੀ ਪੜ੍ਹਾਈ ਸ਼ੁਰੂ ਕਰ ਚੁੱਕੇ ਹਨ।
ਪੰਜਾਬ ਭਰ ਤੋਂ ਵਿਦਿਆਰਥੀਆਂ ਨੇ ਇਸ ਫਰਜ਼ੀ ਡੇਟਸ਼ੀਟ ਨੂੰ ਲੈ ਕੇ ਆਪਣੇ ਅਧਿਆਪਕਾਂ ਨਾਲ ਸੰਪਰਕ ਕੀਤਾ ਤਾਂ ਮਾਮਲਾ ਬੋਰਡ ਕੋਲ ਪੁੱਜਾ। ਬੋਰਡ ਸਕੂਲਾਂ ਜ਼ਰੀਏ ਸਟੂਡੈਂਟਸ ਨੂੰ ਇਸ ਡੇਟਸ਼ੀਟ ਦੇ ਫਰਜ਼ੀ ਹੋਣ ਦੀ ਜਾਣਕਾਰੀ ਦੇ ਰਿਹਾ ਹੈ। ਬੋਰਡ ਨੇ ਉਨ੍ਹਾਂ ਲੋਕਾਂ ਖਿਲਾਫ ਕਾਰਵਾਈ ਦੀ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੋ ਇਸ ਫਰਜ਼ੀ ਡੇਟਸ਼ੀਟ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਨ ਵਿਚ ਸ਼ਾਮਲ ਹਨ ਤੇ ਨਾਲ ਹੀ ਬੋਰਡ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਕਿਸੇ ਵੀ ਅਜਿਹੀ ਖਬਰ ‘ਤੇ ਵਿਸ਼ਵਾਸ ਨਾ ਕਰਨ ਤੇ ਜਾਗਰੂਕ ਰਹਿਣ।