PU is likely : ਚੰਡੀਗੜ੍ਹ : ਪੀ. ਯੂ. ‘ਚ ਮਾਰਚ ਮਹੀਨੇ ਤੋਂ ਹੀ ਹੋਸਟਲ ਬੰਦ ਪਏ ਹਨ। ਕੋਰੋਨਾ ਵਾਇਰਸ ਦੀ ਸ਼ਹਿਰ ‘ਚ ਦਸਤਕ ਦੇ ਨਾਲ ਹੀ ਪੀ. ਯੂ. ਪ੍ਰਸ਼ਾਸਨ ਨੇ ਵਿਦਿਆਰਥੀਆਂ ਨੂੰ ਘਰ ਜਾਣ ਦਾ ਨਿਰਦੇਸ਼ ਦਿੱਤਾ ਸੀ ਜਿਸ ਤੋਂ ਬਾਅਦ ਇੱਕ ਹਫਤੇ ‘ਚ ਹੀ ਲਗਭਗ 5000 ਵਿਦਿਆਰਥੀਆਂ ਨੇ ਹੋਸਟਲ ਨੂੰ ਅਲਵਿਦਾ ਕਿਹਾ ਸੀ। ਉਸ ਤੋਂ ਬਾਅਦ ਤੋਂ ਹੀ ਹੋਸਟਲ ਫੀਸ ਮੁਆਫ ਕਰਨ ਨੂੰ ਲੈ ਕੇ ਲਗਾਤਾਰ ਵਿਦਿਆਰਥੀ ਪੀ.ਯੂ. ਪ੍ਰਸ਼ਾਸਨ ਨਾਲ ਸੰਪਰਕ ਕਰ ਰਹੇ ਹਨ। ਵਿਦਿਆਰਥੀ ਨੇਤਾਵਾਂ ਤੋਂ ਲੈ ਕੇ ਵਿਦਿਆਰਥੀ ਸੰਗਠਨਾਂ ਤੱਕ ਨੇ ਹੋਸਟਲ ਫੀਸ ਮੁਆਫ ਕਰਨ ਨੂੰ ਲੈ ਕੇ ਮੈਮੋਰੰਡਮ ਸੌਂਪੇ ਹਨ ਪਰ ਹੁਣ ਤੱਕ ਹੋਸਟਲ ਫੀਸ ਮੁਆਫੀ ਨੂੰ ਲੈ ਕੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਜਲਦ ਹੀ ਇਸ ਮਾਮਲੇ ‘ਚ ਫੈਸਲਾ ਆਏਗਾ ਤੇ ਹੋਸਟਲਾਂ ‘ਚ ਰਹਿ ਰਹੇ 7000 ਤੋਂ ਵੱਧ ਵਿਦਿਆਰਥੀਆਂ ਨੂੰ ਫੀਸ ‘ਚ ਛੋਟ ਮਿਲ ਸਕਦੀ ਹੈ।
ਹੋਸਟਲ ਫੀਸ ਮੁਆਫੀ ਨੂੰ ਲੈਕੇ ਅਗਸਤ ਮਹੀਨੇ ‘ਚ ਕਮੇਟੀ ਦਾ ਗਠਨ ਹੋ ਚੁੱਕਾ ਹੈ। ਕਮੇਟੀ ਫੈਸਲਾ ਲੈਣ ਦੀ ਤਿਆਰੀ ‘ਚ ਜੁਟੀ ਹੋਈ ਹੈ। ਪੀ. ਯੂ. ਦੇ 20 ਹੋਸਟਲਾਂ ‘ਚ 7000 ਤੋਂ ਵੱਧ ਵਿਦਿਆਰਥੀ ਹਰ ਸਾਲ ਦਾਖਲ ਹੁੰਦੇ ਹਨ। ਪਿਛਲੇ ਸੈਸ਼ਨ ‘ਚ ਵੀ ਇੰਨੇ ਹੀ ਵਿਦਿਆਰਥੀਆਂ ਨੇ ਹੋਸਟਲ ‘ਚ ਹਿੱਸਾ ਲਿਆ। ਪੀ. ਯੂ. ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ਤੋਂ ਹੋਸਟਲ ਫੀਸ ਜਨਵਰੀ ਮਹੀਨੇ ‘ਚ ਹੀ ਵਸੂਲ ਲਈ ਗਈ ਸੀ। ਜਨਵਰੀ ਮਹੀਨੇ ‘ਚ ਹੀ ਜੂਨ ਤੱਕ ਦੀ ਫੀਸ ਵਿਦਿਆਰਥੀ ਜਮ੍ਹਾ ਕਰਵਾ ਚੁੱਕੇ ਹਨ। ਉਥੇ ਜੁਲਾਈ ਮਹੀਨੇ ‘ਚ ਕੈਂਪਸ ‘ਚ ਵੱਖਰਾ ਸੈਸ਼ਨ ਸ਼ੁਰੂ ਹੁੰਦਾ ਹੈ। ਇਸ ਸੈਸ਼ਨ ਦੀ ਹੋਸਟਲ ਫੀਸ ਪੀ. ਯੂ. ਵੱਖ ਤੋਂ ਲੈਂਦਾ ਹੈ।
ਇਸ ਵਾਰ ਕੋਰੋਨਾ ਕਾਰਨ ਜ਼ਿਆਦਾਤਰ ਵਿਦਿਆਰਥੀ ਆਪਣੇ ਘਰਾਂ ‘ਚ ਹੀ ਹਨ। ਕੁਝ ਹੀ ਵਿਦਿਆਰਥੀ ਹੋਸਟਲ ‘ਚ ਰਹਿ ਰਹੇ ਹਨ।ਇਸ ਵਿੱਚ ਪੀ. ਯੂ. ਨੇ ਹੁਕਮ ਜਾਰੀ ਕਰ ਦਿੱਤਾ ਕਿ ਵਿਦਿਆਰਥੀ ਪਹਿਲੇ ਸਮੈਸਟਰ ਦੀ ਫੀਸ ਜਮ੍ਹਾ ਕਰ ਦੇਵੇ। ਸੂਤਰਾਂ ਦਾ ਕਹਿਣਾ ਹੈ ਕਿ ਇਸੇ ਗੱਲ ਨੂੰ ਧਿਆਨ ‘ਚ ਰੱਖਦੇ ਹੋਏ ਪੀ. ਯੂ. ਪ੍ਰਸ਼ਾਸਨ ਹੋਸਟਲ ਫੀਸ ‘ਚ ਵਿਦਿਆਰਥੀਆਂ ਨੂੰ ਛੋਟ ਦੇਣ ਦੀ ਯੋਜਨਾ ਬਣਾਈ ਹੈ। ਵਿਦਿਆਰਥੀਆਂ ਨੂੰ 10 ਤੋਂ 20 ਫੀਸਦੀ ਕਿਰਾਏ ‘ਚ ਛੋਟ ਦਿੱਤੀ ਜਾ ਸਕਦੀ ਹੈ।