Punjab and Haryana : ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਦੀ ਸੁਰੱਖਿਆ ਡਿਊਟੀ ਵਿਚ ਤਾਇਨਾਤ ਪੰਜਾਬ ਪੁਲਿਸ ਦੇ ਕਾਂਸਟੇਬਲ ਦੀ ਸ਼ੱਕੀ ਹਾਲਾਤਾਂ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਕਾਂਸਟੇਬਲ ਨੇ PGI ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਨਜੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਮ੍ਰਿਤਕ ਦੇਹ ਮੋਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਸੈਕਟਰ-3 ਥਾਣਾ ਦੀ ਪੁਲਿਸ ਜਾਂਚ ਵਿਚ ਲੱਗੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਦੀ ਪੰਜਾਬ ਤੇ ਹਰਿਆਣਾ ਹਾਈਕੋਰਟ ਸੁਰੱਖਿਆ ਵਿਚ ਡਿਊਟੀ ਸੀ। ਚੰਡੀਗੜ੍ਹ ਪੁਲਿਸਨੂੰ ਸ਼ੁੱਕਰਵਾਰ ਸਵੇਰੇ ਲਗਭਗ 3.10 ਵਜੇ ਪੰਜਾਬ ਐੱਮ. ਐੱਲ.ਏ. ਹੋਸਟਲ ਕੋਲ ਖੜ੍ਹੀ ਕਾਰ ਵਿਚ ਵਿਅਕਤੀ ਦੇ ਗੋਲੀ ਲੱਗਣ ਨਾਲ ਮੌਤ ਦੀ ਖਬਰ ਮਿਲੀ। ਪੁਲਿਸ ਵਲੋਂ ਜ਼ਖਮੀ ਨੂੰ ਪੀ. ਜੀ. ਆਈ.ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਮੌਤ ਹੋ ਗਈ। ਜ਼ਖਮੀ ਵਿਅਕਤੀ ਦੀ ਜੇਬ ‘ਚੋਂ ਪਛਾਣ ਪੱਤਰ ਦੇ ਆਧਾਰ ‘ਤੇ ਉਸਦੀ ਪਛਾਣ ਕੀਤੀ ਗਈ ਕਿ ਉਹ ਹਾਈਕੋਰਟ ਦੀ ਸੁਰੱਖਿਆ ਵਿਚ ਤਾਇਨਾਤ ਕਾਂਸਟੇਬਲ ਸਿਮਰਜੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਮੌਤ ਦੇ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਥਾਣਾ ਸੈਕਟਰ-3 ਦੇ ਹੁਕਮਾਂ ਤਹਿਤ ਡਿਊਟੀ ਦੇ ਰਿਹਾ ਸੀ ਤੇ ਉਸ ਨੇ ਆਪਣੀ ਕਾਰ ਹੋਸਟਲ ਦੇ ਬਾਹਰ ਪਾਰਕ ਕੀਤੀ ਹੋਈ ਸੀ।