Punjab Board announced : ਪੰਜਾਬ ਬੋਰਡ ਵੱਲੋਂ 12ਵੀਂ ਕਲਾਸ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜਾ 90.98% ਫੀਸਦੀ ਰਿਹਾ ਜੋ ਪਿਛਲੇ ਸਾਲ ਦੇ ਮੁਕਾਬਲੇ 4 ਫੀਸਦੀ ਵਧ ਹੈ। ਇਸ ਵਾਰ ਬੋਰਡ ਵਲੋਂ ਮੈਰਿਟ ਨਹੀਂ ਕੱਢੀ ਗਈ ਹੈ। ਬੋਰਡ ਨੇ ਸਿੱਧਾ ਨਤੀਜੇ ਆਪਣੀ ਵੈੱਬਸਾਈਟ pseb.ac.in ‘ਤੇ ਪਾ ਦਿੱਤਾ ਹੈ।
ਕਲ ਵੀ ਰਿਜ਼ਲਟ ਆਉਣ ਦੀ ਖਬਰ ਆਈ ਸੀ ਪਰ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਪਟਿਆਲਾ ਹੋਣ ਕਾਰਨ ਫਾਈਲ ਸਾਈਨ ਕਰਨ ਲਈ ਉਥੇ ਭੇਜੀ ਗਈ ਸੀ ਜਿਸ ਕਾਰਨ ਰਿਜ਼ਲਟ ਵਿਚ ਦੇਰੀ ਹੋਈ। ਪਰ ਇਸ ਦੇ ਨਾਲ ਹੀ ਅਜੇ ਵਿਦਿਆਰਥੀ ਨਤੀਜੇ ਵੇਖਣ ‘ਚ ਕੁਝ ਅਸਮਰਥ ਹਨ, ਕਿਉਂਕਿ ਪੰਜਾਬ ਬੋਰਡ ਦੀ ਵੈੱਬਸਾਈਟ Slow ਹੋ ਗਈ ਹੈ। ਅਜਿਹੇ ‘ਚ ਵਿਦਿਆਰਥੀਆਂ ਨੂੰ ਕੁਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਨਤੀਜਾ ਜਾਰੀ ਹੋਣ ਤੋਂ ਬਾਅਦ ਵਧਦੇ ਲੋਡ ਕਾਰਨ ਨਤੀਜੇ ਵੇਖਣ ਵਿੱਚ ਦੇਰੀ ਹੋ ਰਹੀ ਹੈ। ਇਸ ਲਈ ਵਿਦਿਆਰਥੀ ਪ੍ਰੇਸ਼ਾਨ ਨਾ ਹੋਣ।
PSEB ਵਲੋਂ ਅੱਜ ਆਰਟਸ, ਕਾਮਰਸ ਤੇ ਸਾਇੰਸ ਤਿੰਨੋਂ ਸਟ੍ਰੀਮਾਂ ਦੇ ਨਤੀਜੇ ਐਲਾਨੇ ਗਏ ਪਰ ਪੋਜ਼ੀਸ਼ਨ ਨਾ ਕੱਢਣ ਕਾਰਨ ਕਿਸੇ ਵੀ ਵਿਦਿਆਰਥੀ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਇਨਾਮ ਰਕਮ ਨਹੀਂ ਦਿੱਤੀ ਜਾਵੇਗੀ। ਪਿਛਲੇ ਸਾਲ 12ਵੀਂ ਦੀ ਪ੍ਰੀਖਿਆ ਵਿਚ ਸਰਬਜੋਤ ਸਿੰਘ ਬਾਂਸਲ, ਅਮਨ ਤੇ ਮੁਸਕਾਨ ਨੇ 98.89 ਫੀਸਦੀ ਨੰਬਰ ਹਾਸਲ ਕਰਕੇ ਟੌਪ ਕੀਤਾ ਸੀ। ਪਿਛਲੇ ਸਾਲ 12ਵੀਂ ਜਮਾਤ ਦਾ ਨਤੀਜਾ 11 ਮਈ ਨੂੰ ਜਾਰੀ ਕੀਤਾ ਗਿਆ ਸੀ। ਪਰ ਇਸ ਵਾਰ ਕੋਰੋਨਾਵਾਇਰਸ ਕਾਰਨ ਪ੍ਰੀਖਿਆਵਾਂ ਪੂਰੀਆਂ ਨਹੀਂ ਹੋ ਸਕੀਆਂ, ਜਿਸ ਕਾਰਨ ਨਤੀਜਿਆਂ ਦੀ ਰਿਲੀਜ਼ ਵਿੱਚ ਵੀ ਦੇਰੀ ਹੋਈ ਹੈ।